ਕਲਾਨੌਰ (ਹਰਜਿੰਦਰ ਗੋਰਾਇਆ) - ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਬੀਓਪੀ ਮੇਟਲਾ ਦੇ ਖੇਤਰ ਅੰਦਰੋਂ ਬੀਐਸਐਫ ਨੂੰ ਵੱਡੀ ਸਫਲਤਾ ਮਿਲੀ। ਬੀਐਸਐਫ ਨੂੰ ਦੋ 9mm ਪਿਸਤੌਲ, ਚਾਰ ਪਿਸਤੌਲ ਮੈਗਜ਼ੀਨ ਅਤੇ 10 ਰਾਊਂਡ ਬਰਾਮਦ ਹੋਣ ਦੀ ਖਬਰ ਮਿਲੀ ਹੈ।
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਐਸਐਫ ਫੀਲਡ ਜੀ-ਟੀਮ ਗੁਰਦਾਸਪੁਰ ਅਤੇ ਬੀਓਪੀ ਮੇਟਲਾ ਦੇ ਜਵਾਨਾਂ ਨੇ ਬੀਪੀ ਨੰਬਰ 39/03 ਦੇ ਨੇੜੇ ਤਾਰ ਦੇ ਅੱਗੇ ਇੱਕ ਨੀਲੇ ਰੰਗ ਦਾ ਪੈਕੇਟ ਬਰਾਮਦ ਕੀਤਾ। ਪੈਕੇਟ ਖੋਲ੍ਹਣ 'ਤੇ ਉਸ ਵਿਚੋ ਦੋ 9mm ਪਿਸਤੌਲ, ਚਾਰ ਪਿਸਤੌਲ ਮੈਗਜ਼ੀਨ ਅਤੇ 10 ਰਾਊਂਡ ਬਰਾਮਦ ਹੋਏ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲ੍ਹੇ 'ਚ 7,000 ਹੈਕਟੇਅਰ ਰਕਬੇ ਵਿੱਚ ਕਰਵਾਈ ਜਾਵੇਗੀ ਮੱਕੀ ਦੀ ਕਾਸ਼ਤ : ਡਾ. ਅਮਰੀਕ ਸਿੰਘ
NEXT STORY