ਗੁਰੂ ਕਾ ਬਾਗ (ਭੱਟੀ)- ਪੁਲਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਤੇੜਾ ਕਲਾਂ ਵਿਖੇ ਕਿਸੇ ਘਰੇਲੂ ਮਾਮਲੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਇੱਟਾਂ ਰੋੜੇ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਥਾਣਾ ਝੰਡੇਰ ਦੀ ਪੁਲਸ ਨੂੰ ਇਕ ਧਿਰ ਰੇਸ਼ਮ ਕੌਰ ਪਤਨੀ ਓਮ ਪ੍ਰਕਾਸ਼ ਅਤੇ ਦੂਸਰੀ ਧਿਰ ਦਿਵਿਆ ਪਤਨੀ ਸੁਖਰਾਜ ਸਿੰਘ ਵਾਸੀਆਨ ਤੇੜਾ ਕਲਾਂ ਵੱਲੋਂ ਇਕ ਦੂਸਰੇ ਖ਼ਿਲਾਫ਼ ਦਿੱਤੀਆਂ ਦਰਖਾਸਤਾਂ ਵਿਚ ਇਕ-ਦੂਜੇ ਉੱਪਰ ਇੱਟਾਂ ਰੋੜਿਆਂ ਨਾਲ ਕਥਿਤ ਤੌਰ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
ਹਮਲੇ ਦੌਰਾਨ ਦੋਹਾਂ ਧਿਰਾਂ ਦੇ ਲੋਕਾਂ ਨੂੰ ਸੱਟਾਂ ਲੱਗਣ ਦੀ ਵੀ ਖ਼ਬਰ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦੋਵੇਂ ਧਿਰਾਂ ਆਪਸ ਵਿਚ ਨਜ਼ਦੀਕੀ ਰਿਸ਼ਤੇਦਾਰੀ ਅਤੇ ਘਰ ਵੀ ਆਹਮੋ -ਸਾਹਮਣੇ ਦੱਸੇ ਜਾ ਰਹੇ ਹਨ। ਇਸ ਸਬੰਧੀ ਦਿਵਿਆ ਪਤਨੀ ਸੁਖਰਾਜ ਸਿੰਘ ਵਾਸੀ ਤੇੜਾ ਕਲਾਂ ਨੇ ਦੱਸਿਆ ਕਿ ਉਸਨੇ ਆਪਣੀ ਮਰਜ਼ੀ ਮੁਤਾਬਕ ਪਰਿਵਾਰ ਦੀ ਸਹਿਮਤੀ ਨਾਲ ਪਿੰਡ ਤੇੜਾ ਕਲਾਂ ਵਿਖੇ ਹੀ ਵਿਆਹ ਕਰਵਾਇਆ ਸੀ । ਜਦਕਿ ਉਸ ਦੇ ਪਿਤਾ ਵੱਲੋਂ ਉਸ ਨੂੰ ਜਾਣ ਬੁਝ ਕੇ ਤੰਗ ਪ੍ਰੇਸ਼ਾਨ ਕਰਨ ਲਈ ਉਸ ਦੇ ਪਤੀ ਉੱਪਰ ਕਥਿਤ ਤੌਰ ’ਤੇ ਨਸ਼ਾ ਵੇਚਣ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਤੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਸ ਦੇ ਪਿਤਾ ਵੱਲੋਂ ਉਨ੍ਹਾਂ ਦੇ ਘਰ ’ਤੇ ਬੀਤੇ ਕੱਲ੍ਹ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਪਸ਼ੂਆਂ ਨੂੰ ਸੱਟਾਂ ਲੱਗੀਆਂ ਤੇ ਉਨ੍ਹਾਂ ਦਾ ਘਰ ਦੇ ਸਾਮਾਨ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)
ਜਦਕਿ ਦੂਸਰੀ ਧਿਰ ਦੇ ਓਮ ਪ੍ਰਕਾਸ਼ ਵਾਸੀ ਤੇੜਾ ਕਲਾਂ ਨੇ ਸੁਖਰਾਜ ਸਿੰਘ ਉਪਰ ਕਥਿਤ ਤੌਰ ’ਤੇ ਨਸ਼ਾ ਵੇਚਣ ਦੇ ਦੋਸ਼ ਲਗਾਏ ਹਨ ਅਤੇ ਕਿਹਾ ਕਿ ਉਨ੍ਹਾਂ ਦੇ ਘਰ ਆਹਮੋ-ਸਾਹਮਣੇ ਹੋਣ ਕਰ ਕੇ ਉਸਦੇ ਕਲੀਨਿਕ (ਦੁਕਾਨ) ਦੇ ਸਾਹਮਣੇ ਨਸ਼ੇੜੀ ਕਿਸਮ ਦੇ ਲੋਕ ਅਕਸਰ ਜਮਾਂ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਤੇ ਉਥੋਂ ਦਵਾਈ ਲੈਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸੁਖਰਾਜ ਸਿੰਘ ਨੂੰ ਇਸ ਸਬੰਧੀ ਕਈ ਵਾਰ ਰੋਕਿਆ ਗਿਆ ਹੈ, ਜਿਸ ਦੀ ਰੰਜਿਸ਼ ਤਹਿਤ ਸੁਖਰਾਜ ਸਿੰਘ ਵੱਲੋਂ ਕੁਝ ਹੋਰ ਲੋਕਾਂ ਨਾਲ ਉਨ੍ਹਾਂ ਦੇ ਘਰ ਅਤੇ ਦੁਕਾਨ ਤੇ ਘਰ ਉੱਪਰ ਬੀਤੇ ਕੱਲ ਹਮਲਾ ਕਰ ਕੇ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਗਏ, ਜਿਸ ਦੌਰਾਨ ਉਨ੍ਹਾਂ ਦੀ ਪਤਨੀ ਦੇ ਮੂੰਹ ’ਤੇ ਰੋੜਾ ਵੱਜਣ ਕਾਰਨ ਉਸ ਦੇ ਸੱਟਾਂ ਲੱਗਣ ਤੋਂ ਇਲਾਵਾ ਉਸਦਾ ਦੰਦ ਵੀ ਟੁੱਟ ਗਿਆ ਹੈ । ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਉਨ੍ਹਾਂ ਨੇ ਪਰਿਵਾਰ ਸਮੇਤ ਭੱਜ ਕੇ ਜਾਨ ਬਚਾਈ ਅਤੇ ਆਪਣਾ ਬਚਾਅ ਕਰਨ ਲਈ ਇਨ੍ਹਾਂ ਨੂੰ ਖਦੇੜਿਆ ਗਿਆ। ਇਸ ਸਬੰਧੀ ਥਾਣਾ ਝੰਡੇਰ ਦੇ ਮੁਖੀ ਕਰਮਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁੱਟ-ਖੋਹ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼, ਕਿੰਗਪਿਨ ਸਮੇਤ 4 ਗ੍ਰਿਫ਼ਤਾਰ
NEXT STORY