ਬਟਾਲਾ (ਬੇਰੀ): ਥਾਣਾ ਸਿਟੀ ਦੀ ਪੁਲਸ ਨੇ ਕੁੜੀ ਦੇ ਕੱਪੜੇ ਪਾੜਨ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਇਆ ’ਚ ਪੀੜਤਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਇਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮਾਤਾ ਨੇ ਵੀ ਦੂਜਾ ਵਿਆਹ ਕਰਵਾ ਲਿਆ ਹੈ। ਘਰ ’ਚ ਉਹ ਅਤੇ ਉਸਦਾ ਭਰਾ ਇਕੱਲੇ ਰਹਿੰਦੇ ਹਨ ਅਤੇ ਕਰੀਬ 3 ਸਾਲ ਤੋਂ ਉਸ ਦੀ ਭਰਤ ਕਲਿਆਣ ਵਾਸੀ ਬਟਾਲਾ ਨਾਲ ਦੋਸਤੀ ਸੀ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਲਾਰਾ ਲਾ ਕੇ ਸਰੀਰਕ ਸਬੰਧ ਵੀ ਬਣਾਏ ਅਤੇ ਹੁਣ ਕਰੀਬ ਪਿਛਲੇ 7 ਮਹੀਨਿਆਂ ਤੋਂ ਨੌਜਵਾਨ ਨਾਲ ਉਸ ਦਾ ਝਗੜਾ ਚੱਲ ਰਿਹਾ ਹੈ। ਬੀਤੀ ਸ਼ਾਮ 4 ਵਜੇ ਭਰਤ ਉਸਦੇ ਘਰ ਆਇਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਕੁੱਟਮਾਰ ਕਰਦਿਆਂ ਕੱਪੜੇ ਪਾੜੇ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਉਕਤ ਮਾਮਲੇ ਸਬੰਧੀ ਐੱਸ. ਆਈ. ਅਮਨਦੀਪ ਕੌਰ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ’ਚ ਬਣਦੀਆਂ ਧਾਰਾਵਾਂ ਹੇਠ ਲੜਕੀ ਦੇ ਬਿਆਨਾਂ ’ਤੇ ਭਰਤ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ 31 ਮਾਰਚ 2021 ਤੱਕ ਹੋਵੇਗੀ ਵਾਹਨਾਂ ਨਾਲ ਸਬੰਧਤ ਕਾਗਜ਼ਾਤਾਂ ਦੀ ਜਾਇਜ਼ਤਾ, ਨਹੀਂ ਹੋਵੇਗਾ ਚਲਾਨ
ਨਾਕੇ ’ਤੇ ਐੱਸ. ਐੱਚ. ਓ. ਅਤੇ ਸਬ-ਇੰਸਪੈਕਟਰ ’ਤੇ ਹਮਲਾ
NEXT STORY