ਗੁਰਦਾਸਪੁਰ (ਸਰਬਜੀਤ) : ਥਾਣਾ ਤਿੱਬੜ ਪੁਲਸ ਨੇ ਥਾਣਾ ਮੁਖੀ ਅਤੇ ਸਬ-ਇੰਸਪੈਕਟਰ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਚੜ੍ਹਾਉਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ þ ਜਦਕਿ ਇਕ ਵਿਅਕਤੀ ਫਰਾਰ ਹੋ ਗਿਆ। ਪੁਲਸ ਨੇ ਇਸ ਸਬੰਧ ’ਚ ਤਿੰਨ ਵਿਅਕਤੀਆਂ ਦੇ ਨਾਮ ’ਤੇ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਤਿੱਬੜ ਦੇ ਐੱਸ.ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਸਮੇਤ ਮੁਖ਼ਬਰ ਦੀ ਇਤਲਾਹ ’ਤੇ ਔਜਲਾ ਬਾਈਪਾਸ ਨੇੜੇ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਸੀ ਤਾਂ ਇਕ ਸਵਿਫਟ ਡਿਜ਼ਾਇਰ ਕਾਰ ਨੰਬਰੀ ਪੀ. ਬੀ. 01ਸੀ 3470 ਅੰਮਿ੍ਰਤਸਰ ਸਾਈਡ ਤੋਂ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਦੇ ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਕਰਕੇ ਉਸ ਦੇ ਅਤੇ ਸਬ-ਇੰਸਪੈਕਟਰ ਨਰਿੰਦਰ ਉਪਰ ਜਾਨੋਂ ਮਾਰਨ ਦੀ ਨੀਅਤ ਨਾਲ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਸਹਾਇਕ ਸਬ-ਇੰਸਪੈਕਟਰ ਰਛਪਾਲ ਸਿੰਘ ਦੀ ਪਹਿਨੀ ਹੋਈ ਵਰਦੀ ਨੂੰ ਸ਼ੋਲਡਰ ਤੋਂ ਫੜ ਕੇ ਖਿੱਚ ਕੇ ਪਾੜ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕਾਰ ਰੋਕ ਕੇ ਦੋਸ਼ੀ ਸਾਗਰ ਪੁੱਤਰ ਇੰਦਰਜੀਤ ਸਿੰਘ ਵਾਸੀ ਗਿਰਵਾਲੀ ਗੇਟ ਗਲੀ ਨੰਬਰ 1 ਅੰਮਿ੍ਰਤਸਰ ਅਤੇ ਬਲਦੇਵ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਚਿੱਤੇ ਕਲਾ ਡੇਰਾ ਦਿਆਲ ਸਿੰਘ ਅੰਮਿ੍ਰਤਸਰ ਨੂੰ ਕਾਬੂ ਕਰ ਲਿਆ ਜਦਕਿ ਹਰਪਾਲ ਸਿੰਘ ਉਰਫ ਹੈਪੀ ਪੁੱਤਰ ਸੂਰਤ ਸਿੰਘ ਵਾਸੀ ਔਜਲਾ ਅਤੇ ਇਕ ਅਣਪਛਾਤਾ ਵਿਅਕਤੀ ਫਰਾਰ ਹੋ ਗਿਆ।
ਪੰਜਾਬ ਦੇ ਮੰਤਰੀਆਂ ਦੀ 'ਅਸ਼ਵਨੀ ਸ਼ਰਮਾ' ਨੂੰ ਚਿਤਾਵਨੀ, 'ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰੋ'
NEXT STORY