ਗੁਰਦਾਸਪੁਰ (ਹਰਮਨ, ਵਿਨੋਦ) : ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦੇ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ ਦੇ ਅੰਦਰ ਖੜ੍ਹੀ ਇਕ ਨਿੱਜੀ ਬੱਸ ’ਚੋਂ ਚੋਰਾਂ ਵੱਲੋਂ ਵੱਡਾ ਬੈਟਰਾ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਹੈ। ਇਸ ਚੋਰੀ ਕਾਰਨ ਬੱਸ ਮਾਲਕ ਦਾ ਦੋਹਰਾ ਨੁਕਸਾਨ ਹੋਇਆ ਹੈ, ਕਿਉਂਕਿ ਬੈਟਰਾ ਚੋਰੀ ਹੋਣ ਕਰਕੇ ਬੱਸ ਸਟੈਂਡ ’ਤੇ ਹੀ ਖੜ੍ਹੀ ਰਹੀ ਅਤੇ ਸਵਾਰੀਆਂ ਲੈ ਕੇ ਸ੍ਰੀ ਹਰਗੋਬਿੰਦਪੁਰ ਰੂਟ ’ਤੇ ਰਵਾਨਾ ਨਹੀਂ ਹੋ ਸਕੀ। ਇਸ ਘਟਨਾ ਨੂੰ ਲੈ ਕੇ ਬੱਸ ਅੱਡੇ ਅੰਦਰੋਂ ਲਗਾਤਾਰ ਹੋ ਰਹੀਆਂ ਚੋਰੀਆਂ ਖ਼ਿਲਾਫ਼ ਪ੍ਰਾਈਵੇਟ ਬੱਸ ਚਾਲਕਾਂ ਅਤੇ ਯੂਨੀਅਨ ਦਾ ਗੁੱਸਾ ਫੁੱਟ ਪਿਆ ਹੈ।
ਇਹ ਵੀ ਪੜ੍ਹੋ- ਪੰਜਾਬ: 15 ਦੇ ਕਰੀਬ ਲੁਟੇਰਿਆਂ ਨੇ ਸਰਕਾਰੀ ਗੁਦਾਮ 'ਚ ਮਾਰਿਆ ਡਾਕਾ, ਚੌਂਕੀਦਾਰਾਂ ਨੂੰ ਬੰਧਕ ਬਣਾ ਕੀਤੀ ਵੱਡੀ ਲੁੱਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੱਸ ਡਰਾਈਵਰ ਤਜਿੰਦਰ ਸਿੰਘ, ਪਿਆਰ ਬੱਸ ਸਰਵਿਸ ਦੇ ਅੱਡਾ ਇੰਚਾਰਜ ਬਲਜੀਤ ਸਿੰਘ ਅਤੇ ਪ੍ਰਾਈਵੇਟ ਬੱਸ ਯੂਨੀਅਨ ਦੇ ਪ੍ਰਧਾਨ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਬੱਸ ਅੱਡੇ ਅੰਦਰ ਰਾਤ ਸਮੇਂ ਖੜ੍ਹੀਆਂ ਬੱਸਾਂ ਦੀ ਸੁਰੱਖਿਆ ਲਈ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਹ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਰੂਟ ’ਤੇ ਚੱਲਣ ਵਾਲੀ ਬੱਸ ਦਾ ਬੈਟਰਾ ਹੀ ਖੋਲ੍ਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਅਤੇ ਚੇਅਰਮੈਨ ਨੂੰ ਲਿਖਤੀ ਤੇ ਜ਼ੁਬਾਨੀ ਸ਼ਿਕਾਇਤਾਂ ਕਰ ਚੁੱਕੇ ਹਨ, ਪਰ ਕੋਈ ਵੀ ਇਸ ਪਾਸੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਪਾਣੀ ਛੱਡਣ ਕਾਰਣ ਅੱਧੀ ਦਰਜਨ ਪਿੰਡਾਂ 'ਤੇ ਆਈ ਵੱਡੀ ਆਫਤ
ਸੁਰੱਖਿਆ ਗਾਇਬ ਪਰ ਫੀਸਾਂ ਦੀ ਵਸੂਲੀ ਪੂਰੀ : ਬੱਸ ਚਾਲਕ
ਗੁੱਸੇ ’ਚ ਆਏ ਬੱਸ ਚਾਲਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ 60 ਰੁਪਏ ਅੱਡਾ ਪਰਚੀ ਦੇਣ ਤੋਂ ਇਲਾਵਾ ਰਾਤ ਨੂੰ ਬੱਸ ਖੜ੍ਹੀ ਕਰਨ ਲਈ 100 ਰੁਪਏ ਫ਼ੀਸ ਦਿੰਦੇ ਹਨ, ਪਰ ਇਸ ਦੇ ਬਾਵਜੂਦ ਬੱਸਾਂ ਵਿੱਚੋਂ ਤੇਲ ਅਤੇ ਹੋਰ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇੰਪਰੂਵਮੈਂਟ ਟਰੱਸਟ ਨੇ ਉਨ੍ਹਾਂ ਨੂੰ ਸੁਰੱਖਿਆ ਹੀ ਨਹੀਂ ਦੇਣੀ, ਤਾਂ ਫਿਰ ਇਹ ਅੱਡਾ ਫ਼ੀਸ ਕਿਸ ਗੱਲ ਦੀ ਲਈ ਜਾਂਦੀ ਹੈ? ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਟਰੱਸਟ ਨੇ ਜਲਦ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ, ਤਾਂ ਉਹ ਅੱਡਾ ਫ਼ੀਸ ਦੇਣੀ ਬੰਦ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ ਜਾਰੀ, 2 ਜੁਲਾਈ ਤੱਕ ਮੀਂਹ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਥੇਦਾਰ ਦਾ ਹੁਕਮ, ਇਕ ਮਹੀਨੇ ਅੰਦਰ ਬੇਅਦਬੀ ਕਾਨੂੰਨ 'ਚ ਸੋਧ ਕਰੇ ਸਰਕਾਰ
NEXT STORY