ਅੰਮ੍ਰਿਤਸਰ, (ਅਰੁਣ)- ਥਾਣਾ ਛੇਹਰਟਾ ਦੀ ਪੁਲਸ ਨੇ ਇੰਡੀਆ ਗੇਟ ਨੇਡ਼ੇ ਨਾਕੇਬੰਦੀ ਦੌਰਾਨ ਸਰਪੰਚ ਲਿਖੀ ਇਕ ਬਲੈਰੋ ਕਾਰ ਸਵਾਰ ਨੂੰ ਸ਼ੱਕ ਦੇ ਅਾਧਾਰ ’ਤੇ ਰੋਕਿਆ, ਤਲਾਸ਼ੀ ਦੌਰਾਨ ਕਾਰ ’ਚ ਪਏ 400 ਲਿਟਰ ਅਲਕੋਹਲ ਦੇ 2 ਡਰੰਮ ਬਰਾਮਦ ਕੀਤੇ ਗਏ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਥਾਣਾ ਛੇਹਰਟਾ ਦੇ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਨਵਪ੍ਰੀਤ ਸਿੰਘ ਨਵ ਪੁੱਤਰ ਸਵਿੰਦਰ ਸਿੰਘ ਵਾਸੀ ਬਾਸਰਕੇ ਭੈਣੀ ਜੋ ਸਰਪੰਚ ਦਾ ਲਡ਼ਕਾ ਹੈ, ਖਿਲਾਫ ਕਾਰਵਾਈ ਕਰਦਿਆਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇੰਸਪੈਕਟਰ ਬਹਿਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ 1 ਲਿਟਰ ਅਲਕੋਹਲ ਤੋਂ ਉਹ 12 ਤੋਂ 15 ਬੋਤਲਾਂ ਸ਼ਰਾਬ ਤਿਆਰ ਕਰਵਾਉਂਦਾ ਸੀ। ਪੁਲਸ ਵੱਲੋਂ ਮਹਿੰਦਰਾ ਬਲੈਰੋ ਗੱਡੀ ਤੇ ਉਸ ’ਚਲਕੋਹਲ ਦੇ 2 ਡਰੰਮ ਕਬਜ਼ੇ ’ਚ ਲੈਣ ਮਗਰੋਂ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਥਾਣਾ ਮੁਖੀ ਬਹਿਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨਵਪ੍ਰੀਤ ਸਿੰਘ ਦੇ ਪਿਤਾ ਸਵਿੰਦਰ ਸਿੰਘ ਖਿਲਾਫ ਵੀ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਹੈ ਤੇ ਥਾਣਾ ਘਰਿੰਡਾ ਵਿਖੇ 16/4/17 ਨੂੰ ਗ੍ਰਾਂਟਾਂ ’ਚ ਘਾਲਾਮਾਲਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਸੀ, ਜਿਸ ਤਹਿਤ ਉਹ ਸਜ਼ਾ ਕੱਟ ਕੇ ਥੋਡ਼੍ਹੀ ਦੇਰ ਪਹਿਲਾਂ ਹੀ ਬਾਹਰ ਆਇਆ ਸੀ।
ਰਿਮਾਂਡ ਦੌਰਾਨ ਪੁਲਸ ਕਰੇਗੀ ਡੂੰਘਾਈ ਨਾਲ ਪੁੱਛਗਿੱਛ- ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ’ਚ ਪੁਲਸ ਅਧਿਕਾਰੀ ਹਰੀਸ਼ ਬਹਿਲ ਨੇ ਦੱਸਿਆ ਕਿ ਅਦਾਲਤ ’ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਪੁਲਸ ਮੁਲਜ਼ਮ ਕੋਲੋਂ ਉਸ ਦੇ ਟਿਕਾਣਿਆਂ ਦਾ ਪਤਾ ਪੁੱਛੇਗੀ, ਜਿਥੋਂ ਉਹ ਅਲਕੋਹਲ ਲੈ ਕੇ ਆਉਂਦਾ ਸੀ।
ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ’ਚ ਦੀਵਾਲੀ ਤੋਂ ਪਹਿਲਾਂ ਪੁੱਜੇਗੀ ਸੀ. ਐੱਨ. ਜੀ. ਗੈਸ
NEXT STORY