ਅੰਮ੍ਰਿਤਸਰ (ਨੀਰਜ): ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਸਰਹੱਦੀ ਪੱਟੀ ਵਿਚ ਪੈ ਰਹੀ ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਸਮੱਗਲਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਡਰੋਨ ਦੇ ਨਾਲ-ਨਾਲ ਹੁਣ ਸਮੱਗਲਰ ਰਵਾਇਤੀ ਤਰੀਕਿਆਂ ਨਾਲ ਵੀ ਹੈਰੋਇਨ ਦੀ ਖੇਪ ਭਾਰਤੀ ਇਲਾਕੇ ਵਿਚ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਕੱਲ੍ਹ ਸਰਕਾਰੀ ਛੁੱਟੀ ਦਾ ਐਲਾਨ
ਤਾਜ਼ਾ ਜਾਣਕਾਰੀ ਅਨੁਸਾਰ, ਸਰਹੱਦੀ ਪਿੰਡ ਦਾਉਕੇ ਵਿੱਚ ਫੜੀ ਗਈ 16 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨੀ ਸਮੱਗਲਰ ਪੈਦਲ ਹੀ ਸਰਹੱਦੀ ਵਾੜ (ਫੈਂਸਿੰਗ) ਦੇ ਪਾਰ ਸੁੱਟਣ ਆਏ ਸਨ। ਬੀ. ਐੱਸ. ਐੱਫ. ਦੀ ਗਸ਼ਤ ਪਾਰਟੀ ਦੀ ਨਜ਼ਰ ਪੈਣ ’ਤੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਸਮੱਗਲਰ ਖੇਪ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਲੰਬੇ ਸਮੇਂ ਬਾਅਦ ਦੇਖਿਆ ਗਿਆ ਹੈ ਕਿ ਸਮੱਗਲਰ ਡਰੋਨ ਦੀ ਬਜਾਏ ਹੱਥੀਂ ਖੇਪ ਸੁੱਟਣ ਦਾ ਜੋਖਮ ਉਠਾ ਰਹੇ ਹਨ ਕਿਉਂਕਿ ਵਾੜ ਦੇ ਨੇੜੇ ਆਉਣ 'ਤੇ ਸਿੱਧੀ ਗੋਲੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਹ ਵੀ ਪੜ੍ਹੋ-ਅੱਜ ਪੰਜਾਬ 'ਚ ਲੱਗੇਗਾ ਲੰਬਾ Power Cut! ਇਹ ਇਲਾਕੇ ਹੋਣਗੇ ਪ੍ਰਭਾਵਿਤ
ਪਲਾਸਟਿਕ ਪਾਈਪਾਂ ਤੇ ਜੁਰਾਬਾਂ ਦੀ ਵਰਤੋਂ ਕਰਦੇ ਸਨ ਸਮੱਗਲਰ
ਭਾਰਤ-ਪਾਕਿਸਤਾਨ ਦੀ 553 ਕਿਲੋਮੀਟਰ ਲੰਬੀ ਸਰਹੱਦ 'ਤੇ ਡਰੋਨ ਤਕਨੀਕ ਆਉਣ ਤੋਂ ਪਹਿਲਾਂ, ਪਾਕਿਸਤਾਨੀ ਸਮੱਗਲਰ ਪਲਾਸਟਿਕ ਦੀਆਂ ਪਾਈਪਾਂ ਅਤੇ ਜੁਰਾਬਾਂ ਦੀ ਵਰਤੋਂ ਕਰਦੇ ਸਨ। ਵਾੜ ਦੇ ਕੰਡਿਆਂ ਵਿਚ ਪਲਾਸਟਿਕ ਪਾਈਪ ਪਾ ਕੇ ਉਸ ਰਾਹੀਂ ਹੈਰੋਇਨ ਦੇ ਪੈਕਟ ਇੱਧਰ ਭੇਜੇ ਜਾਂਦੇ ਸਨ ਤਾਂ ਜੋ ਕਰੰਟ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਜੁਰਾਬਾਂ ਵਿਚ ਪੈਕਟ ਪਾ ਕੇ ਸੁੱਟੇ ਜਾਂਦੇ ਸਨ ਤਾਂ ਜੋ ਉਹ ਦੂਰ ਤੱਕ ਜਾ ਸਕਣ। ਹੁਣ ਮੁੜ ਇਹੀ ਪੁਰਾਣੇ ਤਰੀਕੇ ਦੇਖਣ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ- ਸ਼ਿਫਟਾਂ ਦੇ ਹਿਸਾਬ ਨਾਲ ਖੁੱਲ੍ਹਣਗੇ ਸਕੂਲ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
ਪਾਕਿਸਤਾਨੀ ਰੇਂਜਰਸ ਸ਼ਰੇਆਮ ਕਰਦੇ ਹਨ ਮਦਦ
ਜਿਸ ਤਰ੍ਹਾਂ ਭਾਰਤੀ ਸਰਹੱਦ 'ਤੇ ਬੀ.ਐੱਸ.ਐੱਫ. ਤਾਇਨਾਤ ਹੈ, ਉਸੇ ਤਰ੍ਹਾਂ ਦੂਜੇ ਪਾਸੇ ਪਾਕਿਸਤਾਨੀ ਰੇਂਜਰਸ ਤਾਇਨਾਤ ਹਨ ਪਰ ਦੋਸ਼ ਲੱਗਦੇ ਰਹੇ ਹਨ ਕਿ ਪਾਕਿਸਤਾਨੀ ਰੇਂਜਰਸ ਸਮੱਗਲਰਾਂ ਦੀ ਸ਼ਰੇਆਮ ਮਦਦ ਕਰਦੇ ਹਨ, ਜਿਸ ਕਾਰਨ ਸਮੱਗਲਰ ਵਾੜ ਦੇ ਬਿਲਕੁਲ ਨੇੜੇ ਆ ਕੇ ਡਰੋਨ ਉਡਾਉਣ ਜਾਂ ਖੇਪ ਸੁੱਟਣ ਵਿਚ ਕਾਮਯਾਬ ਹੋ ਜਾਂਦੇ ਹਨ। ਜਦੋਂ ਵੀ ਬੀ.ਐੱਸ.ਐੱਫ. ਦੀ ਗੋਲੀ ਨਾਲ ਕੋਈ ਸਮੱਗਲਰ ਮਾਰਿਆ ਜਾਂਦਾ ਹੈ, ਤਾਂ ਰੇਂਜਰਸ ਲਾਸ਼ ਦੀ ਪਛਾਣ ਕਰਨ ਤੋਂ ਵੀ ਇਨਕਾਰ ਕਰ ਦਿੰਦੇ ਹਨ।
ਏ.ਐੱਨ.ਟੀ.ਐੱਫ. ਨਾਲ ਸਾਂਝੇ ਆਪ੍ਰੇਸ਼ਨ ਹੋ ਰਹੇ ਸਫਲ
ਸਮੱਗਲਰਾ ’ਤੇ ਸ਼ਿਕੰਜਾ ਕੱਸਣ ਲਈ ਬੀ.ਐੱਸ.ਐੱਫ. ਅਤੇ ਏ.ਐੱਨ.ਟੀ.ਐੱਫ. ਵੱਲੋਂ ਮਿਲ ਕੇ ਕੀਤੇ ਜਾ ਰਹੇ ਕਰੀਬ 19 ਸਾਂਝੇ ਆਪ੍ਰੇਸ਼ਨ ਸਫਲ ਰਹੇ ਹਨ। ਹਾਲ ਹੀ ਵਿੱਚ ਭਿੰਡੀ ਸੈਦਾਂ ਇਲਾਕੇ ਵਿਚ 20 ਕਿਲੋ ਹੈਰੋਇਨ ਸਮੇਤ ਚਾਰ ਸਮੱਗਲਰ ਗ੍ਰਿਫ਼ਤਾਰ ਕੀਤੇ ਗਏ ਸਨ, ਜੋ ਆਪਣਾ ਮੋਟਰਸਾਈਕਲ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਜ਼ਿਆਦਾਤਰ ਸਮੱਗਲਰ 18 ਤੋਂ 25 ਸਾਲ ਦੀ ਉਮਰ ਦੇ
ਵਿਦੇਸ਼ਾਂ ਵਿਚ ਬੈਠੇ ਮੁੱਖ ਸਮੱਗਲਰ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਸ ਦਲਦਲ ਵਿਚ ਫਸਾ ਰਹੇ ਹਨ। ਹੁਣ ਤੱਕ ਫੜੇ ਗਏ ਜ਼ਿਆਦਾਤਰ ਤਸਕਰ 18 ਤੋਂ 25 ਸਾਲ ਦੇ ਨੌਜਵਾਨ ਹਨ। ਭਿੰਡੀ ਸੈਦਾਂ ਵਿਚ ਫੜੇ ਗਏ ਚਾਰ ਸਮੱਗਲਰਾਂ ਵਿਚੋਂ ਇਕ ਦੀ ਉਮਰ ਮਹਿਜ਼ 17 ਸਾਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ 'ਚ ਕੱਲ੍ਹ ਸਰਕਾਰੀ ਛੁੱਟੀ ਦਾ ਐਲਾਨ
NEXT STORY