ਗੁਰਦਾਸਪੁਰ (ਹੇਮੰਤ/ਸਰਬਜੀਤ): ਥਾਣਾ ਸਦਰ ਪੁਲਸ ਨੇ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਇੱਕੋਂ ਪਰਿਵਾਰ ਦੇ ਚਾਰ ਮੈਂਬਰਾਂ ’ਤੇ ਧਾਰਾ 420,506 ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਪਰ ਦੋਸ਼ੀ ਅਜੇ ਫਰਾਰ ਹਨ।ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਦਵਿੰਦਰ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਪੀਰਾ ਬਾਗ ਥਾਣਾ ਸਦਰ ਗੁਰਦਾਸਪੁਰ ਨੇ ਉਪ ਪੁਲਸ ਕਪਤਾਨ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੋਸ਼ੀਆਂ ਸਰਬਜੀਤ ਕੌਰ ਪਤਨੀ ਲੇਟ ਗੁਰਸੇਵਕ ਸਿੰਘ, ਜੋਤੀ, ਭੋਲੀ ਪੁੱਤਰੀਆਂ ਗੁਰਸੇਵਕ ਸਿੰਘ, ਸੋਨੂੰ ਪੁੱਤਰ ਗੁਰਸੇਵਕ ਸਿੰਘ ਵਾਸੀਆਨ ਗਲੀ ਨਹਿਰ ਵਾਲੀ ਵਾਰਡ ਨੰਬਰ-5 ਮੁਹੱਲਾ ਨਾਨਕਸਰ ਤਰਨਤਾਰਨ ਨੇ ਉਸ ਦੇ ਲੜਕੇ ਕੰਵਲਜੀਤ ਸਿੰਘ ਅਤੇ ਨੂੰਹ ਹਰਪ੍ਰੀਤ ਕੌਰ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ’ਤੇ 5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਦ ਉਹ ਆਪਣੇ ਪੈਸੇ ਮੰਗਦੇ ਹਨ ਤਾਂ ਦੋਸ਼ੀ ਅੱਗੋਂ ਧਮਕੀਆਂ ਦਿੰਦੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦਵਿੰਦਰ ਕੌਰ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ
NEXT STORY