ਬਹਿਰਾਮਪੁਰ (ਗੋਰਾਇਆ)- ਪਿਛਲੇ ਦਿਨੀਂ ਇੱਕ ਤੇਜ਼ ਰਫਤਾਰ ਕਰੇਟਾ ਚਾਲਕ ਨੇ ਪਿੰਡ ਰਾਮਪੁਰ ਨੇੜੇ ਦੋ ਔਰਤਾਂ ਸਮੇਤ ਇੱਕ ਛੋਟੀ ਬੱਚੀ ਨੂੰ ਆਪਣੀ ਲਪੇਟ ਵਿੱਚ ਲਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਬਹਿਰਾਮਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਰੇਟਾ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਪਰ ਕਰੀਬ ਛੇ ਦਿਨ ਬੀਤ ਜਾਣ ਦੇ ਪਿੱਛੋਂ ਵੀ ਕਰੇਟਾ ਸਵਾਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਖੁੱਲ੍ਹੀਆਂ ਨਵੀਂਆਂ ਪਰਤਾਂ, ਥਾਣੇ 'ਚ ਮੌਜੂਦ ਫੌਜੀ ਦੇ ਬਿਆਨ ਨੇ ਬਦਲਿਆ ਕੇਸ ਦਾ 'ਐਂਗਲ'
ਇਸ ਕਾਰਨ ਪੀੜਤ ਪਰਿਵਾਰ ਵਿੱਚ ਰੋਸ ਦੇਖਿਆ ਜਾ ਰਿਹਾ ਹੈ। ਉਧਰ ਇਸ ਸਬੰਧੀ ਜਦ ਥਾਣਾ ਮੁਖੀ ਬਹਿਰਾਮਪੁਰ ਓਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਕਰੇਟਾ ਚਲਾਕ ਰਾਹੁਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਅਮੀਰਪੁਰ ਕਾਲੋਨੀ ਪਠਾਨਕੋਟ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਉਹ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਹੋਵੇਗਾ ਕੀ ਪੁਲਸ ਕਿੰਨੇ ਸਮੇਂ ਵਿੱਚ ਇਸ ਕਰੇਟਾ ਚਾਲਕ ਨੂੰ ਗ੍ਰਿਫਤਾਰ ਵਿੱਚ ਸਫਲਤਾ ਪ੍ਰਾਪਤ ਕਰਦੀ ਹੈ ਤਾਂ ਕਿ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਮਿਲ ਸਕੇ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ; BSP ਨੇ ਪਾਰਟੀ ਪ੍ਰਧਾਨ ਗੜ੍ਹੀ ਨੂੰ ਕੱਢਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
10 ਹਵਾਲਾਤੀਆਂ ਤੋਂ 15 ਮੋਬਾਈਲ, 10 ਸਿਮਾਂ ਅਤੇ 2 ਚਾਰਜਰ ਬਰਾਮਦ
NEXT STORY