ਬਟਾਲਾ/ਅਲੀਵਾਲ(ਬੇਰੀ, ਸ਼ਰਮਾ)- ਬੀਤੀ ਰਾਤ ਕਸਬਾ ਅਲੀਵਾਲ ’ਚ ਇਕ ਚੋਰ ਪੇਂਟ ਸਟੋਰ ਦੀ ਦੁਕਾਨ ’ਚ ਦਾਖਲ ਹੋ ਕੇ ਦੁਕਾਨ ’ਚੋਂ ਨਕਦੀ, ਪੇਂਟ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਗੁਰਮੇਲ ਪੇਂਟ ਸਟੋਰ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਆਪਣੇ ਘਰ ਚੱਲੇ ਗਏ ਸਨ ਕਿ ਦੇਰ ਰਾਤ ਇਕ ਚੋਰੀ ਦੁਕਾਨ ਦੇ ਪਿੱਛੇ ਪਾਸੇ ਤੋਂ ਕੰਧ ਤੋੜ ਕੇ ਦਾਖਲ ਹੋਇਆ ਅਤੇ ਦੁਕਾਨ ਦੇ ਗਲੇ ’ਚੋਂ ਨਕਦੀ, ਲੱਖਾਂ ਰੁਪਏ ਦਾ ਪੇਂਟ ਅਤੇ ਹਾਰਡ ਵੇਅਰ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਵਾਰਸ ਪੰਜਾਬ ਜਥੇਬੰਦੀ ਦੇ ਇਲੈਕਸ਼ਨ ਇੰਚਾਰਜ ਦੀ ਗੱਡੀ 'ਤੇ ਹਮਲੇ ਦਾ ਸੱਚ ਆਇਆ ਸਾਹਮਣੇ ! DCP ਦਾ ਵੱਡਾ ਖੁਲਾਸਾ
ਉਨ੍ਹਾਂ ਕਿਹਾ ਕਿ ਇਹ ਸਾਰੀ ਵਾਰਦਾਤ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਲੀਵਾਲ ’ਚ ਇਕ ਇਲੈਕਟ੍ਰਾਨਿਕ ਦੀ ਦੁਕਾਨ ’ਤੇ ਵੀ ਚੋਰੀ ਦੀ ਵਾਰਦਾਤ ਹੋਈ ਸੀ ਜਿਸ ਵਿਚ ਚੋਰ ਦੁਕਾਨ ’ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ-ਪੰਜਾਬ ਦੇ ਸਾਬਕਾ DGP ਦੇ ਪੁੱਤਰ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਟੀ ’ਚ ਸ਼ਰਾਬ ਦੇ ਠੇਕਿਆਂ ’ਤੇ ਵੱਧ ਰੇਟ ’ਤੇ ਵੇਚੀ ਜਾ ਰਹੀ ਸ਼ਰਾਬ, ਆਮ ਲੋਕਾਂ ਨੇ ਚੁੱਕੀ ਅਵਾਜ਼
NEXT STORY