ਬਠਿੰਡਾ (ਸੁਖਵਿੰਦਰ) : ਇੱਥੇ ਸ਼ਾਂਤੀ ਨਗਰ ਵਿਚ ਚੋਰਾਂ ਨੇ ਇੱਕ ਘਰ ਵਿਚ ਦਾਖ਼ਲ ਹੋ ਕੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਾਂਤੀ ਨਗਰ ਦੇ ਰਹਿਣ ਵਾਲੇ ਰਜਿੰਦਰ ਸਿੰਘ ਰੌਂਤਾ ਨੇ ਸਿਵਲ ਲਾਈਨ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ 22-23 ਤਰੀਕ ਦੀ ਰਾਤ ਨੂੰ ਚੋਰ ਉਸਦੇ ਘਰ ਵਿਚ ਦਾਖ਼ਲ ਹੋ ਕੇ ਇੱਕ ਸੋਨੇ ਦੀ ਅੰਗੂਠੀ, ਦੋ ਘੜੀਆਂ, ਇੱਕ ਲੈਪਟਾਪ, ਇੱਕ ਹਾਰਡ ਡਿਸਕ, ਪਰਫਿਊਮ, ਸਪੋਰਟਸ ਬੂਟ ਅਤੇ 4-5 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਉਸ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ 4 ਲੱਖ ਰੁਪਏ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੋ. ਬਡੂੰਗਰ ਨੇ ਜਥੇਦਾਰ ਗੜਗੱਜ ਦੀ ਪੰਥਕ ਮਰਿਆਦਾ ਅਨੁਸਾਰ ਦਸਤਾਰਬੰਦੀ ਦਾ ਕੀਤਾ ਸਵਾਗਤ
NEXT STORY