ਤਰਨਤਾਰਨ (ਰਮਨ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅੰਦਰੋਂ ਇਕ ਵਾਰ ਫਿਰ ਤਲਾਸ਼ੀ ਅਭਿਆਨ ਦੌਰਾਨ 26 ਪੈਕਟ ਤੰਬਾਕੂ, 12 ਪੈਕਟ ਕੂਲ ਲਿਪ, 83 ਬੀੜੀਆਂ ਦੇ ਬੰਡਲ, 12 ਪੈਕਟ ਸਿਗਰੇਟ, 12 ਮਨੂ ਮਨਕਾ, 5 ਲਾਈਟਰ, 6 ਹੀਟਰ ਸਪਰਿੰਗ, 94 ਕੈਪਸੂਲ ਖੁੱਲ੍ਹੇ, 2 ਮੋਬਾਈਲ ਫੋਨ, ਦੋ ਚਾਰਜਰ, ਇਕ ਡਾਟਾ ਕੇਬਲ, ਇਕ ਹੈਡਫੋਨ, ਦੋ ਛੋਟੀਆਂ ਸ਼ਰਾਬ ਦੇਸੀ ਦੀਆਂ ਬੋਤਲਾਂ ਅਤੇ 15 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35 ਲੋਕ ਪੀੜਤ
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਵੱਲੋਂ 17 ਦਸੰਬਰ 2025 ਨੂੰ ਜੇਲ ਅੰਦਰ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਟਾਵਰ ਨੰਬਰ-5 ਕੋਲੋਂ ਲਵਾਰਸ ਹਾਲਤ ’ਚ ਫੈਂਕਾ ਬਰਾਮਦ ਕੀਤਾ ਗਿਆ ਸੀ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਵਿਚੋਂ 26 ਪੈਕਟ ਤੰਬਾਕੂ, 12 ਪੈਕਟ ਕੂਲ ਲਿਪ, 83 ਬੀੜੀਆਂ ਦੇ ਬੰਡਲ, 12 ਪੈਕਟ ਸਿਗਰੇਟ ,12 ਮਨੂ ਮਨਕਾ, 5 ਲਾਈਟਰ, 6 ਹੀਟਰ ਸਪਰਿੰਗ, 94 ਕੈਪਸੂਲ ਖੁੱਲ੍ਹੇ, 2 ਮੋਬਾਈਲ ਫੋਨ, ਦੋ ਚਾਰਜਰ, ਇਕ ਡਾਟਾ ਕੇਬਲ, ਇਕ ਹੈਡਫੋਨ, ਦੋ ਛੋਟੀਆਂ ਸ਼ਰਾਬ ਦੇਸੀ ਦੀਆਂ ਬੋਤਲਾਂ ਅਤੇ 15 ਗ੍ਰਾਮ ਅਫੀਮ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਿਸੇ ਹੋਰ ਦੇ ਭੁਲੇਖੇ ਸੈਲੂਨ ਮਾਲਕ ਨੂੰ ਵੱਢ ਗਏ ਮੁਲਜ਼ਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਿਆਨਕ ਹਾਦਸੇ ਨੇ ਉਜਾੜਿਆ ਘਰ, ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਨੌਜਵਾਨ ਦੀ ਮੌਤ
NEXT STORY