ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਇਤਿਹਾਸਿਕ ਗੁਰੂਦੁਆਰਾ ਟਾਹਲੀ ਸਾਹਿਬ ਮਾਰਗ 'ਤੇ ਚੋਰਾਂ ਦਾ ਸ਼ਰਮਨਾਕ ਕਾਰਾ, ਗੁਰੂ ਘਰ ਨੂੰ ਜਾਂਦੇ ਰਾਹ 'ਤੇ ਲੱਗੀਆਂ ਸੋਲਰ ਲਾਈਟਾਂ ਚੋਰੀ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਮਾਰਗ 'ਤੇ ਤਲਵੰਡੀ ਰੋਡ ਤੋਂ ਲੈ ਕੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਮਾਰਗ ਤੱਕ ਸੋਲਰ ਲਾਈਟਾਂ ਲਗਵਾਈਆਂ ਗਈਆਂ ਸਨ। ਪਰ ਚੋਰਾਂ ਨੇ ਗੁਰੂ ਘਰ ਨੂੰ ਜਾਂਦੇ ਹੋਏ ਵੀ ਰਸਤੇ ਨੂੰ ਨਹੀਂ ਬਖਸ਼ਿਆ ਅਤੇ ਉਥੋਂ ਵੀ ਪੋਲ ਸਮੇਤ ਲਾਈਟਾਂ ਪੁੱਟ ਕੇ ਚੋਰੀ ਕਰਕੇ ਲੈ ਗਏ।

ਇਸ ਸਬੰਧੀ ਥਾਣਾ ਦੋਰਾਂਗਲਾ ਦੇ ਐੱਸਐੱਚਓ ਬਨਾਰਸੀ ਦਾਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ ਸੀਸੀਟੀਵੀ ਚੈੱਕ ਕਰ ਕੇ ਇਨ੍ਹਾਂ ਚੋਰਾਂ ਨੂੰ ਗ੍ਰਿਫਤ 'ਚ ਲਿਆ ਜਾਵੇਗਾ। ਪਰ ਮਾਮਲਾ ਇਹ ਹੈ ਕਿ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਸ਼ਰਧਾਲੂਆਂ ਦੀ ਸੁਵਿਧਾ ਦੇ ਲਈ ਲਗਾਈਆਂ ਗਈਆਂ ਲਾਈਟਾਂ ਚੋਰੀ ਕਰ ਲਈਆਂ। ਕਿਉਂਕਿ ਉਹ ਗੁਰੂ ਘਰ ਤੜਕਸਾਰ ਜਾਂਦੇ ਹਨ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਣ ਕਰਕੇ ਦੂਰੋਂ ਦੂਰੋਂ ਸੰਗਤਾਂ ਇਸ ਮਾਰਗ 'ਤੇ ਬਹੁਤ ਬਜ਼ੁਰਗ ਮਹਿਲਾਵਾਂ ਅਤੇ ਬਜ਼ੁਰਗ ਜਾਂਦੇ ਹਨ, ਨੌਜਵਾਨਾਂ ਵੱਲੋਂ ਅਪੀਲ ਕਰਕੇ ਲਾਈਟਾਂ ਲਗਵਾਈਆਂ ਗਈਆਂ ਸਨ। ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਪੁਲਸ ਪ੍ਰਸ਼ਾਸਨ ਦੇ ਵੱਲੋਂ ਇਸ 'ਤੇ ਧਿਆਨ ਦਿੰਦੇ ਹੋਏ ਅਜਿਹੇ ਚੋਰ ਜਿਹੜੇ ਗੁਰੂਘਰ ਨੂੰ ਵੀ ਨਹੀਂ ਬਖਸ਼ਦੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਗੁਰਦਾਸਪੁਰ ਨਗਰ ਕੌਂਸਲ ਲਈ 13 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
NEXT STORY