ਅੰਮ੍ਰਿਤਸਰ (ਨੀਰਜ)- ਚਿੱਟੇ ਵਾਂਗ ਪਾਬੰਦੀਸ਼ੁਦਾ ਚਾਈਨੀਜ਼ ਡੋਰ ਨੂੰ ਖ਼ਤਮ ਕਰਨਾ ਵੀ ਪ੍ਰਸ਼ਾਸਨ ਅਤੇ ਪੁਲਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਪਰ ਚੀਨੀ ਡੋਰ ਦੇ ਮਾਮਲੇ ਵਿਚ ਨਵੀਂ ਸਰਕਾਰ ਵੱਲੋਂ ਕੋਈ ਸਖ਼ਤੀ ਨਹੀਂ ਵਰਤੀ ਜਾ ਰਹੀ, ਜਿਸ ਕਾਰਨ ਮਹਾਨਗਰ 'ਚ ਪਾਬੰਦੀਸ਼ੁਦਾ ਚਾਈਨਜ਼ ਡੋਰ (ਗੱਟੂ) ਦੀ ਸ਼ਰੇਆਮ ਵਿਕਰੀ ਹੋ ਰਹੀ ਹੈ। ਇਸ ਡੋਰ ਦੀ ਲਪੇਟ ਵਿਚ ਆਉਣ ਨਾਲ ਕੋਈ ਨਾ ਕੋਈ ਮਨੁੱਖ, ਜਾਨਵਰ ਅਤੇ ਪੰਛੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਰਹੇ ਹਨ। ਪੰਛੀਆਂ ਦੇ ਮਾਮਲੇ ਵਿਚ ਤਾਂ ਚਾਈਨਜ਼ ਡੋਰ ਹੋਰ ਜ਼ਿਆਦਾ ਘਾਤਕ ਸਾਬਤ ਹੁੰਦੀ ਹੈ, ਕਿਉਂਕਿ ਇਸ ਦੀ ਪਕੜ ਕਾਰਨ ਪੰਛੀ, ਮੁੱਖ ਤੌਰ ’ਤੇ ਕਬੂਤਰ, ਚਿੜੀਆਂ ਅਤੇ ਕਾਂ ਤੜਫ਼-ਤੜਫ਼ ਕੇ ਮਰ ਜਾਂਦੇ ਹਨ। ਚਾਈਨਜ਼ ਡੋਰ 'ਚ ਫ਼ਸਣ ਤੋਂ ਬਾਅਦ ਪੰਛੀ ਇਸ ਵਿਚੋਂ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਕਈ ਵਾਰ ਉਹ ਬਿਜਲੀ ਦੀਆਂ ਤਾਰਾਂ ਅਤੇ ਦਰੱਖਤਾਂ ’ਤੇ ਲਟਕਦੇ ਪਾਏ ਗਏ ਹਨ। ਪਾਬੰਦੀਸ਼ੁਦਾ ਚਾਈਨਾ ਡੋਰ ਦੇ ਮਾਮਲੇ ਵਿਚ ਜੋ ਹੈਰਾਨੀਜਨਕ ਪਹਿਲੂ ਦੇਖਣ ਨੂੰ ਮਿਲ ਰਿਹਾ ਹੈ ਕਿ ਇਕ ਛੋਟੇ ਬੱਚੇ ਨੂੰ ਵੀ ਚਾਈਨਾ ਡੋਰ ਵੇਚਣ ਵਾਲੇ ਦਾ ਫੋਨ ਨੰਬਰ ਅਤੇ ਦੁਕਾਨ ਦਾ ਪਤਾ ਹੈ ਅਤੇ ਇਹ ਪੁਲਸ ਨੂੰ ਪਤਾ ਨਹੀਂ, ਜੋ ਪੁਲਸ ਲਈ ਇਕ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ।
ਇਹ ਵੀ ਪੜ੍ਹੋ- ਹੁਣ ਆਨਲਾਈਨ ਵੀ ਦੇਖ ਸਕੋਗੇ ਭਾਰਤ-ਪਾਕਿ ਦਾ ਰਿਟਰੀਟ ਸਮਾਰੋਹ, BSF ਨੇ ਕੀਤੀ ਬੁਕਿੰਗ ਸ਼ੁਰੂ
ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਸਰਦੀਆਂ ਦੇ ਦਿਨਾਂ ’ਚ ਖੂਬ ਉਡਦੀ ਹੈ ਚਾਈਨਾ ਡੋਰ
ਪਾਬੰਦੀਸ਼ੁਦਾ ਚਾਈਨਾ ਡੋਰ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਗਰਮੀਆਂ ਦੇ ਦਿਨਾਂ ਵਿਚ ਵੀ ਬੱਚੇ ਅਤੇ ਨੌਜਵਾਨ ਸ਼ਾਮ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਹਨ ਪਰ ਲੋਹੜੀ ਦੇ ਤਿਉਹਾਰ ਦੌਰਾਨ ਸਰਦੀਆਂ ਤੋਂ ਪਹਿਲਾਂ ਇਸ ਡੋਰ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਮਹਾਨਗਰ ਵਿਚ ਕੁਝ ਅਜਿਹੇ ਨਾਮੀ ਦੁਕਾਨਦਾਰ ਹਨ, ਜੋ ਕਈ ਵਾਰ ਚਾਈਨਾ ਡੋਰ ਵੇਚਦੇ ਫੜੇ ਗਏ ਹਨ ਪਰ ਫਿਰ ਵੀ ਉਹ ਚਾਈਨਾ ਡੋਰ ਵੇਚਣ ਤੋਂ ਗੁਰੇਜ ਨਹੀਂ ਕਰ ਰਹੇ ਹਨ। ਇਸ ਸੀਜ਼ਨ ਵਿਚ ਵੀ ਉਹ ਸ਼ਰੇਆਮ ਚਾਈਨਾ ਡੋਰ ਵੇਚ ਰਹੇ ਹਨ ਅਤੇ ਲੋਕਾਂ ਦੀ ਜਾਨ ਖ਼ਤਰੇ ਵਿਚ ਪਾ ਰਹੇ ਹਨ।
ਡੀ. ਸੀ. ਦਫਤਰ ਨੇ ਸਮੇਂ-ਸਮੇਂ ’ਤੇ ਚਲਾਈ ਹੈ ਚਾਈਨਾ ਡੋਰ ਖਿਲਾਫ ਮੁਹਿੰਮ
ਸਭ ਤੋਂ ਪਹਿਲਾਂ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਤਤਕਾਲੀ ਡੀ. ਸੀ. ਕਾਹਨ ਸਿੰਘ ਪੰਨੂ, ਰਜਤ ਅਗਰਵਾਲ, ਰਵੀ ਭਗਤ ਅਤੇ ਚਾਈਨਾ ਡੋਰ ਖਿਲਾਫ਼ ਵੱਡੀ ਮੁਹਿੰਮ ਚਲਾਈ ਗਈ ਸੀ। ਵਿਕਰੇਤਾਵਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ, ਜਿਸ ਵਿਚ ਪ੍ਰਸ਼ਾਸਨ ਨੂੰ ਵੀ ਸਫ਼ਲਤਾ ਮਿਲੀ ਅਤੇ ਕਈ ਦੁਕਾਨਦਾਰ ਚਾਈਨਾ ਡੋਰ ਵੇਚਦੇ ਫੜੇ ਗਏ। ਡੀ. ਸੀ. ਵੱਲੋਂ ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਸ਼ੱਕੀ ਦੁਕਾਨਦਾਰਾਂ ’ਤੇ ਛਾਪੇ ਮਾਰੇ ਗਏ ਸਨ ਪਰ ਇਸ ਵਾਰ ਅਜਿਹੀ ਕੋਈ ਮੁਹਿੰਮ ਨਹੀਂ ਚਲਾਈ ਗਈ।
ਇਹ ਵੀ ਪੜ੍ਹੋ- ਸਾਬਕਾ ਉਪ ਮੁੱਖ ਮੰਤਰੀ ਓ.ਪੀ ਸੋਨੀ ਦਾ ਭਤੀਜਾ ਵਿਜੀਲੈਂਸ ਦਫ਼ਤਰ ਹੋਇਆ ਪੇਸ਼, ਵਿਭਾਗ ਤੋਂ ਮੰਗਿਆ ਹੋਰ ਸਮਾਂ
ਸਖ਼ਤ ਕਾਨੂੰਨ ਬਣਾਉਣ ਦੀ ਲੋੜ
ਚਾਈਨਾ ਡੋਰ ਦੇ ਮਾਮਲੇ 'ਚ ਸਮਾਜ ਸੇਵੀ ਵਿਜੇ ਅਗਰਵਾਲ, ਸੰਜੇ ਗੁਪਤਾ, ਪਤੰਗ ਅਤੇ ਡੋਰ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਬਹਿਲ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਆਮ ਤੌਰ ’ਤੇ ਜਦੋਂ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ ਹੈ, ਜਿਸ ਦੀ ਜ਼ਮਾਨਤ ਥਾਣੇ ਵਿਚ ਹੀ ਹੋ ਜਾਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਡੋਰ ਨੂੰ ਵੇਚਣ ਵਾਲੇ ਖਿਲਾਫ ਅਜਿਹਾ ਸਖ਼ਤ ਕਾਨੂੰਨ ਬਣਾਇਆ ਜਾਵੇ, ਜਿਸ ਨਾਲ ਫੜੇ ਗਏ ਵਿਅਕਤੀ ਨੂੰ ਸਖ਼ਤ ਸਜ਼ਾ ਮਿਲ ਸਕੇ।
ਅਕਾਲੀ ਦਲ ਦੇ ਫ਼ੈਸਲੇ ਤੋਂ ਪਹਿਲਾਂ ਜਗਮੀਤ ਬਰਾੜ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
NEXT STORY