ਗੁਰਦਾਸਪੁਰ (ਵਿਨੋਦ): ਵਧੀਕ ਜ਼ਿਲ੍ਹ ਤੇ ਸੈਸ਼ਨ ਜੱਜ ਗੁਰਦਾਸਪੁਰ ਨੇ ਇਕ ਕਲੀਨਿਕ ਮਾਲਿਕ ਵੱਲੋਂ ਕਲੀਨਿਕ ’ਤੇ ਅੰਗਰੇਜ਼ੀ ਦਵਾਈਆਂ ਬਿਨਾਂ ਲਾਇਸੈਂਸ ਦੇ ਵੇਚਣ ’ਤੇ ਡਰੱਗ ਐਂਡ ਕਾਸਮੇਟਿਕ ਐਕਟ ਅਧੀਨ ਤਿੰਨ ਸਾਲ ਦੀ ਸਜ਼ਾ ਅਤੇ 63500 ਰੁਪਏ ਜੁਰਮਾਨੇ ਦਾ ਆਦੇਸ਼ ਸੁਣਾਇਆ ਹੈ। ਜੁਰਮਾਨਾ ਰਾਸ਼ੀ ਅਦਾ ਨਾ ਕਰਨ ’ਤੇ ਤਿੰਨ ਮਹੀਨੇ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ। ਇਸ ਸਬੰਧੀ ਜੋਨਲ ਲਾਇਸੈਂਸ ਅਥਾਰਿਟੀ ਕਰੁਣ ਸਚਦੇਵਾ ਨੇ ਦੱਸਿਆ ਕਿ ਕਿਸੇ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਿ ਸਤਨਾਮ ਸਿੰਘ ਪੁੱਤਰ ਸਰਦਾਰੀ ਲਾਲ ਨਿਵਾਸੀ ਪਿੰਡ ਕਿਲਾ ਨੱਥੂ ਸਿੰਘ ਪਿੰਡ ਗੋਸਲ ’ਚ ਗੁਰੂ ਨਾਨਕ ਹੈਲਥ ਕੇਅਰ ਸੈਂਟਰ ਦੇ ਨਾਮ ’ਤੇ ਕਲੀਨਿਕ ਚਲਾ ਰਿਹਾ ਹੈ ਅਤੇ ਉਹ ਅੰਗਰੇਜ਼ੀ ਦਵਾਈਆਂ ਵੀ ਵੇਚਦਾ ਹੈ। ਜਦਕਿ ਉਸ ਦੇ ਕੋਲ ਦਵਾਈਆਂ ਵੇਚਣ ਦਾ ਲਾਇਸੈਂਸ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੰਡਾ ਰੱਖੀ ਬੈਠਾ ਸੀ ਅੱਧਾ ਕਿਲੋ ਤੋਂ ਵੱਧ IED, ਹੋ ਜਾਣੀ ਸੀ ਵੱਡੀ ਵਾਰਦਾਤ
ਇਸ ਸਬੰਧੀ ਡਰੱਗ ਇੰਸਪੈਕਟਰ ਗੁਰਦਾਸਪੁਰ ਨੇ 9-10-2018 ਨੂੰ ਅਧਿਕਾਰੀਆਂ ਦੇ ਨਾਲ ਉਕਤ ਗੁਰੂ ਨਾਨਕ ਹੈਲਥ ਕੇਅਰ ਸੈਂਟਰ ’ਤੇ ਛਾਪਾਮਾਰੀ ਕੀਤੀ ਤਾਂ ਉੱਥੋ 28 ਤਰ੍ਹਾਂ ਦੀ ਅੰਗਰੇਜ਼ੀ ਦਵਾਈਆਂ ਬਰਾਮਦ ਹੋਈਆਂ ਸੀ। ਇਸ ਸਬੰਧੀ ਡਰੱਗ ਐਂਡ ਕਾਸਮੇਟਿਕ ਐਕਟ ਅਧੀਨ ਕਾਰਵਾਈ ਕੀਤੀ ਗਈ ਅਤੇ ਅਦਾਲਤ ’ਚ ਕੇਸ ਦਾਇਰ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ Weather Update
ਕਰਨ ਦੇ ਬਾਅਦ ਗਵਾਹਾਂ ਤੇ ਸਬੂਤਾਂ ਦੇ ਆਧਾਰ ’ਤੇ ਸਤਨਾਮ ਸਿੰਘ ਨੂੰ ਐਕਟ ਦੀ ਧਾਰਾ 27 ਅਧੀਨ 3 ਸਾਲ ਦੀ ਕੈਦ ਤੇ 58500 ਰੁਪਏ ਜ਼ੁਰਮਾਨਾ ਅਤੇ ਧਾਰਾ 28 ਅਧੀਨ 6 ਮਹੀਨੇ ਦੀ ਸਜ਼ਾ ਅਤੇ 5000 ਰੁਪਏ ਜੁਰਮਾਨਾ ਸੁਣਾਇਆ। ਦੋਵੇਂ ਸਜਾਵਾਂ ਇਕ ਸਾਲ ਚੱਲਣਗੀਆਂ। ਜਦ ਦੋਸ਼ੀ ਜੁਰਮਾਨਾ ਰਾਸ਼ੀ ਅਦਾ ਨਹੀਂ ਕਰਦਾ ਤਾਂ ਦੋਸ਼ੀ ਨੂੰ ਤਿੰਨ ਮਹੀਨੇ ਦੀ ਵਾਧੂ ਕੈਦ ਕੱਟਣੀ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਗੜੇਮਾਰੀ ਨਾਲ ਚਿੱਟੀਆਂ ਹੋਈਆਂ ਸੜਕਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ ਦਾ ਰਣਜੀਤ ਸਿੰਘ ਗੋਰਾਇਆ ਫਰਾਂਸ ਦੇ ਬੋਬਿਗਨੀ ਸ਼ਹਿਰ ਦਾ ਬਣਿਆ ਡਿਪਟੀ ਮੇਅਰ, ਪਿੰਡ ’ਚ ਖੁਸ਼ੀ ਦੀ ਲਹਿਰ
NEXT STORY