ਅੰਮ੍ਰਿਤਸਰ (ਰਮਨ)-ਪਹਾੜਾਂ ’ਚ ਪਈ ਬਰਫ਼ ਤੋਂ ਬਾਅਦ ਤਾਪਮਾਨ ਵਿਚ ਆਈ ਗਿਰਾਵਟ ਕਾਰਨ ਮਹਾਨਗਰ ਵਿਚ ਠੰਡ ਵਧ ਗਈ ਹੈ। ਭਾਵੇਂ ਲਗਾਤਾਰ ਤੇਜ਼ ਧੁੱਪ ਨਿਕਲ ਰਹੀ ਹੈ ਪਰ ਸ਼ੁੱਕਰਵਾਰ ਨੂੰ ਆਸਮਾਨ ਵਿਚ ਤੇਜ਼ ਹਵਾਵਾਂ ਦਾ ਕਹਿਰ ਜਾਰੀ ਰਿਹਾ ਅਤੇ ਸ਼ਾਮ ਨੂੰ ਹੱਥ-ਪੈਰ ਠੁਰ-ਠੁਰ ਕਰਨ ਲੱਗੇ। ਮਾਝੇ ਇਲਾਕੇ ਵਿਚ ਪੈ ਰਹੀ ਸੀਤ ਲਹਿਰ ਨੇ ਅੰਮ੍ਰਿਤਸਰ ਵਾਸੀਆਂ ਨੂੰ ਠਾਰੀ ਚਾੜ੍ਹ ਦਿੱਤੀ ਹੈ। ਦਿਨ ਸਮੇਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਮੌਸਮ ਹੋਰ ਵੀ ਠੰਡਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 19 ਜ਼ਿਲ੍ਹਿਆਂ ਲਈ ਅਲਰਟ, ਠੰਡ ਤੋੜ ਸਕਦੀ ਹੈ ਰਿਕਾਰਡ
ਮੌਸਮ ਵਿਭਾਗ ਦੀ ਮੰਨੀਏ ਤਾਂ ਪਹਾੜਾਂ ’ਤੇ ਚੱਲਦੀ ਠੰਡੀ ਹਵਾ ਨਾਲ ਮੈਦਾਨੀ ਇਲਾਕਿਆਂ ਦੇ ਤਾਪਮਾਨ ’ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਦੇ ਮੁਤਾਬਕ ਹਾਲੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਸ਼ਹਿਰ ਦਾ ਮੌਸਮ ਆਉਣ ਵਾਲੇ 24 ਘੰਟਿਆਂ ਦੌਰਾਨ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਕਈ ਥਾਵਾਂ ’ਤੇ ਪਏ ਮੀਂਹ ਕਾਰਨ ਠੰਡ ਦਾ ਕਹਿਰ ਵਧਣਾ ਜਾਰੀ ਹੈ। ਬੇਸਹਾਰਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਠੰਡ ਪ੍ਰਭਾਵਿਤ ਕਰ ਰਹੀ ਹੈ, ਜਿਸ ਕਾਰਨ ਥਾਂ-ਥਾਂ ਲੋਕ ਅੱਗ ਸੇਕਦੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਗਰਮ ਕੱਪੜਿਆਂ ਦੀ ਖ਼ਰੀਦਦਾਰੀ ’ਚ ਵੀ ਵਾਧਾ ਹੋਇਆ ਹੈ। ਬਾਜ਼ਾਰ ਵਿਚ ਠੰਡ ਕਾਰਨ ਹੌਜ਼ਰੀ ਬਾਜ਼ਾਰ ਵਿਚ ਗਿਰਾਵਟ ਰਹੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਠੰਡ ਦਾ ਕਹਿਰ ਹੋਰ ਜ਼ਿਆਦਾ ਵਧਣ ਵਾਲਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ ਦੇ ਹਥਿਆਰ ਦੇ ਜ਼ੋਰ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਕਾਬੂ
NEXT STORY