ਬੀੜ ਸਾਹਿਬ/ਝਬਾਲ (ਬਖਤਾਵਰ, ਲਾਲੂਘੁੰਮਣ, ਭਾਟੀਆ) : ਕਾਰਸੇਵਾ ਸੰਪ੍ਰਦਾਇ ਸੰਤ ਭੂਰੀ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਬਾਬਾ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਨਿਰਮਾਣੇ ਜਾ ਰਹੇ ਅੰਮ੍ਰਿਤ ਸੰਚਾਰ ਅਤੇ ਸ੍ਰੀ ਅਨੰਦ ਕਾਰਜ ਕੰਪਲੈਕਸ ਨੂੰ ਬਹੁਤ ਜਲਦ ਤਿਆਰ ਕਰਕੇ ਸੰਗਤਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕਾਰਸੇਵਾ ਬੀੜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੋਹਨ ਸਿੰਘ ਨੇ ਦਿੰਦਿਆਂ ਦੱਸਿਆ ਕਿ ਕੰਪਲੈਕਸ ਦੀਆਂ 90 ਗੁਣਾ 110 ਫੁੱਟ ਨੀਂਹਾਂ ਅਤੇ ਬੇਸਮੈਂਟ 'ਤੇ ਲੈਂਟਰ ਪਾ ਕੇ ਕੰਪਲੈਕਸ ਦੇ ਨਿਰਮਾਣ ਜੰਗੀ ਪੱਧਰ 'ਤੇ ਅਰੰਭ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੈਨੇਜਰ ਗੁਰਦੁਆਰਾ ਬੀੜ ਸਾਹਿਬ ਜੱਥੇਦਾਰ ਜਗਜੀਤ ਸਿੰਘ ਸਾਂਘਣਾ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਭੂਰੇ, ਜੱਥੇਦਾਰ ਬਾਵਾ ਸਿੰਘ ਗੁਮਾਨਪੁਰਾ ਅਤੇ ਬਾਬਾ ਨਿਰਮਲ ਸਿੰਘ ਢਾਲਾ ਵਲੋਂ ਕੰਪਲੈਕਸ ਦੇ ਨਿਰਮਾਣ ਲਈ ਭਾਰੀ ਸਹਿਯੋਗ ਦਿੱਤਾ ਜਾ ਰਿਹਾ ਹੈ। ਬਾਬਾ ਸੋਹਨ ਸਿੰਘ ਨੇ ਤਿਆਰ ਕੀਤੇ ਜਾ ਰਹੇ ਇਸ ਕੰਪਲੈਕਸ ਲਈ ਸੰਗਤਾਂ ਨੂੰ ਤਨ, ਮਨ ਅਤੇ ਧੰਨ ਨਾਲ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਹੀ ਗੁਰਧਾਮਾਂ ਦੇ ਅਜਿਹੇ ਕਾਰਜ ਸੰਪਨ ਹੁੰਦੇ ਹਨ। ਇਸ ਸਮੇਂ ਬਾਬਾ ਫਤਿਹ ਸਿੰਘ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਮੀਤ ਮੈਨੇਜਰ ਅੰਗਰੇਜ ਸਿੰਘ ਝਬਾਲ, ਨਿਰਵੈਲ ਸਿੰਘ ਅੰਮ੍ਰਿਤਸਰ, ਗੁਰਸੇਵਕ ਸਿੰਘ ਐਮਾਂ, ਬਲਵਿੰਦਰ ਸਿੰਘ ਮਿੰਟੂ ਧੁੰਨਾ, ਸਰਦੂਲ ਸਿੰਘ, ਅਰਵਿੰਦਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।
ਘਰ 'ਚ ਜਬਰੀ ਦਾਖਲ ਹੋ ਕੇ ਕੀਤੀ ਮਾਂ-ਪੁੱਤਰ ਦੀ ਕੁੱਟਮਾਰ
NEXT STORY