ਅੰਮ੍ਰਿਤਸਰ (ਬੌਬੀ)— ਸੀ. ਆਈ. ਏ. ਸਟਾਫ ਦੇ ਇੰਚਾਰਜ ਰਵਿੰਦਰ ਮਹਾਜਨ ਵਲੋਂ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਹੱਤਿਆਕਾਂਡ ਅਤੇ ਬਾਜ਼ਾਰ 'ਚ ਹੋਈ ਸੋਨੇ ਦੀ ਸਭ ਤੋਂ ਵੱਡੀ ਚੋਰੀ ਕਰਨ ਦੇ ਮਾਮਲੇ 'ਚ ਸ਼ਾਮਲ ਦੋ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਦੱਸਿਆ ਕਿ ਬਾਜ਼ਾਰ 'ਚ ਹੋਈ ਸੋਨੇ ਦੀ ਸਭ ਤੋਂ ਵੱਡੀ ਲੁੱਟ ਤੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਡਿਪਟੀ ਪੁਲਸ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ। ਇਸੇ ਤਹਿਤ ਸੀ. ਆਈ. ਏ. ਸਟਾਫ ਦੇ ਇੰਚਾਰਜ਼ ਰਵਿੰਦਰ ਮਹਾਜਨ ਨੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਥਾਦੇ ਪਿੰਡ ਵਲੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਸ ਨੇ ਵੀ ਜਵਾਬੀ ਫਾਇਰਿੰਗ 'ਚ ਗੋਲੀਆਂ ਚਲਾਈਆਂ, ਜਿਸ ਕਾਰਨ ਇਕ ਨੌਜਵਾਨ ਦੇ ਗੋਲੀ ਲੱਗ ਗਈ। ਇਸ ਉਪਰੰਤ ਪੁਲਸ ਨੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਪੁੱਛ-ਗਿੱਛ ਦੌਰਾਨ ਉਕਤ ਮੁਲਜ਼ਮਾਂ ਦੀ ਪਛਾਣ ਅਮਨਪ੍ਰੀਤ ਸਿੰਘ ਉਰਫ ਰਿੰਗ ਤੇ ਰੋਹਿਤ ਸ਼ਰਮਾ ਉਰਫ ਗੋਰਾ ਦੇ ਰੁਪ 'ਚ ਹੋਈ ਹੈ। ਜਾਂਚ ਦੌਰਾਨ ਉਕਤ ਮੁਲਜ਼ਮਾਂ ਕੋਲੋਂ 32 ਬੋਰ ਤਿੰਨ ਜਿੰਦਾ ਕਾਰਤੂਸ, ਇਕ ਪਿਸਤੌਲ 315 ਬੋਰ ਚਾਰ ਜਿੰਦਾ ਕਾਰਤੂਸ ਤੇ ਇਕ ਮੋਟਰਸਾਈਕਲ ਬਿਨਾਂ ਨੰਬਰ ਤੋਂ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨਪ੍ਰੀਤ ਸਿੰਘ ਉਰਫ ਰਿੰਗ ਦਾ ਨਾਂ ਗੁਰੂ ਬਾਜ਼ਾਰ 'ਚ ਹੋਈ ਲੁੱਟ ਦੀ ਵਾਰਦਾਤ ਤੇ ਗੁਰਦੀਪ ਪਹਿਲਵਾਨ ਹੱਤਿਆਕਾਂਡ ਦੀ ਵਾਰਦਾਤ ਦੇ 7 ਮੁਕੱਦਮਿਆਂ 'ਚ ਸ਼ਾਮਲ ਸੀ।
ਅਣਪਛਾਤੇ ਵਾਹਨ ਨੇ ਲਈ ਸਾਬਕਾ ਫੌਜੀ ਦੀ ਮੌਤ
NEXT STORY