ਅੰਮ੍ਰਿਤਸਰ (ਨੀਰਜ)- ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਵਲੋਂ ਚਲਾਏ ਜਾ ਰਹੇ ਕੈਨਾਇਨ ਸੈਂਟਰ (ਸਨਿੱਫਰ ਕੁੱਤਿਆਂ ਨੂੰ ਤਿਆਰ ਕਰਨ ਲਈ ਕੇਂਦਰ) ਵਿਚ ਵਿਭਾਗ ਨੇ ਇਕ ਕਦਮ ਅੱਗੇ ਵਧਾਉਂਦੇ ਹੋਏ ਇੱਕ ਪੱਪੀ ਨਰਸਰੀ ਤਿਆਰ ਕੀਤੀ ਹੈ, ਜਿਸ ਵਿਚ ਤਿੰਨ ਮਹੀਨੇ ਤੋਂ ਛੇ ਮਹੀਨੇ ਦੀ ਉਮਰ ਦੇ ਲੈਬਰਾਡੋਰ ਅਤੇ ਜਰਮਨ ਸ਼ੈਫਰਡ ਨਸਲ ਦੇ ਕੁੱਤਿਆਂ ਨੂੰ ਸਿਖਲਾਈ ਦੇ ਕੇ ਸਿਖਲਾਈ ਪ੍ਰਾਪਤ ਸਨਿੱਫਰ ਕੁੱਤੇ ਤਿਆਰ ਕੀਤੇ ਜਾਣਗੇ। ਹਾਲ ਹੀ ਵਿਚ ਵਿਸ਼ੇਸ਼ ਸਕੱਤਰ ਅਤੇ ਮੈਂਬਰ ਕਸਟਮ ਸੁਰਜੀਤ ਭੁਜਬਲ ਅਤੇ ਚੀਫ ਕਮਿਸ਼ਨਰ ਕਸਟਮ ਪ੍ਰੀਵੈਂਟਿਵ ਦਿੱਲੀ ਸਮੇਤ ਕਸਟਮ ਅਧਿਕਾਰੀਆਂ ਵਲੋਂ ਇਸ ਕੈਨਾਇਨ ਸੈਂਟਰ ਅਤੇ ਐੱਸ. ਜੀ. ਆਰ. ਡੀ. ਹਵਾਈ ਅੱਡੇ ਦਾ ਦੌਰਾ ਵੀ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ
ਜਾਣਕਾਰੀ ਅਨੁਸਾਰ ਜੇ. ਸੀ. ਪੀ. ਅਟਾਰੀ ਸਥਿਤ ਕੈਨਾਇਨ ਸੈਂਟਰ ਵਿਚ 11 ਕੁੱਤਿਆਂ ਨੂੰ ਸਿਖਲਾਈ ਪ੍ਰਾਪਤ ਸਨਿੱਫਰ ਕੁੱਤਿਆਂ ਵਜੋਂ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਪਾਰਟਸਾਂ ’ਤੇ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਗਾਂਜੇ ਦੀ ਸਮੱਗਲਿੰਗ ਵੱਧਣ ਕਾਰਨ, ਇੱਥੇ ਵੀ ਸਨਿੱਫਰ ਕੁੱਤਿਆਂ ਨੂੰ ਤਾਇਨਾਤ ਕੀਤਾ ਜਾ ਚੁੱਕਿਆ ਹੈ ਜੋ ਆਸਾਨੀ ਨਾਲ ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਸੁੰਘ ਕੇ ਪਹਿਚਾਣ ਲੈਂਦੇ ਹਨ ਅਤੇ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੰਦੇ ਹਨ।
ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲ, ਅੱਜ ਤੇ ਕੱਲ੍ਹ ਔਰਤਾਂ ਸਣੇ ਕਿਸਾਨਾਂ ਲਈ ਵਧੀਆ ਮੌਕਾ
ਕਸਟਮ ਵਿਭਾਗ ਦਾ ਦੇਸ਼ ਦਾ ਪਹਿਲਾ ਕੈਨਾਇਨ ਸੈਂਟਰ
ਸਨਿੱਫਰ ਕੁੱਤਿਆਂ ਦੀ ਗੱਲ ਕਰੀਏ ਤਾਂ ਜੇ. ਸੀ. ਪੀ. ਅਟਾਰੀ ’ਤੇ ਬਣਾਇਆ ਗਿਆ ਕੈਨਾਇਨ ਸੈਂਟਰ ਕਸਟਮ ਅਤੇ ਕੇਂਦਰੀ ਆਬਕਾਰੀ ਵਿਭਾਗ ਦਾ ਦੇਸ਼ ਦਾ ਪਹਿਲਾ ਕੇਂਦਰ ਹੈ, ਜਿੱਥੇ ਸਨਿੱਫਰ ਕੁੱਤਿਆਂ ਨੂੰ ਤਿਆਰ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਕੁੱਤਿਆਂ ਨੂੰ ਸਿਖਲਾਈ ਦੇਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਅਤੇ ਹੋਰ ਸੰਵੇਦਨਸ਼ੀਲ ਪਾਰਟਸਾਂ ’ਤੇ ਤਾਇਨਾਤ ਕੀਤਾ ਜਾਂਦਾ ਹੈ, ਜਿੱਥੇ ਸਮੱਗਲਿੰਗ ਹੋਣ ਦੀ ਸੰਭਾਵਨਾਵਾਂ ਰਹਿੰਦੀਆ ਹਨ।
ਇਹ ਵੀ ਪੜ੍ਹੋ- ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ
532 ਕਿਲੋ ਹੈਰੋਇਨ ਫੜਨ ’ਚ ਸਨਿੱਫਰ ਡੌਗ ਅਰਜੁਨ ਨਿਭਾਈ ਅਹਿਮ ਭੂਮਿਕਾ
ਸਨਿੱਫਰ ਕੁੱਤਿਆਂ ਦੀ ਗੱਲ ਕਰੀਏ ਤਾਂ 28 ਜੂਨ 2019 ਨੂੰ ਜਦੋਂ ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਪਾਕਿਸਤਾਨ ਤੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਭੇਜਿਆ ਗਿਆ ਤਾਂ ਉੁਸ ਸਮੇਂ ਸਨਿੱਫਰ ਡੌਞ ਅਰਜੁਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਰਜੁਨ ਨੇ ਸਭ ਤੋਂ ਪਹਿਲਾਂ ਲੂਣ ਦੇ ਥੈਲੇ ਸੁੰਘੇ ਅਤੇ ਆਪਣੇ ਟ੍ਰੇਨਰਾਂ ਨੂੰ ਇਸ਼ਾਰਾ ਕੀਤਾ ਕਿ ਇਸ ਵਿਚ ਕੁਝ ਇਤਰਾਜ਼ਯੋਗ ਸਮੱਗਰੀ ਹੈ, ਜਿਸ ਤੋਂ ਬਾਅਦ ਕਸਟਮ ਵਿਭਾਗ ਵਿਚ ਹਲਚਲ ਮਚ ਗਈ ਅਤੇ ਜਿਵੇਂ ਹੀ ਲੂਣ ਦੇ ਥੈਲੇ ਖੋਲ੍ਹੇ ਜਾਣ ਲੱਗੇ, ਪਾਕਿਸਤਾਨ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ। ਉਸ ਸਮੇਂ 532 ਕਿਲੋ ਹੈਰੋਇਨ ਦੀ ਖੇਪ ਦੇਸ਼ ਦੀ ਸਭ ਤੋਂ ਵੱਡੀ ਖੇਪ ਸੀ।
ਇਹ ਵੀ ਪੜ੍ਹੋ-ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਅੰਮ੍ਰਿਤਸਰ ਸਿਰਫ ਇਸ ਕੰਮ 'ਚ ਪਿੱਛੇ, ਲੋਕਾਂ ਲਈ ਬਣੀ ਵੱਡੀ ਪ੍ਰੇਸ਼ਾਨੀ
ਗਾਂਜਾਂ ਸਮੱਗਲਿੰਗ ਰੋਕਣ ਦੀ ਲਈ ਸਨਿੱਫਰ ਕੁੱਤਿਆਂ ’ਤੇ ਫੋਕਸ
ਪਿਛਲੇ ਕੁਝ ਮਹੀਨਿਆਂ ਤੋਂ ਐੱਸ. ਜੀ. ਆਰ. ਡੀ. ਹਵਾਈ ਅੱਡੇ ’ਤੇ ਗਾਂਜਾ ਆ ਰਿਹਾ ਹੈ, ਜਿਸ ਵਿਚ ਬਹੁਤ ਸਾਰੀਆਂ ਖੇਪਾਂ ਫੜੀਆਂ ਗਈਆਂ ਹਨ, ਇਸ ਲਈ ਵਿਭਾਗ ਨੇ ਹਵਾਈ ਅੱਡੇ ’ਤੇ ਵਿਸ਼ੇਸ਼ ਤੌਰ ’ਤੇ ਸਨਿੱਫਰ ਕੁੱਤਿਆਂ ਨੂੰ ਤਾਇਨਾਤ ਕੀਤਾ ਹੈ, ਕਿਉਂਕਿ ਸਨਿੱਫਰ ਕੁੱਤੇ ਆਸਾਨੀ ਨਾਲ ਨਸ਼ੀਲੇ ਪਦਾਰਥਾਂ ਨੂੰ ਸੁੰਘ ਲੈਦੇ ਹਨ।
ਅੱਠ ਤੋਂ 9 ਸਾਲਾਂ ਤੱਕ ਲਈ ਜਾਂਦੀ ਹੈ ਸਨਿੱਫਰ ਕੁੱਤਿਆਂ ਦੀਆਂ ਸੇਵਾਵਾਂ
ਸਨਿੱਫਰ ਕੁੱਤਿਆਂ ਦੀਆਂ ਸੇਵਾਵਾਂ ਅੱਠ ਤੋਂ ਨੌਂ ਸਾਲਾਂ ਲਈ ਲਈਆਂ ਜਾਂਦੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਂਦਾ ਹੈ। ਅਰਜੁਨ ਨੂੰ ਵੀ ਸਾਲ 2021 ਵਿਚ ਸੇਵਾਮੁਕਤ ਕਰ ਦਿੱਤਾ ਗਿਆ ਸੀ ਅਤੇ ਵਿਭਾਗ ਦੀ ਇਹ ਕੋਸ਼ਿਸ ਰਹਿੰਦੀ ਹੈ ਕਿ ਜਿੰਨ੍ਹਾਂ ਟ੍ਰੇਨਰ ਨਾਲ ਸਨਿੱਫਰ ਡੌਗ ਸਿਖਲਾਈ ਦਿੱਤੀ ਗਈ ਹੈ, ਉਸ ਨੂੰ ਹੀਸੌਂਪ ਦਿੱਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਸੱਤ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਦਾ ਅਗਲਾ ਹਿੱਸਾ ਰੁੜਿਆ
NEXT STORY