ਨੈਸ਼ਨਲ ਡੈਸਕ : ਅਵਾਰਾ ਕੁੱਤਿਆਂ ਨੂੰ ਫੜਨ ਤੇ ਉਨ੍ਹਾਂ ਨੂੰ ਆਸਰਾ ਸਥਾਨਾਂ 'ਚ ਭੇਜਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਤੋਂ ਬਾਅਦ ਦਿੱਲ4 ਜਾਨਵਰ ਪ੍ਰੇਮੀਆਂ ਤੇ ਜਾਨਵਰ ਅਧਿਕਾਰ ਕਾਰਕੁਨਾਂ ਨੇ ਸੋਮਵਾਰ ਦੇਰ ਰਾਤ ਨੂੰ ਭਗਵਾਨ ਦੇ ਦਰ ਪੁੱਜੇ ਅਤੇ ਅਵਾਰਾ ਕੁੱਤਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ। ਪਸ਼ੂ ਅਧਿਕਾਰ ਕਾਰਕੁਨ ਕਨਾਟ ਪਲੇਸ ਦੇ ਹਨੂੰਮਾਨ ਮੰਦਰ ਤੇ ਬੰਗਲਾ ਸਾਹਿਬ ਗੁਰਦੁਆਰੇ 'ਚ ਇਕੱਠੇ ਹੋਏ। ਕਾਰਕੁਨਾਂ ਨੇ ਕਿਹਾ ਕਿ ਪ੍ਰਾਰਥਨਾ ਸਭਾ ਸੋਮਵਾਰ ਦੇਰ ਰਾਤ 12 ਵਜੇ ਹਨੂੰਮਾਨ ਮੰਦਰ ਵਿੱਚ ਸ਼ੁਰੂ ਹੋਈ, ਜਿਸ ਵਿੱਚ ਲਗਭਗ 200 ਲੋਕਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ...ਫਿਰ ਫਟਿਆ ਬੱਦਲ ! ਕਈ ਘਰ ਤੇ ਕਾਰਾਂ ਰੁੜ੍ਹੀਆਂ, ਸਕੂਲ-ਕਾਲਜ ਹੋਏ ਬੰਦ
'ਆਵਾਰਾ ਨਹੀਂ, ਹਮਾਰਾ ਹੈ' ਲਿਖੇ ਨਾਅਰਿਆਂ ਵਾਲੇ ਬੈਨਰ ਲੈ ਕੇ ਲੋਕਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਫਿਰ ਉਹ ਬੰਗਲਾ ਸਾਹਿਬ ਗੁਰਦੁਆਰੇ ਵੱਲ ਵਧੇ। ਹਾਲਾਂਕਿ, ਪੁਲਸ ਨੇ ਉਨ੍ਹਾਂ ਨੂੰ ਬੰਗਲਾ ਸਾਹਿਬ ਦੇ ਬਾਹਰ ਰੋਕ ਦਿੱਤਾ। ਇੱਕ ਕਾਰਕੁਨ ਨੇ ਕਿਹਾ, "ਅਸੀਂ ਕਈ ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਥੱਕ ਗਏ ਹਾਂ, ਇਸ ਲਈ ਅੱਜ ਅਸੀਂ ਇੱਥੇ ਭਗਵਾਨ ਦੀ ਸ਼ਰਨ ਲੈਣ ਆਏ ਹਾਂ ਤਾਂ ਜੋ ਉਹ ਸਾਨੂੰ ਇਸ ਸੰਘਰਸ਼ ਵਿੱਚ ਤਾਕਤ ਦੇਵੇ।" ਕਾਰਕੁਨਾਂ ਨੇ ਕਿਹਾ ਕਿ ਉਹ ਅਵਾਰਾ ਕੁੱਤਿਆਂ ਨੂੰ ਆਸਰਾ ਸਥਾਨਾਂ ਵਿੱਚ ਭੇਜਣ ਦੇ ਸੁਪਰੀਮ ਕੋਰਟ ਦੇ ਹੁਕਮ ਨੂੰ ਵਾਪਸ ਲੈਣ ਦੀ ਆਪਣੀ ਮੰਗ 'ਤੇ ਕਾਇਮ ਰਹਿਣਗੇ।
ਇਹ ਵੀ ਪੜ੍ਹੋ...17 ਸਾਲਾ ਲੜਕੇ ਦਾ ਕਤਲ ! ਬਦਮਾਸ਼ਾਂ ਨੇ ਘਰ 'ਚ ਵੜ ਕੇ ਮਾਰੀ ਗੋਲੀ
ਕਾਰਕੁਨਾਂ ਨੇ ਕਿਹਾ, "ਪਹਿਲਾਂ ਸਾਡਾ ਸੰਘਰਸ਼ ਇਸ ਤੱਥ ਲਈ ਸੀ ਕਿ ਦਿੱਲੀ ਵਿੱਚ ਕੁੱਤਿਆਂ ਲਈ ਕੋਈ ਢੁਕਵੀਂ ਆਸਰਾ ਨਹੀਂ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਰਾਤ ਨੂੰ ਸੜਕਾਂ ਤੋਂ ਇਨ੍ਹਾਂ ਬੇਆਵਾਜ਼ ਜਾਨਵਰਾਂ ਨੂੰ ਚੁੱਕਣਾ ਬੰਦ ਕਰੇ।" ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਕਿਹਾ ਸੀ ਕਿ "ਪੂਰੀ ਸਮੱਸਿਆ" ਸਥਾਨਕ ਸੰਸਥਾਵਾਂ ਦੀ "ਅਕਿਰਿਆਸ਼ੀਲਤਾ" ਕਾਰਨ ਪੈਦਾ ਹੋਈ ਹੈ। ਹਾਲਾਂਕਿ, ਅਦਾਲਤ ਨੇ 11 ਅਗਸਤ ਦੇ ਦਿਸ਼ਾ-ਨਿਰਦੇਸ਼ਾਂ ਦੇ ਕੁਝ ਹਿੱਸਿਆਂ 'ਤੇ ਰੋਕ ਲਗਾਉਣ ਦੀ ਬੇਨਤੀ ਕਰਨ ਵਾਲੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
17 ਸਾਲਾ ਲੜਕੇ ਦਾ ਕਤਲ ! ਬਦਮਾਸ਼ਾਂ ਨੇ ਘਰ 'ਚ ਵੜ ਕੇ ਮਾਰੀ ਗੋਲੀ
NEXT STORY