ਅੰਮ੍ਰਿਤਸਰ (ਨੀਰਜ)- ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀ ਡੀ. ਸੀ. ਰਵੀ ਭਗਤ ਅਤੇ ਸਾਬਕਾ ਡੀ. ਟੀ. ਓ ਲਵਜੀਤ ਕੌਰ ਕਲਸੀ ਦੀ ਪਹਿਲਕਦਮੀ ’ਤੇ ਲੋਕਾਂ ਦੇ ਡਰਾਈਵਿੰਗ ਟੈਸਟ ਲੈਣ ਲਈ ਇਕ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਬਣਾਇਆ ਗਿਆ ਸੀ ਪਰ ਪੂਰੇ ਜ਼ਿਲ੍ਹੇ ਲਈ ਸਿਰਫ਼ ਇਕ ਹੀ ਟਰੈਕ ਹੋਣ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਲੁਧਿਆਣਾ ’ਚ 4 ਡਰਾਈਵਿੰਗ ਟੈਸਟ ਟਰੈਕ ਹਨ ਅਤੇ ਜਲੰਧਰ ’ਚ 2 ਟੈਸਟ ਟਰੈਕ ਹਨ। ਇਸ ਦੇ ਮੁਕਾਬਲੇ ਕਪੂਰਥਲਾ ਅਤੇ ਗੁਰਦਾਸਪੁਰ ਵਰਗੇ ਛੋਟੇ ਜ਼ਿਲਿਆਂ ’ਚ ਵੀ ਦੋ-ਦੋ ਡਰਾਈਵਿੰਗ ਟੈਸਟ ਟਰੈਕ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦੀ ਨਵੀਂ ਅਪਡੇਟ
ਜਾਣਕਾਰੀ ਅਨੁਸਾਰ ਹਰ ਰੋਜ਼ 120 ਟੈਸਟਾਂ ਲਈ ਇਕ ਸਲਾਟ ਹੁੰਦਾ ਹੈ ਅਤੇ ਕਈ ਵਾਰ ਸਰਵਰ ਫੇਲ ਹੋਣ ਕਾਰਨ ਕੰਮ ਰੁਕ ਜਾਂਦਾ ਹੈ, ਜਿਸ ਕਾਰਨ ਟੈਸਟ ਦੇਣ ਆਉਣ ਵਾਲੇ ਲੋਕਾਂ ਦੀ ਗਿਣਤੀ ਅਗਲੇ ਦਿਨ ਦੁੱਗਣੀ ਹੋ ਜਾਂਦੀ ਹੈ ਅਤੇ ਕਾਫੀ ਭੀੜ-ਭੜੱਕਾ ਹੋ ਜਾਂਦਾ ਹੈ। ਇਸ ਸਬੰਧੀ ਸਕੱਤਰ ਆਰ. ਟੀ. ਏ. ਖੁਸ਼ਦਿਲ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਦੋ ਹੋਰ ਟਰੈਕ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ।
ਐੱਸ. ਡੀ. ਐੱਮ. ਦਫ਼ਤਰਾਂ ਦੇ ਖੇਤਰਾਂ ’ਚ ਬਣਾਏ ਜਾ ਸਕਦੇ ਹਨ ਟਰੈਕ
ਇਸ ਵੇਲੇ ਮੌਜੂਦਾ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦੀ ਹਾਲਤ ਅਜਿਹੀ ਹੈ ਕਿ ਬਿਆਸ ਜੋ ਕਿ ਟਰੈਕ ਤੋਂ ਲਗਭਗ 40 ਕਿਲੋਮੀਟਰ ਦੂਰ ਹੈ, ਤੋਂ ਲੋਕ ਵੀ ਰੀਗੋ ਪੁਲ ਦੇ ਨਾਲ ਲੱਗਦੇ ਟੈਸਟ ਟਰੈਕ ’ਚ ਡਰਾਈਵਿੰਗ ਟੈਸਟ ਦੇਣ ਲਈ ਅੰਮ੍ਰਿਤਸਰ ਆਉਂਦੇ ਹਨ। ਅਜਿਹੀ ਸਥਿਤੀ ’ਚ ਜੇਕਰ ਟੈਸਟ ਨਹੀਂ ਕੀਤਾ ਜਾਂਦਾ ਤਾਂ ਵਾਪਸ ਆ ਕੇ ਦੁਬਾਰਾ ਟਰੈਕ ’ਤੇ ਆਉਣਾ ਪੈਂਦਾ ਹੈ। ਜੇਕਰ ਸਰਕਾਰ ਐੱਸ. ਡੀ. ਐੱਮ. ਬਾਬਾ ਬਕਾਲਾ ਦੇ ਖੇਤਰ ’ਚ ਟਰੈਕ ਬਣਾਉਂਦੀ ਹੈ ਤਾਂ ਇੱਥੋਂ ਦੇ ਲੋਕਾਂ ਨੂੰ ਇੰਨੀ ਦੂਰ ਨਹੀਂ ਆਉਣਾ ਪਵੇਗਾ। ਇਸੇ ਤਰ੍ਹਾਂ ਜੇਕਰ ਅਜਨਾਲਾ ਐੱਸ. ਡੀ. ਐੱਮ ਦੇ ਖੇਤਰ ’ਚ ਟਰੈਕ ਬਣਾਇਆ ਜਾਂਦਾ ਹੈ ਤਾਂ ਲੋਕਾਂ ਨੂੰ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ- ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ
ਦਿਹਾਤੀ ਖੇਤਰਾਂ ’ਚ ਬਣਾਏ ਜਾ ਰਹੇ ਹਨ ਖੇਡ ਸਟੇਡੀਅਮ
ਪ੍ਰਸ਼ਾਸਨ ਵੱਲੋਂ ਏ. ਡੀ. ਸੀ. (ਡੀ) ਦਫ਼ਤਰ ਰਾਹੀਂ ਦਿਹਾਤੀ ਖੇਤਰਾਂ ’ਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲੋਕਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ’ਚ ਜੇਕਰ ਖੇਡ ਸਟੇਡੀਅਮਾਂ ਦੇ ਨਾਲ-ਨਾਲ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਬਣਾਏ ਜਾਣ ਤਾਂ ਲੋਕਾਂ ਨੂੰ ਸਹੂਲਤ ਮਿਲੇਗੀ। ਕਿਸੇ ਵੀ ਹਾਲਤ ’ਚ ਟਰੈਕ ਬਣਾਉਣ ਵਿਚ ਕੋਈ ਉੱਚ ਲਾਗਤ ਨਹੀਂ ਹੈ। ਟਰੈਕ ਪੰਚਾਇਤੀ ਜ਼ਮੀਨ ਆਦਿ ਸਮੇਤ ਕਿਸੇ ਵੀ ਸਰਕਾਰੀ ਜ਼ਮੀਨ ’ਤੇ ਆਸਾਨੀ ਨਾਲ ਬਣਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਫ਼ੜੀ ਗਈ ਟਰਾਮਾਡੋਲ ਦੀ ਫੈਕਟਰੀ ! 325 ਕਿੱਲੋ ਤੋਂ ਵੱਧ...
ਮੀਂਹ ’ਚ ਨਹੀਂ ਹੁੰਦੇ ਟੈਸਟ
ਮੀਂਹ ਦੇ ਦਿਨਾਂ ਵਿਚ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਡਰਾਈਵਿੰਗ ਟੈਸਟ ਨਹੀਂ ਹੋ ਪਾਉਂਦੇ ਹਨ ਕਿਉਕਿ ਜਦੋਂ ਟਰੈਕ ’ਤੇ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਟਰੈਕ ਦੇ ਕਿਨਾਰਿਆਂ ’ਤੇ ਲਾਏ ਗਏ ਸੈਂਸਰ ਜਦੋਂ ਵਾਹਨ ਟਰੈਕ ਤੋਂ ਲੰਘਦਾ ਹੈ ਤਾਂ ਫਾਊਲ ਸ਼ੋਅ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ’ਚ ਬਰਸਾਤ ਦੇ ਮੌਸਮ ਦੌਰਾਨ ਟਰੈਕ ’ਤੇ ਕੰਮ 15 ਤੋਂ 20 ਦਿਨਾਂ ਲਈ ਠੱਪ ਹੋ ਜਾਂਦਾ ਹੈ।
ਟਰੈਕ ਅਤੇ ਦਫਤਰ ਦੇ ਨਿਰਮਾਣ ਲਈ ਸਰਕਾਰ ਨੂੰ ਦਿੱਤੀ ਗਈ ਹੈ ਅਪੀਲ
ਸਕੱਤਰ ਆਰ. ਟੀ. ਏ. ਖੁਸ਼ਦਿਲ ਸਿੰਘ ਸੰਧੂ ਨੇ ਦੱਸਿਆ ਕਿ ਨਵੇਂ ਟਰੈਕ ਬਣਾਉਣ ਲਈ ਆਰ. ਟੀ. ਓ. ਦਫਤਰ ਦੇ ਨਵ-ਨਿਰਮਾਣ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ, ਜਿੰਨੇ ਜ਼ਿਆਦਾ ਟਰੈਕ ਹੋਣਗੇ, ਓਨੀਆਂ ਜ਼ਿਆਦਾ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UPI ਤੋਂ Credit Card ਤੱਕ... 1 ਅਗਸਤ ਤੋਂ ਬਦਲ ਗਏ ਕਈ ਵੱਡੇ ਨਿਯਮ
NEXT STORY