ਅੰਮ੍ਰਿਤਸਰ (ਵਾਲੀਆ)- ਰਜਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 3 ਤਰਨ ਤਾਰਨ ਰੋਡ ਨੇ ਦੱਸਿਆ ਕਿ 22 ਨਵੰਬਰ ਨੂੰ ਉਹ ਆਪਣੇ ਕੰਮ ਦੇ ਸਬੰਧ ਵਿਚ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਸਾਹਮਣੇ ਤੋਂ ਪੈਸੇ ਲੈ ਕੇ ਆਪਣੇ ਘਰ ਵਾਪਸ ਆ ਰਿਹਾ ਸੀ।ਗਲੀ ਨੰਬਰ 3 ਵਿਚ ਜਾਗੋ ਨਿਕਲ ਰਹੀ ਸੀ ਜਦੋਂ ਉਸਨੇ ਜਾਗੋ ਵਾਲਿਆ ਕੋਲੋ ਅੱਗੇ ਨਿਕਲਣ ਲਈ ਰਾਹ ਮੰਗਿਆ ਤਾਂ ਉੱਥੇ ਮੌਜੂਦ 20 ਤੋਂ 25 ਵਿਅਕਤੀਆਂ ਨੇ ਉਸਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਜ਼ਖਮੀ ਕਰ ਦਿੱਤਾ ਜਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜੋ ਕਿ ਇਸ ਵੇਲੇ ਜੇਰੇ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੋਂ ਮਿਲੇ 10 ਰਾਕੇਟ ਲਾਂਚਰ, ਪੁਲਸ ਨੂੰ ਪੈ ਗਈਆਂ ਭਾਜੜਾਂ
ਪੁਲਸ ਥਾਣਾ ਬੀ ਡਵੀਜ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਦੋਸ਼ੀਆਂ ਦੀ ਪਛਾਣ ਕਰ ਕੇ ਮੈਡੀਕਲ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂਘਰੋਂ ਮੱਥਾ ਟੇਕ ਕੇ ਪਰਤਦੇ ASI ਤੇ ਉਸ ਦੀ ਧੀ ਨਾਲ ਵਾਪਰ ਗਿਆ ਭਾਣਾ, ਨਹਿਰ 'ਚ ਡਿੱਗੀ ਕਾਰ, ਧੀ ਦੀ ਹੋਈ ਮੌਤ
NEXT STORY