ਗੁਰਦਾਸਪੁਰ (ਵਿਨੋਦ) : ਦੋ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਇਲਾਕੇ ਵਿਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਇਕ ਵਾਰ ਫਿਰ ਪ੍ਰਭਾਵਿਤ ਹੋਇਆ। ਅੱਜ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਵਿਜ਼ੀਬਿਲਟੀ 15-20 ਫੁੱਟ ਤੱਕ ਸੀਮਤ ਰਹੀ। ਕੁਝ ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ ਦੀ ਵੀ ਖਬਰ ਹੈ। ਅੱਜ ਸਵੇਰੇ ਜਦੋਂ ਲੋਕ ਉੱਠੇ ਤਾਂ ਸੰਘਣੀ ਧੁੰਦ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ’ਚ ਰੋਜ਼ਾਨਾ ਸੈਂਕੜੇ ਮਜ਼ਦੂਰ ਆਪਣੀ ਰੋਜ਼ੀ-ਰੋਟੀ ਲਈ ਦਿਹਾੜੀ ਕਮਾਉਣ ਦੀ ਆਸ ’ਚ ਲਾਇਬ੍ਰੇਰੀ ਰੋਡ ’ਤੇ ਆਉਂਦੇ ਹਨ ਪਰ ਅੱਜ ਸੰਘਣੀ ਧੁੰਦ ਕਾਰਨ ਇਕ ਪਾਸੇ ਤਾਂ ਬਹੁਤ ਘੱਟ ਮਜ਼ਦੂਰ ਪਹੁੰਚੇ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਕੰਮ ਵੀ ਨਹੀਂ ਮਿਲਿਆ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਕਾਰਨ ਮਜ਼ਦੂਰਾਂ ਨੂੰ ਖਾਣਾ ਪਕਾਉਂਦੇ ਦੇਖਿਆ ਗਿਆ। ਮਜ਼ਦੂਰਾਂ ਨੇ ਦੱਸਿਆ ਕਿ ਦਿਹਾੜੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਘਰ ਪਰਤਣਾ ਪਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਦੌਰਾਨ ਪਿੰਡਾਂ ਤੋਂ ਘੱਟ ਲੋਕ ਖਰੀਦਦਾਰੀ ਲਈ ਸ਼ਹਿਰ ਆਏ, ਕਿਉਂਕਿ ਧੁੰਦ ਕਾਰਨ ਸੜਕਾਂ ’ਤੇ ਵਾਹਨ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਲੋਕਾਂ ਦੇ ਸ਼ਹਿਰਾਂ ਵਿਚ ਨਾ ਆਉਣ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਦੁਕਾਨਦਾਰਾਂ ਅਨੁਸਾਰ ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਕੰਮ ਠੀਕ ਚੱਲ ਰਿਹਾ ਹੈ ਪਰ ਧੁੰਦ ਅਤੇ ਠੰਡ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾੜੀ ਨੌ ਆਬਾਦ ਦੇ ਸੜਕ ਕਿਨਾਰਿਓਂ ਮਿਲੀ ਅਣਪਛਾਤੀ ਲਾਸ਼, ਕੇਸ ਦਰਜ
NEXT STORY