ਦੀਨਾਨਗਰ (ਦੀਪਕ) : ਦੀਨਾਨਗਰ ਰੇਲਵੇ ਚੌਂਕੀ ਵਲੋਂ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ 'ਚ ਸਫਰ ਕਰ ਰਹੇ ਇਕ ਯਾਤਰੀ ਵਲੋਂ ਛੋਟੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਟਰੇਨ 'ਚ ਸਵਾਰ ਯਾਤਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਟ੍ਰੇਨ 'ਚ ਸਫਰ ਕਰ ਰਿਹਾ ਸੀ, ਉਸ ਡੱਬੇ 'ਚ ਸਿਰਫ ਦੋ ਵਿਅਕਤੀ ਹੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਅਚਾਨਕ ਇਕ ਬੱਚੀ ਉਨ੍ਹਾਂ ਵੱਲ ਭੱਜਦੀ ਹੋਈ ਆਈ। ਬੱਚੀ ਨੇ ਡਰਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਇਕ ਵਿਅਕਤੀ ਬਾਥਰੂਮ 'ਚ ਉਸ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਦੋਸ਼ੀ ਨੂੰ ਕਾਬੂ ਕਰਕੇ ਰੇਲਵੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਚੌਂਕੀ ਇੰਚਾਰਜ ਅਰਜੁਨ ਸਿੰਘ ਨੇ ਦੱਸਿਆ ਦੋਸ਼ੀ ਦੀ ਪਹਿਚਾਣ ਹੀਰਾ ਲਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨ ਦੇ ਜਿਸ ਡੱਬੇ 'ਚ ਇਹ ਘਟਨਾ ਵਾਪਰੀ ਉਸ 'ਚ ਸਿਰਫ ਦੋ ਵਿਅਕਤੀ ਹੀ ਸਫਰ ਕਰ ਰਹੇ ਸਨ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।