ਬਾਰਾਬੰਕੀ — ਬਾਰਾਬੰਕੀ ਥਾਣਾ ਖੇਤਰ ਦੇ ਕੋਤਵਾਲੀ ਨਗਰ ਇਲਾਕੇ 'ਚ 10 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਮੌਲਾਨਾ ਨੂੰ ਗ੍ਰਿਫਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਵਧੀਕ ਪੁਲਸ ਸੁਪਰਡੈਂਟ (ਏ.ਐਸ.ਪੀ.) ਅਖਿਲੇਸ਼ ਨਰਾਇਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ 38 ਸਾਲਾ ਮੌਲਾਨਾ ਹਬੀਬ ਅਹਿਮਦ ਵਜੋਂ ਹੋਈ ਹੈ, ਜੋ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਬੇਗਮਗੰਜ ਇਲਾਕੇ ਵਿੱਚ ਰਹਿੰਦਾ ਸੀ।
ਏ.ਐਸ.ਪੀ ਨੇ ਦੱਸਿਆ ਕਿ ਅੰਧਵਿਸ਼ਵਾਸ ਕਾਰਨ ਲੜਕੀ ਆਪਣੇ ਭਰਾ ਦਾ ਇਲਾਜ ਕਰਵਾਉਣ ਲਈ ਮੌਲਾਨਾ ਕੋਲ ਗਈ ਸੀ, ਜਿੱਥੇ ਉਸ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਵਿਖੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਈਵੇਅ 'ਤੇ ਪਲਟ ਗਈ ਸ਼ਰਧਾਲੂਆਂ ਨਾਲ ਭਰੀ ਬੱਸ, ਪੈ ਗਿਆ ਚੀਕ-ਚਿਹਾੜਾ, 1 ਦੀ ਮੌਤ 44 ਜ਼ਖ਼ਮੀ
NEXT STORY