ਅੰਮ੍ਰਿਤਸਰ (ਅਨਜਾਣ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦਿਨੋ ਦਿਨ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 26 ਜੁਲਾਈ ਨੂੰ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਸਨ। ਸਿੰਘ ਸਾਹਿਬ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਪੰਥ ਦੀਆਂ ਨਾਮਵਰ ਸੰਸਥਾਵਾਂ, ਸੰਪ੍ਰਦਾਵਾਂ ਤੇ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਇਨ੍ਹਾਂ ਜਥੇਬੰਦੀਆਂ ਕੋਲੋਂ ਸੁਝਾਅ ਮੰਗੇ ਜਾਣਗੇ ਤਾਂ ਜੋ ਇਸ ਮਸਲੇ ਦਾ ਕੋਈ ਠੋਸ ਹੱਲ ਲੱਭ ਸਕੇ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ
ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਘੰਟਾ ਘਰ ਵਿਖੇ ਬਣ ਰਹੇ ਜੌੜਾ ਘਰ ਵਾਲੀ ਜਗ੍ਹਾ ਦੀ ਖੁਦਾਈ ਸਮੇਂ ਜੋ ਬੁੰਗਾ ਨਿਕਲਿਆ ਹੈ, 1988 ‘ਚ ਓਥੇ ਗਿਆਨੀਆਂ ਦਾ ਬੁੰਗਾ ਸੀ, ਜਿਸ ਨੂੰ ਉਸਦੇ ਮਾਲਕਾਂ ਨੇ ਸਰਕਾਰ ਪਾਸੋਂ ਮੁਆਵਜ਼ਾ ਲੈ ਕੇ ਵੇਚ ਦਿੱਤਾ ਸੀ। ਜਦ ਇਸਦੀਆਂ ਉੱਪਰਲੀਆਂ ਚਾਰ ਮੰਜ਼ਿਲਾਂ ਢਾਹੀਆਂ ਗਈਆਂ ਉਦੋਂ ਤਾਂ ਕੋਈ ਨਹੀਂ ਬੋਲਿਆ ਅਤੇ ਹੁਣ ਜੇਕਰ ਖੁਦਾਈ ਸਮੇਂ ਕੋਈ ਇਕ ਦੋ ਕਮਰੇ ਮਿਲ ਗਏ ਨੇ ਤਾਂ ਇਸ ‘ਤੇ ਰਾਜਨੀਤੀ ਹੋਣ ਲੱਗ ਪਈ ਹੈ।
ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ
ਉਨ੍ਹਾਂ ਕਿਹਾ ਕਿ ਏਥੇ ਸ਼ੋਰ ਸ਼ਰਾਬਾ ਪਾਉਣਾ ਠੀਕ ਨਹੀਂ। ਏਥੇ ਨਾ ਤਾਂ ਬੀਬੀ ਜਗੀਰ ਕੌਰ ਦੀ ਕੋਠੀ ਬਣ ਰਹੀ ਹੈ, ਨਾ ਹੀ ਮੈਨੇਜਰ ਦਾ ਘਰ, ਏਥੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ‘ਤੇ ਆਉਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਜੌੜਾ ਘਰ, ਗੱਠੜੀ ਘਰ ਤੇ ਸਕੂਟਰ ਸਟੈਂਡ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਭਾਰਤ ਸਰਕਾਰ ਨੂੰ ਬਾਰ ਬਾਰ ਕਹਿ ਰਹੇ ਹਾਂ ਤੇ ਹੁਣ ਉਸਨੂੰ ਖੋਲ੍ਹ ਦੇਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!
294 ਕਿਲੋ ਹੈਰੋਇਨ ਦਾ ਮਾਮਲਾ: ਪ੍ਰਭਜੀਤ ਦਾ ਆਕਾ ਅਜੇ ਵੀ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ
NEXT STORY