ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਪਿਛਲੇ ਇਕ ਮਹੀਨੇ 'ਚ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ 'ਤੇ ਸਥਿਤ ਪਿੰਡ ਭਗਵਾਲ, ਕਾਸ਼ੀ ਬੜਵਾ ਅਤੇ ਬਸਉ ਬੜਵਾ ਦੇ ਇਲਾਕੇ ਅੰਦਰ ਹੀ ਤਿੰਨ ਵਾਰ ਡਰੋਨ ਐਕਟੀਵਿਟੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸਦੇ ਚਲਦੇ ਪੰਜਾਬ ਪੁਲਸ ਅਤੇ ਬਾਕੀ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਇਨ੍ਹਾਂ ਪਿੰਡ ਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 18-19 ਅਕਤੂਬਰ ਨੂੰ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ
ਅੱਜ ਮੁੜ ਵੀ ਐੱਸ. ਓ. ਜੀ. ਪੰਜਾਬ ਪੁਲਸ ਅਤੇ ਸੀਮਾ ਸੁਰਖਿਆ ਬਲ ਦੇ ਜਵਾਨਾਂ ਵੱਲੋਂ ਇਸ ਖੇਤਰ 'ਚ ਹੀ ਅਚਨਚੇਤ ਸਰਚ ਅਭਿਆਨ ਚਲਾਇਆ ਗਿਆ । ਦਰਅਸਲ ਲਗਾਤਾਰ ਤਿੰਨ ਵਾਰ ਇਸ ਖੇਤਰ 'ਚ ਲਗਭਗ ਇਕੋ ਹੀ ਲੋਕੇਸ਼ਨ ਦੇ ਇਲਾਕੇ ਅੰਦਰ ਡਰੋਨ ਦੀ ਹਰਕਤ ਹੋਈ ਹੈ । ਇਸ ਦੌਰਾਨ ਜਿਨ੍ਹਾਂ ਚਸ਼ਮਦੀਦਾਂ ਵੱਲੋਂ ਇਸ ਡਰੋਨ ਐਕਟੀਵਿਟੀ ਨੂੰ ਟਰੇਸ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਹੀ ਆਪਣੇ ਬਿਆਨਾਂ 'ਚ ਦਾਅਵਾ ਕੀਤਾ ਗਿਆ ਕਿ ਜਦੋਂ ਵੀ ਡਰੋਨ ਆਉਂਦਾ ਹੈ ਤਾਂ ਇਕ ਜਗ੍ਹਾ 'ਤੇ 15 ਤੋਂ 30 ਸੈਕਿੰਡ ਤੱਕ ਰੁਕਦੇ ਹਨ ਅਤੇ ਉਸ ਤੋਂ ਬਾਅਦ ਹਨ੍ਹੇਰਾ ਕਾਫੀ ਹੋਣ ਕਾਰਨ ਲਾਪਤਾ ਹੋ ਜਾਂਦੇ ਹਨ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਈ ਇਜ਼ਰਾਇਲੀ ਔਰਤ ਨਾਲ ਹੋਇਆ ਵੱਡਾ ਕਾਂਡ
ਉਨ੍ਹਾਂ ਅਨੁਸਾਰ ਇਹ ਡਰੋਨ ਐਕਟੀਵਿਟੀਆਂ ਲਗਾਤਾਰ ਰਾਤ 10 ਵਜੇ ਤੋਂ ਲੈ ਕੇ 12 ਵਜੇ ਦੇ ਸਮੇਂ ਵਿਚਕਾਰ ਵਾਪਰਦੀਆਂ ਸਨ। ਇਸ ਵਿਸ਼ੇ 'ਤੇ ਡੀ. ਐੱਸ. ਪੀ. ਪਠਾਨਕੋਟ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਡਰੋਨ ਆਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਉਹਨਾਂ ਕਿਹਾ ਸਰਹੱਦੀ ਖੇਤਰ 'ਚ ਪੰਜਾਬ ਪੁਲਸ ਵੱਲੋਂ ਸੁਰੱਖਿਆ ਦਾ ਜਾਲ ਵਿਛਾਇਆ ਹੋਇਆ ਹੈ । ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਹੀਂ ਦੇਣ ਦਿੱਤਾ ਜਾਵੇਗਾ ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਹਰਿਮੰਦਰ ਸਾਹਿਬ ਨੇੜੇ ਆਪਣੇ ਨੂੰ ਆਪ ਗੋਲੀ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ
NEXT STORY