ਗੁਰਦਾਸਪੁਰ (ਹਰਮਨ): ਗੁਰਦਾਸਪੁਰ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ੰਕਰ ਨਗਰ ਮੁਹੱਲੇ ਵਿਚ ਇਕ ਸੁਨਿਆਰੇ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਮੁਤਾਬਕ ਘਰ ਵਿੱਚੋਂ ਕਰੀਬ ਤਿੰਨ ਤੋਲੇ ਸੋਨਾ, ਚਾਂਦੀ ਦੇ ਗਹਿਣੇ ਅਤੇ 10 ਤੋਂ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਹੈ। ਪਰਿਵਾਰ ਨੇ ਘਰ ਵਿੱਚ ਲੱਕੜ ਦਾ ਕੰਮ ਕਰ ਰਹੇ ਇੱਕ ਵਿਅਕਤੀ ’ਤੇ ਚੋਰੀ ਦਾ ਸ਼ੱਕ ਜ਼ਾਹਰ ਕੀਤਾ ਹੈ।
ਪੀੜਤ ਸੁਨਿਆਰੇ ਬਾਲਕ੍ਰਿਸ਼ਨ ਰੱਜਕ ਪੁੱਤਰ ਸੁਖਦੇਵ ਰੱਜਕ, ਵਾਸੀ ਸ਼ੰਕਰ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਸੋਨੇ ਦਾ ਕਾਰੋਬਾਰ ਕਰਦੇ ਹਨ ਅਤੇ ਘਰ ਵਿੱਚ ਕੁਝ ਗਹਿਣੇ ਵੀ ਰੱਖੇ ਹੋਏ ਸਨ। ਉਨ੍ਹਾਂ ਮੁਤਾਬਕ ਘਰ ਵਿੱਚ ਲੱਕੜ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਘਰ ਵਿੱਚ ਕੰਮ ਕਰ ਰਹੇ ਵਿਅਕਤੀ ਨੇ ਪਰਿਵਾਰ ਦਾ ਭਰੋਸਾ ਹਾਸਲ ਕਰਕੇ ਕਥਿਤ ਤੌਰ ’ਤੇ ਅਲਮਾਰੀ ਵਿੱਚੋਂ ਕਰੀਬ ਤਿੰਨ ਤੋਲੇ ਸੋਨਾ, ਇੱਕ ਚਾਂਦੀ ਦਾ ਕੜਾ, ਹੋਰ ਚਾਂਦੀ ਦੇ ਗਹਿਣੇ ਅਤੇ 10 ਤੋਂ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਬਾਲਕ੍ਰਿਸ਼ਨ ਰੱਜਕ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਦੇ ਆਧਾਰ ’ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਧਾਰੀਵਾਲ ਵਿੱਚ ਕਿਸੇ ਦੁਕਾਨ ’ਤੇ ਚੋਰੀ ਕੀਤੇ ਸੋਨੇ ਨੂੰ ਵੇਚੇ ਜਾਣ ਸਬੰਧੀ ਵੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਤ ਤੌਰ ’ਤੇ ਪੁਸ਼ਟੀ ਹੋਣੀ ਬਾਕੀ ਹੈ। ਪੀੜਤ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਗੁਰਦਾਸਪੁਰ ਦੇ ਐੱਸ.ਐੱਸ.ਪੀ. ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਪੰਜਾਬ ਪੁਲਸ ਦੇ ਤਤਕਾਲੀ SHO ਨੂੰ ਹੋਈ 3 ਸਾਲ ਦੀ ਜੇਲ੍ਹ, ਅੰਮ੍ਰਿਤਧਾਰੀ ਸਿੰਘ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
NEXT STORY