ਬਟਾਲਾ (ਸਾਹਿਲ, ਯੋਗੀ)- ਇਕ ਨੌਸਰਬਾਜ਼ ਵੱਲੋਂ ਚਾਹ ਨਸ਼ੀਲੀ ਦਵਾਈ ਮਿਲਾ ਕੇ ਪਿਲਾਉਣ ਦੇ ਦੋਸ਼ ਹੇਠ ਥਾਣਾ ਸੇਖਵਾਂ ਦੀ ਪੁਲਸ ਵਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਰਾਜਾ ਮਸੀਹ ਪੁੱਤਰ ਖਜ਼ਾਨ ਮਸੀਹ ਵਾਸੀ ਧਰਮਕੋਟ ਬੱਗਾ ਪੱਤੀ ਈਸਾ ਨਗਰ ਨੇ ਲਿਖਵਾਇਆ ਕਿ ਉਹ ਬਟਾਲਾ ਸ਼ਹਿਰ ਵਿਚ ਈ-ਰਿਕਸ਼ਾ ਚਲਾਉਂਦਾ ਸੀ ਅਤੇ ਬੀਤੀ 31 ਜਨਵਰੀ ਨੂੰ ਉਹ ਗਾਂਧੀ ਕੈਂਪ ਬਟਾਲਾ ਵਿਖੇ ਸਵਾਰੀਆਂ ਲੈਣ ਲਈ ਖੜ੍ਹਾ ਸੀ ਤਾਂ ਇਕ ਵਿਅਕਤੀ ਜਿਸ ਨੇ ਪਜ਼ਾਮਾ ਕਮੀਜ਼ ਪਹਿਨਿਆ ਹੋਇਆ ਸੀ ਅਤੇ ਸਿਰ ’ਤੇ ਨੀਲਾ ਪਰਨਾ ਸੀ, ਨੇ ਕਿਹਾ ਕਿ ਉਸ ਨੇ ਘੁੰਮਣੀ ਜਾਣਾ ਹੈ, ਜਿਸ ’ਤੇ ਸਬੰਧਤ ਵਿਅਕਤੀ ਨਾਲ ਮੇਰੀ 400 ਰੁਪਏ ਵਿਚ ਛੱਡ ਕੇ ਆਉਣ ਦੀ ਗੱਲ ਹੋਈ।
ਇਹ ਵੀ ਪੜ੍ਹੋ : ਚੰਗੇ ਭਵਿੱਖ ਦੀ ਚਾਹਤ ਰੱਖ ਨੌਜਵਾਨ ਵਿਦੇਸ਼ਾਂ ਨੂੰ ਕਰ ਰਹੇ ਕੂਚ, ਪੰਜਾਬ ’ਚ ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗੇ ਜ਼ਿੰਦਰੇ
ਇਸ ਦੌਰਾਨ ਰਸਤੇ ਵਿਚ ਅੱਡਾ ਗਿੱਲਾਂਵਾਲੀ ਕੋਲ ਅਣਪਛਾਤੇ ਨੌਸਰਬਾਜ਼ ਨੇ ਮੈਨੂੰ ਚਾਹ ਪੀਣ ਲਈ ਕਿਧਰੇ ਰੁਕਣ ਵਾਸਤੇ ਕਿਹਾ ਤਾਂ ਜਦੋਂ ਗਿੱਲਾਂਵਾਲੀ ਦੁਕਾਨ ’ਤੇ ਚਾਹ ਪੀਣ ਲਈ ਰੁਕ ਗਏ ਅਤੇ ਦੋ ਕੱਪ ਚਾਹ ਲੈ ਲਈ, ਜੋ ਨੌਸਰਬਾਜ਼ ਨੇ ਮੇਰੀ ਚਾਹ ਵਿਚ ਕੋਈ ਨਸ਼ੀਲੀ ਦਵਾਈ ਮਿਲਾ ਕੇ ਮੈਨੂੰ ਚਾਹ ਵਿਚ ਪਿਆ ਦਿੱਤੀ ਅਤੇ ਰਸਤੇ ਵਿਚ ਪੈਂਦੇ ਪਿੰਡ ਥੇਹ ਗੁਲਾਮ ਨਬੀ ਕੋਲ ਪਹੁੰਚੇ ਤਾਂ ਮੈਂ ਜ਼ਿਆਦਾ ਨਸ਼ੇ ਵਿਚ ਹੋ ਗਿਆ, ਜਿਸ ’ਤੇ ਨੌਸਰਬਾਜ਼ ਨੇ ਮੈਨੂੰ ਈ-ਰਿਕਸ਼ਾ ਤੋਂ ਉਤਾਰ ਦਿੱਤਾ ਅਤੇ ਉਸਦਾ ਈ-ਰਿਕਸ਼ਾ ਸਮੇਤ 7000 ਰੁਪਏ ਨਕਦੀ, ਇਕ ਮੋਬਾਈਲ ਫੋਨ ਸੈਮਸੰਗ ਜੇ-8 ਖੋਹ ਕੇ ਫਰਾਰ ਹੋ ਗਿਆ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਅਮਰੀਕ ਸਿੰਘ ਨੇ ਰਾਜਾ ਮਸੀਹ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਨੌਸਰਬਾਜ਼ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 'ਚ 11 ਫੀਸਦੀ ਹੋਇਆ ਵਾਧਾ, ਪੰਜਾਬ ਦਾ ਹਾਲ ਸਭ ਤੋਂ ਮਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨ ਟਿਕਟ ਹਾਸਲ ਕਰਨ ਲਈ ਕਰਨੀ ਪੈਂਦੀ ਹੈ ਭਾਰੀ ਜੱਦੋ-ਜਹਿਦ, ਟਿਕਟ ਦੇ ਇੰਤਜ਼ਾਰ ’ਚ ਲੰਘ ਜਾਂਦੀ ਹੈ ਰੇਲ
NEXT STORY