ਅੰਮ੍ਰਿਤਸਰ (ਇੰਦਰਜੀਤ)-ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਵਿਕਰੀ ’ਤੇ ਟੈਕਸ ਚੋਰੀ ਨੂੰ ਰੋਕਣ ਲਈ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਉਨ੍ਹਾਂ ਨੇ ਨਗਰ ਭਰ ਦੇ ਉਨ੍ਹਾਂ ਸਾਰੇ ਬਾਜ਼ਾਰਾਂ ’ਚ ਛਾਪੇਮਾਰੀ ਸ਼ੁਰੂ ਕੀਤੀ, ਜਿੱਥੇ ਰਜਿਸਟਰਡ ਵਾਈਨ ਐਂਡ ਬੀਅਰ ਬਾਰ ਹਨ। ਇਸ ਤਰ੍ਹਾਂ ਆਬਕਾਰੀ ਟੀਮਾਂ ਦਾ ਮਕਸਦ ਇਹ ਵੀ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਕੋਈ ਵਿਅਕਤੀ ਬਾਹਰ ਤੋਂ ਲੈ ਕੇ ਗਲਤ ਸ਼ਰਾਬ ਦੀ ਵਰਤੋਂ ਨਾ ਕਰ ਸਕੇ। ਇਸ ਦੇ ਨਾਲ ਹੀ ਜ਼ਿਆਦਾ ਸ਼ਰਾਬ ਪੀਣ ਵਾਲਿਆਂ ’ਤੇ ਅਲਕੋਹਲ ਮੀਟਰ ਨਾਲ ਜਾਂਚ ਕਰਨ ਲਈ ਵੀ ਬਾਰ ਮਾਲਕਾਂ ਨੂੰ ਕਿਹਾ ਗਿਆ ਹੈ ਤੇ ਰੈਸਟੋਰੈਂਟਾਂ ਤੇ ਬਾਰਾਂ ਦੇ ਲਾਇਸੈਂਸ ਵੀ ਚੈੱਕ ਕੀਤੇ ਗਏ।
ਆਬਕਾਰੀ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਮੁਤਾਬਕ ਸ਼ਹਿਰ ਭਰ ’ਚ ਕਈ ਅਜਿਹੇ ਪਾਸ਼ ਇਲਾਕੇ ਹਨ, ਜਿੱਥੇ ਬਣੇ ਹੋਏ ਕਈ ਬਾਰਾਂ ਕੋਲ ਲਾਈਸੈਂਸ ਨਹੀਂ ਹਨ ਅਤੇ ਕਈਆਂ ਦੇ ਲਾਇਸੈਂਸ ‘ਟਾਈਮ-ਬਾਰਡ’ ਹੋ ਚੁੱਕੇ ਅਤੇ ਹਾਲੇ ਰੀਨਿਊ ਨਹੀਂ ਹੋਏ ਹਨ। ਇਨ੍ਹਾਂ ’ਚ ਜ਼ਿਆਦਾਤਰ ਰਜਿਸਟਰਡ ਬਾਰ ਉਨ੍ਹਾਂ ਲੋਕਾਂ ਕੋਲ ਹਨ, ਜਿਨ੍ਹਾਂ ਦੇ ਰੈਸਟੋਰੈਂਟ ਵੀ ਨਾਲ ਚੱਲਦੇ ਹਨ। ਇਸ ਤਹਿਤ ਆਬਕਾਰੀ ਵਿਭਾਗ ਦੀ ਟੀਮ ਦੀ ਅਗਵਾਈ ਇੰਸਪੈਕਟਰ ਧਰਮਿੰਦਰ ਸ਼ਰਮਾ ਅਤੇ ਰਮਨ ਕੁਮਾਰ ਸ਼ਰਮਾ ਅਤੇ ਇੰਸਪੈਕਟਰ ਜਗਦੀਪ ਕੌਰ ਨੇ ਕੀਤਾ। ਉਥੇ ਕਮਿਸ਼ਨਰੇਟ ਪੁਲਸ-ਪ੍ਰਸ਼ਾਸਨ ਵੱਲੋਂ ਇੰਸਪੈਕਟਰ ਰੋਬਿਨ ਹੰਸ ਵੀ ਗਰੁੱਪ-ਫੋਰਸ ਦੇ ਨਾਲ ਕਾਰਵਾਈ ’ਚ ਸ਼ਾਮਲ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, PRTC ਬੱਸ ਦੀ ਟੱਕਰ ਮਗਰੋਂ 3 ਦੋਸਤਾਂ ਦੀ ਮੌਤ
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਜਲੰਧਰ/ਅੰਮ੍ਰਿਤਸਰ ਰੇਂਜ ਦੇ ਡਿਪਟੀ ਕਮਿਸ਼ਨਰ (ਡੀ. ਈ. ਟੀ. ਸੀ.) ਸੁਰੇਂਦਰ ਗਰਗ ਅਤੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ ’ਤੇ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਖੇਤਰ ’ਚ ਜਿੱਥੇ ਨਗਰ ਭਰ ’ਚ ਸਭ ਤੋਂ ਜ਼ਿਆਦਾ ਬਾਰਾਂ ਅਤੇ ਰੈਸਟੋਰੈਂਟ ਹਨ, ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਰ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਸ਼ਰਾਬ ਪੀਣ ਵਾਲੇ ਗਾਹਕਾਂ ਨੂੰ ਸਹੀ ਸ਼ਰਾਬ ਵੇਚਣ ਅਤੇ ਇਸ ਦੇ ਨਾਲ-ਨਾਲ ਇਸ ਗੱਲ ਦੀ ਵੀ ਜਾਣਕਾਰੀ ਅਤੇ ਖਿਆਲ ਰੱਖਣ ਕਿ ਕੋਈ ਚੋਰੀ ਨਾਲ ਬਾਹਰੋਂ ਖੁੱਲ੍ਹੀ ਸ਼ਰਾਬ ਨਾ ਲੈ ਕੇ ਆਇਆ ਹੋਵੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਬਲਾਸਟ, ਮੁੰਡੇ ਦੀ ਮੌਕੇ 'ਤੇ ਮੌਤ
ਖਾਲੀ ਬੋਤਲਾਂ ਦੇ ਤੋੜੇ ਜਾਣ ਢੱਕਣ
ਚੈਕਿੰਗ ਕਰਨ ਗਈਆਂ ਟੀਮਾਂ ਵੱਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਰੈਸਟੋਰੈਂਟਾਂ ਅਤੇ ਬਾਰ ਮਾਲਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਗਾਹਕਾਂ ਵੱਲੋਂ ਖਾਲੀ ਕੀਤੀਆਂ ਸ਼ਰਾਬ ਦੀਆਂ ਬੋਤਲਾਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਉਸ ਦੀ ਰੀਫਿਲਿੰਗ ਅਤੇ ਦੁਆਰਾ ਵਰਤੋਂ ਨਾ ਹੋ ਸਕੇ। ਇਸੇ ਦੌਰਾਨ ਜੇਕਰ ਪੂਰੀ ਕੱਚ ਦੀ ਬੋਤਲ ਨੂੰ ਤੋੜਨਾ ਸੰਭਵ ਨਹੀਂ ਹੈ ਤਾਂ, ਸਿਰਫ ਖਾਲੀ ਕੀਤੀਆਂ ਬੋਤਲਾਂ ਦੇ ਉੱਪਰ ਵਾਲਾ ‘ਮੂੰਹ ਦਾ ਹਿੱਸਾ’ ਡੈਮੇਜ ਕਰ ਦਿਓ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਰਾਜ਼ੀਨਾਮੇ ਲਈ ਬੁਲਾ ਕੇ ਨੌਜਵਾਨ ਦਾ 6 ਗੋਲੀਆਂ ਮਾਰ ਕੇ ਕਤਲ
ਅਲਕੋਹਲ ਮੀਟਰ ਦੀ ਵੀ ਕੀਤੀ ਜਾਵੇ ਵਰਤੋਂ
ਆਬਕਾਰੀ ਅਧਿਕਾਰੀ ਲਲਿਤ ਨੇ ਦੱਸਿਆ ਕਿ ਇੰਸਪੈਕਸ਼ਨ ਕਰਨ ਵਾਲੀ ਟੀਮ ਨੇ ਸਾਰੇ ਬਾਰ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਕੋਲ ਅਲਕੋਹਲ ਮੀਟਰ ਜ਼ਰੂਰ ਰੱਖਣ। ਅਲਕੋਹਲ ਮੀਟਰ ਉਹ ਯੰਤਰ ਹੈ, ਜੋ ਸ਼ਰਾਬ ਪੀਣ ਵਾਲੇ ਦੇ ਜੇਕਰ ਮੂੰਹ ਕੋਲ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਪਤਾ ਚੱਲ ਜਾਂਦਾ ਹੈ ਕਿ ਸਾਹਮਣੇ ਵਾਲੇ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ। ਉਥੇ ਦੂਜੇ ਪਾਸੇ ਸ਼ਰਾਬ ਬਾਰਾਂ ਅਤੇ ਰੈਸਟੋਰੈਂਟਾਂ ਨੂੰ ਇਸ ਯੰਤਰ ਦੀ ਇਸ ਲਈ ਵੀ ਲੋੜ ਹੁੰਦੀ ਹੈ ਕਿਉਂਕਿ ਇਨ੍ਹਾਂ ਕੋਲ ਪੀਣ ਵਾਲੇ ਗਾਹਕ ਜ਼ਿਆਦਾ ਮਾਤਰਾ ’ਚ ਆਉਂਦੇ ਹਨ। ਅਲਕੋਹਲਮੀਟਰ ਨਾਲ ਚੈਕਿੰਗ ਕਰਨ ਤੋਂ ਪਤਾ ਚਲ ਜਾਂਦਾ ਹੈ ਕਿ ਉਕਤ ਖਪਤਕਾਰ ਨੇ ਕਿੰਨੀ ਮਾਤਰਾ ਨਾਲ ਸ਼ਰਾਬ ਪੀਤੀ ਹੈ। ਇਸੇ ਤਰ੍ਹਾਂ ਜੇਕਰ ਕੋਈ ਖਪਤਕਾਰ ਆਪਣੀ ਸਮਰੱਥਾ ਤੋਂ ਜ਼ਿਆਦਾ ਸ਼ਰਾਬ ਦਾ ਸੇਵਨ ਕਰ ਚੁੱਕਾ ਹੋਵੇ ਤਾਂ ਉਸ ਨੂੰ ਸੰਭਾਲਣ ਲਈ ਪੁਲਸ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਸਕੇ। ਉਥੇ ਬੇਕਾਬੂ ਅਤੇ ਜ਼ਿਆਦਾ ਗੰਭੀਰ ਮਾਮਲੇ ’ਚ ਮੈਡੀਕਲ ਸੁਵਿਧਾ ਵੀ ਪ੍ਰਦਾਨ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵਾਪਰੇ ਹਾਦਸੇ ਨੇ ਪੁਆਏ ਵੈਣ, ਪਤੀ ਦੀ ਮੌਕੇ 'ਤੇ ਮੌਤ ਤੇ ਧੀ ਦੀਆਂ ਟੁੱਟੀਆਂ ਲੱਤਾਂ
NEXT STORY