ਚੋਗਾਵਾਂ(ਹਰਜੀਤ)-ਪੁਲਸ ਥਾਣਾ ਲੋਪੋਕੇ ਅਧੀਨ ਆਉਦੇਂ ਪਿੰਡ ਚੇਲੇਕੇ ਤੋਂ ਕਿਸਾਨ ਗੁਲਜਾਰ ਸਿੰਘ ਪੁੱਤਰ ਗਿਆਨ ਸਿੰਘ ਦਾ ਬਿਲਕੁਲ ਨਵਾਂ ਨਿਊ ਹਾਲੈਂਡ 3630 ਟਰੈਕਟਰ 10 ਅਗਸਤ ਦੀ ਰਾਤ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਲਜ਼ਾਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਅੱਜ ਤੋਂ ਕੇਵਲ 9 ਮਹੀਨੇ ਪਹਿਲਾ ਕਿਸ਼ਤਾਂ 'ਤੇ ਨਵਾਂ ਨਿਊ ਹਾਲੈਂਡ 3630 ਟਰੈਕਟਰ ਜਿਸ ਦੀ ਕੀਮਤ 12 ਲੱਖ ਦੇ ਕਰੀਬ ਹੈ ਕਿਸ਼ਤਾਂ ਉੱਪਰ ਲਿਆਂਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਘਰ ਵਿਚ ਨਵੇਂ ਕਮਰੇ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਇਸ ਲਈ ਅਸੀਂ ਆਪਣਾ ਨਵਾਂ ਟਰੈਕਟਰ ਗੁਆਂਢੀ ਰਣਜੀਤ ਸਿੰਘ ਰਾਣਾ ਦੇ ਘਰ ਖੜ੍ਹਾ ਕਰ ਦਿੱਤਾ ਜਦੋਂ ਰਣਜੀਤ ਸਿੰਘ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਤਾਂ ਚੋਰਾਂ ਵੱਲੋਂ 10 ਅਗਸਤ ਦੀ ਰਾਤ ਨੂੰ 1 ਵਜੇ ਦੇ ਕਰੀਬ ਘਰ ਦੇ ਬਾਹਰਲੇ ਗੇਟ ਦਾ ਤਾਲਾ ਤੋੜ ਕੇ ਟਰੈਕਟਰ ਚੋਰੀ ਕਰ ਲਿਆ। ਜਦੋਂ ਰਣਜੀਤ ਸਿੰਘ ਆਪਣੇ ਘਰ ਆਇਆ ਤਾਂ ਉਸ ਨੇ ਸਾਨੂੰ ਟਰੈਕਟਰ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਤਾਂ ਅਸੀਂ ਤੁਰੰਤ 11 ਅਗਸਤ ਨੂੰ ਪੁਲਸ ਥਾਣਾ ਲੋਪੋਕੇ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਪਰ ਅੱਜ 6 ਦਿਨ ਬੀਤ ਜਾਣ ਤੇ ਟਰੈਕਟਰ ਦੀ ਕੋਈ ਉੱਘ ਸੁਘ ਨਹੀਂ ਲੱਗੀ ਹੈ। ਅਸੀਂ ਆਪਣੇ ਤੌਰ 'ਤੇ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਿਨ੍ਹਾਂ ਵਿਚ ਪਿੰਡ ਉਡਰ, ਭਗਵਾ, ਸਿਧਵਾਂ, ਲੋਪੋਕੇ, ਟਪਿਆਲਾ ਅਤੇ ਭੁੱਲਰ ਤੱਕ ਟਰੈਕਟਰ ਜਾਂਦਾ ਹੋਇਆ ਵੇਖਿਆ ਗਿਆ ਹੈ। ਪੀੜਤ ਕਿਸਾਨ ਗੁਲਜ਼ਾਰ ਸਿੰਘ ਨੇ ਭਰੇ ਮਨ ਨਾਲ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕਰਦਿਆਂ ਕਿਹਾ ਮੈਂ ਇੱਕ ਗਰੀਬ ਕਿਸਾਨ ਹੈ ਇਸ ਲਈ ਟਰੈਕਟਰ ਲੱਭਣ ਵਿਚ ਮੇਰੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ 16, 17, 18, 19 ਤੱਕ ਦੀ ਨਵੀਂ Update
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਤਰੀ ਹਰਦੀਪ ਮੁੰਡੀਆਂ ਨੇ ਚੇਅਰਮੈਨ ਬਹਿਲ ਨਾਲ ਗੁਰਦਾਸਪੁਰ ਵਿਖੇ ਅਰਬਨ ਅਸਟੇਟਾਂ ਦਾ ਕੀਤਾ ਦੌਰਾ
NEXT STORY