ਅੰਮ੍ਰਿਤਸਰ(ਇੰਦਰਜੀਤ)- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ’ਚ ਦੇਸ਼-ਵਿਦੇਸ਼ ਅਤੇ ਸਥਾਨਕ ਉਡਾਣਾਂ ਰਾਹੀਂ ਆਏ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਯਾਤਰੀ ਸੇਵਾ ਅਭਿਆਨ-2026 ਤਹਿਤ ਵੱਡੇ ਪੱਧਰ ’ਤੇ ਕੰਮ ਕੀਤੇ ਜਾ ਰਹੇ ਹਨ। ਅਭਿਆਨ ਤਹਿਤ ਟਰਮੀਨਲ ਭਵਨ ’ਚ ਯਾਤਰੀ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਏਅਰਪੋਰਟ ਪ੍ਰਬੰਧਨ ਵੱਲੋਂ ਟਰਮੀਨਲ ਕੰਪਲੈਕਸ ’ਚ ਸਵੱਛ ਅਤੇ ਸੁਚੱਜਾ ਵਾਤਾਵਰਣ ਬਣਾਈ ਰੱਖਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਯਾਤਰੀਆਂ ਵੱਲੋਂ ਦਿੱਤੀਆਂ ਗਈਆਂ ਪ੍ਰਤੀਕਿਰਿਆਵਾਂ ’ਚ ਏਅਰਪੋਰਟ ’ਚ ਉਪਲੱਬਧ ਸਹੂਲਤਾਂ ਅਤੇ ਬਿਹਤਰ ਮਾਹੌਲ ਦੀ ਸ਼ਲਾਘਾ ਕੀਤੀ ਗਈ ਹੈ। ਪ੍ਰਬੰਧਨ ਅਨੁਸਾਰ ਯਾਤਰੀਆਂ ਦੇ ਤਜਰਬੇ ਅਤੇ ਸੁਝਾਵਾਂ ਨੂੰ ਸਹੂਲਤਾਂ ’ਚ ਨਿਰੰਤਰ ਸੁਧਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
ਉਥੇ ਹੀ ਸਵੱਛਤਾ ਹੀ ਸੇਵਾ ਅਭਿਆਨ-2026 ਤਹਿਤ ਏਅਰਪੋਰਟ ਕੰਪਲੈਕਸ ’ਚ ਸਵੱਛਤਾ ਸਰਗਰਮੀਆਂ ਨਿਰੰਤਰ ਚਲਾਈਆਂ ਜਾ ਰਹੀਆਂ ਹਨ। ਇਸ ਲਈ ਮਿੱਥੀਆਂ ਇਕਾਈਆਂ ਅਤੇ ਥਾਵਾਂ ਦੀ ਪਛਾਣ ਕਰ ਕੇ ਦਰਸਾਏ ਖੇਤਰਾਂ ’ਚ ਸੁਚੱਜੇ ਰੂਪ ਨਾਲ ਸਫ਼ਾਈ ਅਤੇ ਰੱਖ-ਰਖਾਅ ਦੇ ਕੰਮ ਕੀਤੇ ਜਾ ਰਹੇ ਹਨ। ਸਮਰਪਿਤ ਟੀਮਾਂ ਵੱਲੋਂ ਟਰਮੀਨਲ ਸਮੇਤ ਵੱਖ-ਵੱਖ ਖੇਤਰਾਂ ’ਚ ਸਵੱਛਤਾ ਯਕੀਨੀ ਬਣਾਈ ਜਾ ਰਹੀ ਹੈ। ਹਜ਼ਾਰੀ ਕੁਮਾਰ ਅਤੇ ਛਵੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਸਰਗਰਮੀਆਂ ਦਾ ਸੰਚਾਲਨ ਇੰਚਾਰਜ ਰਵਿੰਦਰ ਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ। ਅਭਿਆਨ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਸਵੱਛ, ਸੁਰੱਖਿਅਤ, ਸੁਵਿਧਾਜਨਕ ਅਤੇ ਬਿਹਤਰ ਏਅਰਪੋਰਟ ਤਜਰਬਾ ਪ੍ਰਦਾਨ ਕਰਨਾ ਅਤੇ ਏਅਰਪੋਰਟ ਕੰਪਲੈਕਸ ’ਚ ਸਵੱਛਤਾ ਦੇ ਉੱਚ ਮਾਪਦੰਡਾਂ ਨੂੰ ਬਣਾਈ ਰੱਖਣਾ ਹੈ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ
ਲਗਜ਼ਰੀ ਸੋਫ਼ਾ ਸੀਟਿੰਗ ਤੇ ਹੋਰ ਸਹੂਲਤਾਂ ਦਾ ਪ੍ਰਬੰਧ : ਡਾਇਰੈਕਟਰ ਏਅਰਪੋਰਟ
ਏਅਰਪੋਰਟ ਡਾਇਰੈਕਟਰ ਅਨਿਰੁੱਧ ਸ਼ਰਮਾ ਨੇ ਦੱਸਿਆ ਕਿ ਯਾਤਰੀਆਂ ਲਈ ਆਰਾਮਦਾਇਕ ਅਤੇ ਲਗਜ਼ਰੀ ਸੋਫ਼ਾ ਸੀਟਿੰਗ, ਚਾਰਜਿੰਗ ਪੁਆਇੰਟ, ਸੁਵਿਧਾਜਨਕ ਲੈਪਟਾਪ ਵਰਕਸਟੇਸ਼ਨ ਅਤੇ ਐੱਫ. ਐਂਡ. ਬੀ. ਆਊਟਲੇਟਸ ਦੇ ਕੋਲ ਡਾਇਨ-ਇਨ ਟੇਬਲ ਦੇ ਪ੍ਰਬੰਧ ਦੇ ਨਾਲ ਹੀ ਦਿਵਿਆਗ ਅਤੇ ਘੱਟ ਗਤੀਸ਼ੀਲਤਾ ਵਾਲੇ (ਪੀ. ਆਰ. ਐੱਮ.) ਯਾਤਰੀਆਂ ਲਈ ਵਿਸ਼ੇਸ਼ ਅਤੇ ਸੁਖਾਲੀ ਸੀਟਿੰਗ ਦੀ ਉਪਲਬਧਤਾ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ-ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪਠਾਨਕੋਟ 'ਚ ਇਲੈਕਟ੍ਰਾਨਿਕਸ ਗੋਦਾਮ 'ਚ ਵੱਡੀ ਚੋਰੀ ਦਾ ਪਰਦਾਫਾਸ਼, 7 ਚੋਰ ਗ੍ਰਿਫ਼ਤਾਰ
NEXT STORY