ਤਰਨਤਾਰਨ(ਰਮਨ)- ਜ਼ਿਲੇ ਦੇ ਪਿੰਡ ਰੱਤੋਕੇ ਵਿਖੇ ਵੀਰਵਾਰ ਦੁਪਹਿਰ ਕਣਕ ਵੱਡ ਕੇ ਤੂੜੀ ਬਣਾਉਣ ਸਮੇਂ ਅਚਾਨਕ ਰੀਪਰ ਵਿਚੋਂ ਨਿਕਲੀ ਚੰਗਿਆੜੀ ਕਰਕੇ ਦੋ ਕਿਸਾਨਾਂ ਦੀ ਕਰੀਬ 15 ਕਿੱਲੇ ਕਣਕ ਅਤੇ ਤੂੜੀ ਸੜ ਕੇ ਸਵਾਹ ਹੋ ਗਈ। ਇਸ ਲੱਗੀ ਅੱਗ ਦੌਰਾਨ ਕਿਸਾਨ ਦਾ ਟਰੈਕਟਰ-ਟਰਾਲੀ ਅਤੇ ਰੀਪਰ ਵੀ ਅੱਗ ਦੀ ਭੇਟ ਚੜ੍ਹਨ ਤੋਂ ਬੜੀ ਮੁਸ਼ਕਿਲ ਬਚਿਆ। ਅੱਗ ਨੂੰ ਬੁਝਾਉਣ ਸਬੰਧੀ ਜਦੋਂ ਪੱਟੀ ਨਗਰ ਕੌਂਸਲ ਦੀ ਫਾਇਰ ਬਗੇਡ ਮੌਕੇ ’ਤੇ ਪੁੱਜੀ ਤਾਂ ਉਸਦਾ ਪ੍ਰੈਸ਼ਰ ਕੰਮ ਨਾ ਕਰਨ ਕਰਕੇ ਤਰਨਤਾਰਨ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ, ਜਿਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਲੋਕਾਂ ਦੀ ਮਦਦ ਨਾਲ ਜ਼ਿਆਦਾਤਰ ਅੱਗ ਉਪਰ ਕਾਬੂ ਪਾਇਆ ਜਾ ਚੁੱਕਾ ਸੀ। ਇਸ ਹੋਏ ਵੱਡੇ ਨੁਕਸਾਨ ਦੇ ਚੱਲਦਿਆਂ ਕਿਸਾਨਾਂ ਵੱਲੋਂ ਸਰਕਾਰ ਪਾਸੋਂ ਬਣਦੇ ਮੁਆਵਜ਼ੇ ਦੀ ਮੰਗ ਲਈ ਗੁਹਾਰ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਰੱਤੋਕੇ ਦੇ ਨਿਵਾਸੀ ਕਿਸਾਨ ਰਣਜੀਤ ਸਿੰਘ ਅਤੇ ਬਲਬੀਰ ਸਿੰਘ ਜੋ ਆਪਸ ਵਿਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ, ਵੱਲੋਂ ਜਦੋਂ ਵੀਰਵਾਰ ਦੁਪਹਿਰ ਕਰੀਬ ਇਕ ਵਜੇ ਆਪੋ ਆਪਣੀ ਕਣਕ ਨੂੰ ਵੱਢ ਕੇ ਤੂੜੀ ਸੰਭਾਲਣ ਦਾ ਕੰਮ ਚੱਲ ਰਿਹਾ ਸੀ ਤਾਂ ਰੀਪਰ ਵਿਚੋਂ ਅੱਗ ਨਿਕਲਣ ਕਰਕੇ ਕਣਕ ਨੂੰ ਅੱਗ ਲੱਗ ਗਈ। ਲੋਕਾਂ ਦੇ ਦੱਸਣ ਅਨੁਸਾਰ ਜਦੋਂ ਤੂੜੀ ਬਣਾਈ ਜਾ ਰਹੀ ਸੀ ਤਾਂ ਰੀਪਰ ਵਿਚ ਪੱਥਰ ਆ ਜਾਣ ਦੇ ਚੱਲਦਿਆਂ ਅੱਗ ਦੀ ਚੰਗਿਆੜੀ ਨਿਕਲ ਕੇ ਤੂੜੀ ਉਪਰ ਜਾ ਡਿੱਗੀ, ਜਿਸ ਤੋਂ ਬਾਅਦ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਦੋਵਾਂ ਕਿਸਾਨਾਂ ਦੀ ਕਰੀਬ 15 ਕਿੱਲੇ ਕਣਕ ਅਤੇ ਤੂੜੀ ਦਾ ਭਾਰੀ ਨੁਕਸਾਨ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ ’ਚ ਤਾਪਮਾਨ 40 ਡਿਗਰੀ ਤੋਂ ਪਾਰ, ਸੜਕਾਂ ’ਤੇ ਪਸਰਿਆ ਸੰਨਾਟਾ, ਬਿਜਲੀ ਦੀ ਡਿਮਾਂਡ ਵਧੀ
ਇਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਪੱਟੀ ਤੋਂ ਜਦੋਂ ਅੱਗ ਬੁਝਾਉਣ ਸਬੰਧੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜੀ ਤਾਂ ਉਸਦਾ ਪ੍ਰੈਸ਼ਰ ਖਰਾਬ ਹੋਣ ਕਰਕੇ ਉਹ ਅੱਗ ਬਜਾਉਣ ਵਿਚ ਕੋਈ ਵੀ ਮਦਦ ਨਹੀਂ ਕਰ ਸਕੀ, ਜਿਸ ਤੋਂ ਬਾਅਦ ਤੁਰੰਤ ਨਗਰ ਕੌਂਸਲ ਤਰਨਤਾਰਨ ਵਿਖੇ ਸੰਪਰਕ ਕਰਦੇ ਹੋਏ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਪਿੰਡ ਰੱਤੋਕੇ ਵਿਖੇ ਭੇਜਿਆ ਗਿਆ ਜੋ ਕਰੀਬ ਡੇਢ ਘੰਟੇ ਦਾ ਸਫਰ ਤੈਅ ਕਰਕੇ ਜਦੋਂ ਮੌਕੇ ’ਤੇ ਪੁੱਜੀ ਤਾਂ ਉਦੋਂ ਤੱਕ ਆਸ-ਪਾਸ ਦੇ ਲੋਕਾਂ ਵੱਲੋਂ ਖੁਦ ਹਿੰਮਤ ਕਰਕੇ ਅੱਗ ਉਪਰ ਕਾਬੂ ਪਾਇਆ ਜਾ ਚੁੱਕਾ ਸੀ।
ਇਹ ਵੀ ਪੜ੍ਹੋ- 17 ਤੇ 18 ਅਪ੍ਰੈਲ ਨੂੰ ਪੰਜਾਬ 'ਚ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੇ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੱਧੀ ਰਾਤ ਨੂੰ ਦਹਿਲ ਉਠਿਆ ਪੰਜਾਬ ਦਾ ਇਹ ਪਿੰਡ, ਅੰਨ੍ਹੇਵਾਹ ਚੱਲ ਰਹੀਆਂ ਗੋਲ਼ੀਆਂ ਦੀਆਂ ਆਵਾਜ਼ਾਂ ਸੁਣ ਕੰਬੇ ਲੋਕ
NEXT STORY