ਮਥੁਰਾ/ਵਰਿੰਦਾਵਨ- ਮਥੁਰਾ ਦੇ ਵਰਿੰਦਾਵਨ 'ਚ ਯਮੁਨਾ ਨਦੀ 'ਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਸੋਮਵਾਰ ਨੂੰ ਬਚਾਅ ਟੀਮਾਂ ਨੇ 2 ਹੋਰ ਲਾਪਤਾ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਅਨੁਸਾਰ, ਮ੍ਰਿਤਕਾਂ 'ਚੋਂ ਇਕ ਦੀ ਪਛਾਣ ਪੰਜਾਬ ਦੇ ਰਹਿਣ ਵਾਲੇ ਯਸ਼ ਭੱਲਾ (ਯੁਵਰਾਜ) ਵਜੋਂ ਹੋਈ ਹੈ। ਦੂਜੀ ਮ੍ਰਿਤਕਾ ਦੀ ਪਛਾਣ ਮੋਨਿਕਾ ਵਜੋਂ ਕੀਤੀ ਗਈ ਹੈ। ਯਸ਼ ਭੱਲਾ ਦੀ ਦੇਹ ਕੇਸ਼ੀ ਘਾਟ ਦੇ ਨੇੜੇ ਦੇਵਰਾਹਾ ਬਾਬਾ ਘਾਟ ਕੋਲੋਂ ਬਰਾਮਦ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਲਾਸ਼ ਕਾਫੀ ਖਰਾਬ ਹਾਲਤ 'ਚ ਸੀ।
ਇਹ ਹਾਦਸਾ 10 ਅਪ੍ਰੈਲ ਦੀ ਦੁਪਹਿਰ ਨੂੰ ਵਾਪਰਿਆ ਸੀ, ਜਦੋਂ ਸ਼ਰਧਾਲੂਆਂ ਨਾਲ ਭਰੀ ਇਕ ਕਿਸ਼ਤੀ ਯਮੁਨਾ 'ਚ ਪਲਟ ਗਈ। ਜਾਣਕਾਰੀ ਅਨੁਸਾਰ, ਲੁਧਿਆਣਾ ਅਤੇ ਮੁਕਤਸਰ ਜ਼ਿਲ੍ਹਿਆਂ ਤੋਂ ਲਗਭਗ 150 ਸ਼ਰਧਾਲੂਆਂ ਦਾ ਇੱਕ ਵੱਡਾ ਜਥਾ ਵਰਿੰਦਾਵਨ ਦੀ ਯਾਤਰਾ 'ਤੇ ਆਇਆ ਹੋਇਆ ਸੀ। ਹਾਦਸੇ ਵੇਲੇ ਕਿਸ਼ਤੀ 'ਚ ਦੋ ਦਰਜਨ ਤੋਂ ਵੱਧ ਲੋਕ ਸਵਾਰ ਸਨ।
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੇਸ਼ੀ ਘਾਟ ਦੇ ਕੋਲ ਕਿਸ਼ਤੀ ਡੂੰਘੇ ਪਾਣੀ 'ਚ ਚਲੀ ਗਈ ਅਤੇ ਨਦੀ 'ਚ ਕਿਸੇ ਚੀਜ਼ ਨਾਲ ਟਕਰਾ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਣੀ ਦਾ ਪੱਧਰ ਵਧਣ ਕਾਰਨ ਇਕ ਪੋਂਟੂਨ ਪੁਲ ਨੂੰ ਹਟਾਇਆ ਗਿਆ ਸੀ, ਜਿਸ ਦੇ ਕੁਝ ਡਰੰਮ ਉੱਥੇ ਹੀ ਤੈਰ ਰਹੇ ਸਨ। ਸ਼ੱਕ ਹੈ ਕਿ ਕਿਸ਼ਤੀ ਇਨ੍ਹਾਂ 'ਚੋਂ ਹੀ ਕਿਸੇ ਇਕ ਪੋਂਟੂਨ ਡਰੰਮ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋਈ ਹੈ।
ਐਨ.ਡੀ.ਆਰ.ਐਫ (NDRF) ਅਤੇ ਫੌਜ ਦੀ ਸਟ੍ਰਾਈਕ ਵਨ ਕੋਰ ਦੀਆਂ ਟੀਮਾਂ ਲਗਾਤਾਰ ਸਰਚ ਆਪ੍ਰੇਸ਼ਨ ਚਲਾ ਰਹੀਆਂ ਹਨ। ਅਜੇ ਵੀ ਇਕ ਲਾਪਤਾ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਲਈ ਪ੍ਰਸ਼ਾਸਨ ਵੱਲੋਂ ਡਰੋਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਪੁਲਸ ਨੇ ਬਰਾਮਦ ਹੋਈਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਹਿਰ ਓ ਰੱਬਾ! ਵਿਆਹ ਤੋਂ ਕੁਝ ਦੇਰ ਬਾਅਦ ਹੀ ਕੁੜੀ ਨਾਲ ਵਾਪਰ ਗਈ ਅਣਹੋਣੀ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼
NEXT STORY