ਗੁਰਦਾਸਪੁਰ (ਵਿਨੋਦ)- ਕੁਝ ਸਮਾਂ ਸੀ ਜਦੋਂ ਸ਼ਬਜੀਆਂ ਦੇ ਰੇਟ ਆਸਮਾਨੀ ਚੜੇ ਦਿਖਾਈ ਦਿੰਦੇ ਸਨ। ਸ਼ਬਜੀਆਂ ਦੇ ਰੇਟ ਵੱਧਣ ਕਾਰਨ ਭਾਵੇ ਵਪਾਰੀ ਵਰਗ ਅਤੇ ਕਿਸਾਨ ਖੁਸ਼ ਸਨ, ਪਰ ਆਮ ਜਨਤਾ ਦਾ ਕਚੂੰਮਰ ਨਿਕਲ ਰਿਹਾ ਸੀ, ਪਰ ਹੁਣ ਸ਼ਬਜੀਆਂ ਦੇ ਰੇਟ ਆਸਮਾਨ ਤੋਂ ਹੇਠਾਂ ਡਿੱਗਣ ਦੇ ਕਾਰਨ ਭਾਵੇਂ ਜਨਤਾ ਖੁਸ਼ ਨਜ਼ਰ ਆ ਰਹੀ ਹੈ, ਪਰ ਵਪਾਰੀ ਵਰਗ ਅਤੇ ਕਿਸਾਨ ਮਾਯੂਸ ਦਿਖਾਈ ਦੇ ਰਹੇ ਹਨ। ਮੰਡੀ ’ਚ ਹਰ ਸਬਜ਼ੀ ਦੇ ਰੇਟ ਵੱਧ ਤੋਂ ਵੀ ਹੇਠਾਂ ਡਿੱਗ ਚੁੱਕੇ ਸਨ, ਜਿਸ ਕਾਰਨ ਵਪਾਰੀ ਵਰਗ ਅਤੇ ਕਿਸਾਨਾਂ ਦਾ ਕਿਰਾਇਆ ਤੱਕ ਨਹੀਂ ਨਿਕਲ ਰਿਹਾ ਅਤੇ ਕਿਸਾਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਹਨ ਮੰਡੀ ’ਚ ਸ਼ਬਜੀਆਂ ਦੇ ਰੇਟ
ਜੇਕਰ ਸ਼ਬਜੀ ਮੰਡੀ ਗੁਰਦਾਸਪੁਰ ’ਚ ਹੋਲਸੇਲ ਸ਼ਬਜੀਆਂ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਆਲੂ 6-8 ਰੁਪਏ, ਪਿਆਜ਼ 22 ਰੁਪਏ, ਟਮਾਟਰ 10 ਰੁਪਏ, ਸ਼ਿਮਲਾ ਮਿਰਚ 25ਰੁਪਏ, ਮੂਲੀ 3 ਰੁਪਏ, ਗਾਜਰ 5 ਰੁਪਏ, ਗੋਭੀ 5, ਬੇਂਗਨ 10 ਰੁਪਏ, ਭਿੰਡੀ 50 ਰੁਪਏ, ਕਰੇਲਾ 50 ਰੁਪਏ, ਮੇਥੀ 10 ਰੁਪਏ, ਪਾਲਕ 7 ਰੁਪਏ, ਲੱਸਣ 80 ਰੁਪਏ, ਅਦਰਕ 30 ਰੁਪਏ, ਸਲਗਮ 4 ਰੁਪਏ, ਬੰਦਗੋਭੀ 5 ਰੁਪਏ ਦੀ ਹਿਸਾਬ ਨਾਲ ਮਿਲ ਰਹੀ ਹੈ। ਇਸ ਦੇ ਇਲਾਵਾ ਹੋਰ ਵੀ ਕਈ ਅਜਿਹੀਆਂ ਸ਼ਬਜੀਆਂ ਹਨ, ਜਿੰਨਾਂ ਦੇ ਰੇਟ ਕਈ ਵਾਰ ਆਸਮਾਨੀ ਚੜੇ ਹਨ, ਪਰ ਅੱਜ ਕੋਢੀਆਂ ਦੇ ਭਾਅ ਵਿਕ ਰਹੀ ਹੈ।
ਇਹ ਵੀ ਪੜ੍ਹੋ- ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨਗੇ CM ਮਾਨ
ਕਈ ਕਿਸਾਨ ਖੇਤਾਂ ’ਚ ਸ਼ਬਜੀਆਂ ਵਾਹੁਣ ਨੂੰ ਹੋਏ ਮਜ਼ਬੂਰ
ਇਕਦਮ ਸ਼ਬਜੀਆਂ ਦੇ ਰੇਟ ਘੱਟਣ ਦੇ ਕਾਰਨ ਖਰਚੇ ਪੂਰੇ ਨਾ ਹੁੰਦੇ ਵੇਖ ਕਈ ਕਿਸਾਨ ਸ਼ਬਜੀਆਂ ਨੂੰ ਪੁੱਟ ਕੇ ਵੇਚਣ ਦੀ ਬਿਜਾਏ ਖੇਤਾਂ ’ਚ ਵਾਹੁਣ ਦੇ ਲਈ ਮਜ਼ਬੂਰ ਹੋ ਗਏ ਹਨ। ਕਿਸਾਨਾਂ ਅਨੁਸਾਰ ਜੇਕਰ ਉਹ ਸ਼ਬਜੀਆਂ ਨੂੰ ਲੇਬਰ ਤੋਂ ਤੁੜਵਾ ਕੇ ਸ਼ਬਜੀ ਮੰਡੀ ’ਚ ਵੇਚਣ ਦੇ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਰੀਬ 1000 ਤੋਂ 2000 ਰੁਪਏ ਖਰਚ ਆਉਂਦਾ ਹੈ, ਪਰ ਮੰਡੀ ’ਚ ਇਸ ਸਮੇਂ ਸ਼ਬਜੀਆਂ ਦੇ ਰੇਟ ਕੋਢੀਆਂ ਦੇ ਭਾਅ ਹੋਣ ਦੇ ਕਾਰਨ ਸਾਡੇ ਖਰਚ ਵੀ ਨਹੀਂ ਨਿਕਲ ਰਹੇ ਹਨ। ਜਿਸ ਕਾਰਨ ਸਾਨੂੰ ਮਜ਼ਬੂਰ ਹੋ ਕੇ ਸ਼ਬਜੀਆਂ ਨੂੰ ਖੇਤਾਂ ’ਚ ਵਾਹੁਣ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਕੋਢੀਆਂ ਦੇ ਭਾਅ ਵਿਕ ਰਹੀ ਹੈ ਸ਼ਬਜੀ ਮੰਡੀ ’ਚ ਸ਼ਬਜੀ
ਜੇਕਰ ਇਸ ਸਮੇਂ ਸ਼ਬਜੀ ਮੰਡੀ ’ਚ ਸ਼ਬਜੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸ਼ਬਜੀਆਂ ਕੋਢੀਆਂ ਦੇ ਭਾਅ ਵਿਕ ਰਹੀਆਂ ਹਨ। ਕਈ ਸ਼ਬਜੀਆਂ ਜਿੰਨਾਂ ਨੂੰ ਖਰੀਦਣ ਲਈ ਲੋਕਾਂ ਕੰਨੀ ਕਤਰਾਉਂਦੇ ਸਨ, ਅੱਜ ਉਹ ਸ਼ਬਜੀਆਂ ਵੀ ਕੋਢੀਆਂ ਦੇ ਭਾਅ ਵਿਕ ਰਹੀਆਂ ਹਨ। ਜਿਸ ਕਾਰਨ ਭਾਵੇ ਲੋਕਾਂ ਨੂੰ ਮੌਜਾ ਲੱਗੀਆਂ ਹੋਈਆਂ ਹਨ, ਪਰ ਵਾਪਰੀ ਵਰਗ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੋਭੀ ਦੀ ਗੱਲ ਕਰੀਏ ਤਾਂ ਕਦੀ ਇਹ ਗੋਭੀ 60-70 ਰੁਪਏ ਕਿੱਲੋਂ ਵਿਕਦੀ ਸੀ, ਪਰ ਅੱਜ 3 ਰੁਪਏ ਕਿੱਲੋਂ ਦੇ ਹਿਸਾਬ ਨਾਲ ਮੰਡੀ ਵਿਚ ਵਿਕ ਰਹੀ ਹੈ, ਜਦਕਿ ਗਾਜਰ ਵੀ ਇਹੀ ਰੇਟ ਤੇ ਵਿਕ ਰਹੀ ਹੈ।
ਇਹ ਵੀ ਪੜ੍ਹੋ- ਨਰਾਇਣ ਸਿੰਘ ਚੌੜਾ ਖ਼ਿਲਾਫ਼ ਪੁਲਸ ਨੇ ਕੀਤਾ ਚਲਾਨ ਪੇਸ਼
ਸ਼ਬਜੀਆਂ ਦੇ ਰੇਟ ਘੱਟਣ ਦੇ ਕਾਰਨ ਵਪਾਰੀ ਵਰਗ ਤੇ ਕਿਸਾਨ ਮਾਯੂਸ
ਜਿਸ ਤਰ੍ਹਾਂ ਨਾਲ ਸ਼ਬਜੀਆਂ ਦੇ ਰੇਟ ਇਕਦਮ ਘੱਟਣੇ ਸ਼ੁਰੂ ਹੋ ਗਏ ਹਨ। ਜਿਸ ਨਾਲ ਕਿਸਾਨਾਂ ਵੱਲੋਂ ਦਿਨ ਰਾਤ ਮੇਹਨਤ ਕਰਕੇ ਤਿਆਰ ਕੀਤੀ ਗਈ ਸ਼ਬਜੀ ਦਾ ਸਹੀ ਰੇਟ ਨਾ ਮਿਲਣ ਦੇ ਕਾਰਨ ਕਿਸਾਨ ਵਰਗ ਅਤੇ ਵਪਾਰੀ ਵਰਗ ਪੂਰੀ ਤਰਾਂ ਨਾਲ ਮਾਯੂਸ ਦਿਖਾਈ ਦੇ ਰਿਹਾ ਹੈ, ਕਿਉਂਕਿ 30-40 ਕਿੱਲੋਮੀਟਰ ਦਾ ਸਫਰ ਤੈਅ ਕਰਕੇ ਮੰਡੀ ਪਹੁੰਚਣ ’ਤੇ ਸ਼ਬਜੀ ਦਾ ਰੇਟ ਸਹੀਂ ਨਾ ਮਿਲਣ ਕਾਰਨ ਗੱਡੀਆਂ ਦਾ ਕਿਰਾਇਆ ਵੀ ਨਹੀਂ ਨਿਕਲ ਰਿਹਾ। ਜਿਸ ਕਾਰਨ ਕਿਸਾਨ ਵਰਗ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਜਦਕਿ ਕਈ ਕਿਸਾਨ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਸ਼ਬਜੀਆਂ ਬੀਜੀਆਂ ਹੋਈਆਂ ਹਨ, ਜਿਸ ਕਾਰਨ ਉਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ।
ਜ਼ਿਲ੍ਹੇ ’ਚ ਸ਼ਬਜੀਆਂ ਦੀ ਪੈਦਾਵਾਰ ਵੱਧਣ ਦੇ ਕਾਰਨ ਸ਼ਬਜੀਆਂ ਦੇ ਰੇਟ ਡਿੱਗੇ
ਜ਼ਿਲ੍ਹੇ ’ਚ ਸ਼ਬਜੀਆਂ ਦੀ ਪੈਦਾਵਾਰ ਵੱਧਣ ਦੇ ਕਾਰਨ ਸ਼ਬਜੀਆਂ ਦੇ ਰੇਟ ਡਿੱਗਣ ਦੇ ਕਾਰਨ ਹੈ, ਕਿਉਂਕਿ ਮੰਡੀ ਵਿਚ ਬਹੁਤ ਭਾਰੀ ਗਿਣਤੀ ਵਿਚ ਸ਼ਬਜੀਆਂ ਪਹੁੰਚਣ ਦੇ ਕਾਰਨ ਸ਼ਬਜੀਆਂ ਦੇ ਰੇਟ ਘੱਟ ਗਏ ਹਨ। ਇਸ ਸਮੇਂ ਜੇਕਰ ਮੰਡੀ ’ਚ ਝਾਤ ਮਾਰੀ ਜਾਵੇ ਤਾਂ ਭਾਰੀ ਗਿਣਤੀ ਵਿਚ ਕਿਸਾਨ ਸਵੇਰ ਸਮੇਂ ਟਰੈਕਟਰ ਟਰਾਲੀਆਂ, ਛੋਟੇ ਹਾਥੀ ਤੇ ਸ਼ਬਜੀਆਂ ਜਿਵੇਂ ਗੋਭੀ, ਮੂਲੀ, ਗਾਜਰ, ਪਾਲਕ, ਸਲਗਮ ,ਹਰੀ ਮਿਰਚ, ਬੇਂਗਨ, ਸ਼ਿਮਲਾ ਮਿਰਚ ਸਮੇਤ ਹੋਰ ਸ਼ਬਜੀਆਂ ਲੈ ਕੇ ਆਉਂਦੇ ਦਿਖਾਈ ਦਿੰਦੇ ਹਨ। ਜਿਸ ਕਾਰਨ ਕਈ ਕਿਸਾਨਾਂ ਦੀ ਸ਼ਬਜੀ ਤਾਂ ਵਿਕ ਜਾਂਦੀ ਹੈ , ਜਦਕਿ ਕਈ ਕਿਸਾਨਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪੈਂਦਾ ਹੈ।
ਇਹ ਵੀ ਪੜ੍ਹੋ- PSEB ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਦਿਆਰਥੀ ਪੜ੍ਹ ਲੈਣ ਪੂਰੀ ਖ਼ਬਰ
ਕੀ ਕਹਿਣਾ ਹੈ ਸ਼ਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਰਵੀ ਮਹਾਜਨ ਦਾ
ਇਸ ਸਬੰਧੀ ਸ਼ਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਰਵੀ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਠੀਕ ਹੈ ਇਸ ਸਮੇਂ ਸ਼ਬਜੀਆਂ ਦੇ ਰੇਟ ਘੱਟ ਗਏ ਹਨ। ਕਿਉਂਕਿ ਜਿਲੇ ’ਚ ਇਸ ਸਮੇਂ ਸ਼ਬਜੀਆਂ ਦੀ ਪੈਦਾਵਾਰ ਵੱਧਣ ਦੇ ਕਾਰਨ ਹੀ ਇਹ ਰੇਟ ਘੱਟ ਹੋਏ ਹਨ। ਜਲਦੀ ਹੀ ਇਸ ਵਿਚ ਸੁਧਾਰ ਵੇਚਣ ਨੂੰ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਹਵਾਈ ਅੱਡੇ ਦੇ ਟਰਮੀਨਲ ਨੂੰ ਅਪਗ੍ਰੇਡ ਕੀਤਾ ਜਾਵੇਗਾ, ਕੇਂਦਰੀ ਮੰਤਰੀ ਨੇ ਔਜਲਾ ਨੂੰ ਕੀਤਾ ਸੂਚਿਤ
NEXT STORY