ਕਡੱਪਾ- ਆਂਧਰਾ ਪ੍ਰਦੇਸ਼ ਵਿਚ ਅੰਨਾਮਈਆ ਜ਼ਿਲੇ ਵਿਚ ਇਕਪਾਸੜ ਪ੍ਰੇਮ ਵਿਚ ਪਾਗਲ ਨੌਜਵਾਨ ਨੇ ਇਕ ਲੜਕੀ ’ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਮੁਲਜ਼ਮ ਗਣੇਸ਼ ਪਿਛਲੇ ਕੁਝ ਮਹੀਨਿਆਂ ਤੋਂ 23 ਸਾਲਾ ਲੜਕੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਲੜਕੀ ਦੇ ਮਾਤਾ-ਪਿਤਾ ਨੇ ਉਸ ਦਾ ਵਿਆਹ 29 ਅਪ੍ਰੈਲ ਨੂੰ ਤੈਅ ਕਰ ਦਿੱਤਾ ਸੀ। ਇਸ ਗੱਲ ਤੋਂ ਭੜਕੇ ਗਣੇਸ਼ ਨੇ ਉਸ ਸਮੇਂ ਪੀੜਤਾ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਦਿੱਤਾ, ਜਦੋਂ ਉਹ ਸੜਕ ’ਤੇ ਇਕੱਲੀ ਜਾ ਰਹੀ ਸੀ ਅਤੇ ਬਾਅਦ ਵਿਚ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਲਾੜਾ-ਲਾੜੀ ਨੇ ਸ਼ੇਅਰ ਕੀਤੀ ਸੁਹਾਗਰਾਤ ਦੀ Video, ਟੱਪ ਗਏ ਸਾਰੀਆਂ ਹੱਦਾਂ
ਲੜਕੀ ਨੂੰ ਤੁਰੰਤ ਮਦਨਪੱਲੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਬੈਂਗਲੁਰੂ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅੰਨਾਮਈਆ ਜ਼ਿਲੇ ਦੇ ਅਧਿਕਾਰੀਆਂ ਨੂੰ ਪੀੜਤਾ ਨੂੰ ਵਧੀਆ ਮੈਡੀਕਲ ਇਲਾਜ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ। ਘਟਨਾ ਦੇ ਕੁਝ ਹੀ ਮਿੰਟਾਂ ਅੰਦਰ ਮੁਲਜ਼ਮ ਗਣੇਸ਼ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ CM ਜੈਲਲਿਤਾ ਦੀ ਕਰੋੜਾਂ ਦੀ ਜ਼ਮੀਨ, 27 ਕਿਲੋ ਸੋਨਾ ਤੇ 1116 ਕਿਲੋ ਚਾਂਦੀ ਸਰਕਾਰ ਨੂੰ ਟਰਾਂਸਫਰ
NEXT STORY