ਦੀਨਾਨਗਰ (ਹਰਜਿੰਦਰ ਸਿੰਘ ਗੌਰਾਇਆ)- ਜਿੱਥੇ ਝੋਨੇ ਦੀ ਫ਼ਸਲ ਪੱਕਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਦੇ ਪਲ ਨਜ਼ਰ ਆ ਰਹੇ ਸਨ। ਉਥੇ ਹੀ ਪਿਛਲੇ 2-3 ਦਿਨਾਂ ਤੋਂ ਲਗਾਤਾਰ ਹੋ ਰਹੀ ਬੇ-ਮੌਸਮੀ ਬਰਸਾਤ ਕਾਰਨ ਇਕ ਵਾਰੀ ਮੁੜ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਨਜ਼ਰ ਆ ਰਹੀਆਂ ਹਨ। ਕਿਉਂਕਿ ਇਸ ਵਾਰੀ ਪਹਿਲਾ ਦੀ ਲਵਾਈ ਸ਼ੁਰੂ ਹੁੰਦੇ ਸਾਰ ਹੀ ਹੜ੍ਹਾਂ ਨੇ ਕਿਸਾਨੀ ਨੂੰ ਕਾਫ਼ੀ ਮਾਰ ਮਾਰੀ ਸੀ ਜਿਸ ਕਾਰਨ ਕਿਸਾਨ ਵਰਗ ਨੂੰ ਕਾਫ਼ੀ ਧੱਕੇ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ- ਸਿੰਘ ਸਾਹਿਬਾਨ ਦਾ ਵੱਡਾ ਫ਼ੈਸਲਾ, ਕੁੜੀਆਂ ਦਾ ਸਮਲਿੰਗੀ ਵਿਆਹ ਕਰਵਾਉਣ ਵਾਲੇ ਗ੍ਰੰਥੀ ਸਿੰਘ ਕੀਤੇ ਬਲੈਕਲਿਸਟ
ਹੁਣ ਪੱਕੀ ਫ਼ਸਲ 'ਤੇ ਬੇ-ਮੌਸਮੀ ਬਰਸਾਤ ਨੇ ਹੋਰ ਪ੍ਰੇਸ਼ਾਨੀ ਦੇ ਆਲਮ ਵਿਚ ਕਿਸਾਨ ਵਰਗ ਨੂੰ ਪਾ ਦਿੱਤਾ ਹੈ । ਇਸ ਮੌਕੇ ਸਰਹੱਦੀ ਖ਼ੇਤਰ ਦੇ ਕਿਸਾਨ ਰਵਿੰਦਰ ਸਿੰਘ, ਕਰਨ ਸਿੰਘ, ਹਰਪਾਲ ਸਿੰਘ ਜੋਗਰ, ਗੁਰਵਿੰਦਰ ਸਿੰਘ ਕਠਿਆਲੀ, ਗੁਰਸ਼ਰਨ ਸਿੰਘ ਸੋਨੂੰ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਗੁਰਮੇਜ ਸਿੰਘ ਆਦਿ ਨੇ ਦੱਸਿਆ ਕਿ ਵਧੇਰੇ ਕਿਸਾਨਾਂ ਵੱਲੋਂ ਇਸ ਵਾਰੀ ਕੁੱਝ ਦਿਨ ਪਹਿਲਾਂ ਹੀ ਝੋਨੇ ਦੀ ਫ਼ਸਲ ਨੂੰ ਪਾਣੀ ਫੇਰਿਆ ਸੀ ਤਾਂ ਕਿ ਕਣਕ ਦੀ ਫ਼ਸਲ ਦੀ ਬਿਜਾਈ ਸਮੇਂ ਸਿੰਚਾਈ ਨਾ ਕਰਨੀ ਪਵੇ। ਪਰ ਇਸ ਬੇ-ਮੌਸਮੀ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਵਿਚ ਪਾਣੀ ਖੜ੍ਹ ਗਿਆ ਹੈ, ਜਿਸ ਕਾਰਨ ਵਧੇਰੇ ਝੋਨੇ ਜ਼ਮੀਨ ਹੇਠਾ ਡਿੱਗ ਗਿਆ ਹੈ, ਜਿਸ ਕਾਰਨ ਸਿੱਧ ਪ੍ਰਭਾਵ ਝੋਨੇ ਦੇ ਝਾਅ 'ਤੇ ਵੇਖਿਆ ਜਾ ਸਕਦਾ ਹੈ ।
ਇਹ ਵੀ ਪੜ੍ਹੋ- ਤਰਨਤਾਰਨ ਸ਼ਹਿਰ 'ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ
ਦੂਜੇ ਪਾਸੇ ਜੇਕਰ ਕਣਕ ਦੀ ਬਿਜਾਈ ਬਾਰੇ ਗੱਲ ਕੀਤੀ ਜਾਵੇ ਤਾਂ 15 ਤੋਂ 20 ਦਿਨ ਹੋਰ ਲੇਟ ਹੋ ਸਕਦੀ ਹੈ ਕਿਉਂਕਿ ਕਈ ਇਲਾਕਿਆਂ ਵਿਚ ਪਾਣੀ ਦਾ ਕਾਫੀ ਪ੍ਰਭਾਵ ਹੋਣ ਕਾਰਨ ਜ਼ਮੀਨਾ ਵਿਚ ਪਾਣੀ ਖੜ੍ਹ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਠੀਕ ਨਹੀ ਹੁੰਦਾ ਤਾਂ ਕਿਸਾਨੀ ਵਰਗ ਮੁੜ ਆਰਥਿਕ ਪੱਖੋ ਹੋਰ ਕਮਜ਼ੋਰ ਹੋ ਸਕਦਾ ਹੈ। ਦੂਜੇ ਪਾਸੇ ਜੇਕਰ ਠੰਡ ਦੀ ਗੱਲ ਕੀਤੀ ਜਾਵੇ ਤਾਂ ਠੰਡ ਵੀ ਵੱਧ ਗਈ ਹੈ ਜਿਸ ਕਾਰਨ ਲੋਕਾਂ ਵੱਲੋਂ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਮਾਂ ਦੀ ਮੌਤ, ਸੜਕ ਕਿਨਾਰੇ ਵਿਲਕਦੇ ਰਹੇ ਬੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹੀਂ ਰੁਕ ਰਿਹਾ ਸੋਨੇ ਦੀ ਸਮੱਗਲਿੰਗ ਦਾ ਸਿਲਸਿਲਾ, ਹਵਾਈ ਅੱਡੇ ਦੇ ਵਾਸ਼ਰੂਮ ਬਣ ਰਹੇ ਠਿਕਾਣਾ
NEXT STORY