ਅੰਮ੍ਰਿਤਸਰ (ਨੀਰਜ) : ਕਸਟਮ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਸਖ਼ਤ ਕੋਸ਼ਿਸ਼ਾਂ ਦੇ ਬਾਵਜੂਦ ਐੱਸ. ਜੀ. ਆਰ. ਡੀ. ਏਅਰਪੋਰਟ ਅੰਮ੍ਰਿਤਸਰ ’ਤੇ ਸੋਨੇ ਦੀ ਸਮਗੱਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਨਾ ਹੀ ਸੋਨੇ ਦੀ ਸਮੱਗਲਿੰਗ ਕਰਨ ਵਾਲਾ ਕਿੰਗਪਿਨ ਸ਼ਿਕੰਜੇ ’ਚ ਆ ਰਿਹਾ ਹੈ। ਆਏ ਦਿਨ ਦੁਬਈ ਅਤੇ ਸ਼ਾਰਜਾਹ ਤੋਂ ਆਉਣ ਵਾਲੀਆਂ ਫਲਾਈਟਾਂ ’ਚੋਂ ਸੋਨਾ ਫੜਿਆ ਜਾ ਰਿਹਾ ਹੈ ਅਤੇ ਸਮੱਗਲਰ ਵੱਖ-ਵੱਖ ਪੈਂਤਰੇ ਪਰਤ ਕੇ ਸੋਨੇ ਦੀ ਸਮਗੱਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਫੜੇ ਵੀ ਜਾ ਰਹੇ ਹਨ। ਕਦੇ ਸੋਨੇ ਦੀ ਪੇਸਟ ਫੋਮ ’ਚ ਗੁਦਾ ’ਚ ਲੁਕਾ ਕੇ (ਰੈਕਟਮ ਕੰਸੀਲਡ) ਲਿਆਂਦਾ ਜਾ ਰਿਹਾ ਹੈ ਤਾਂ ਕਦੇ ਸਾਮਾਨ ਅਤੇ ਅੰਡਰਗਾਰਮੈਂਟਸ ’ਚ ਸੋਨਾ ਲੁਕਾ ਕੇ ਲਿਆਂਦਾ ਜਾ ਰਿਹਾ ਹੈ। ਪਰ ਅਜੇ ਤੱਕ ਕੋਈ ਵੱਡੀ ਮੱਛੀ ਵਿਭਾਗ ਦੇ ਸ਼ਿਕੰਜੇ ’ਚ ਨਹੀਂ ਆਈ ਹੈ।
ਹੁਣੇ ਜਿਹੇ ਏਅਰਪੋਰਟ ਦੇ ਵਾਸ਼ਰੂਮ ’ਚ ਦੋ ਵੱਖ-ਵੱਖ ਕੇਸਾਂ ’ਚ 26 ਲੱਖ ਰੁਪਏ ਦੀ ਕੀਮਤ ਦਾ ਲਾਵਾਰਿਸ ਸੋਨਾ ਮਿਲਣ ਤੋਂ ਬਾਅਦ ਇਕ ਵਾਰ ਫਿਰ ਤੋਂ ਏਅਰਪੋਰਟ ਦੇ ਟਾਇਲਟ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਚ ਆ ਗਏ ਹਨ, ਕਿਉਂਕਿ ਇਸ ਤੋਂ ਪਹਿਲਾਂ ਵੀ ਏਅਰਪੋਰਟ ਦੇ ਟਾਇਲਟਸ ’ਚ ਕਰੋੜਾਂ ਰੁਪਏ ਦਾ ਲਾਵਾਰਿਸ ਸੋਨਾ ਫੜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਸਮੱਗਲਰਾਂ ਨਾਲ ਮਿਲੀਭੁਗਤ ਦੀ ਸੰਭਾਵਨਾ
ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਸੋਨੇ ਦੀ ਸਮਗੱਲਿੰਗ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਕਿਸੇ ਨਾ ਕਿਸੇ ਅਧਿਕਾਰੀ ਅਤੇ ਵਰਕਰ ਦੀ ਮਿਲੀਭੁਗਤ ਦੇ ਬਿਨਾਂ ਸਮੱਗਲਿੰਗ ਨਹੀਂ ਹੋ ਸਕਦੀ। ਇਸੇ ਏਅਰਪੋਰਟ ’ਤੇ ਕਸਟਮ ਵਿਭਾਗ ਅਤੇ ਏਅਰਪੋਰਟ ’ਤੇ ਤਾਇਨਾਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਐਰੋ ਬ੍ਰਿਜ ਆਪ੍ਰੇਟਰ ਤੱਕ ਸਮੱਗਲਰਾਂ ਨਾਲ ਮਿਲੀਭੁਗਤ ਕੀਤੇ ਹੋਏ ਰੰਗੇ ਹਥੀਂ ਫੜੇ ਜਾ ਚੁੱਕੇ ਹਨ। ਪਰ ਅੱਜ ਤਕ ਸਮਗੱਲਿੰਗ ਕਰਨ ਵਾਲਾ ਕਿੰਗਪਿਨ ਨਹੀਂ ਫੜਿਆ ਜਾ ਸਕਿਆ ਹੈ।
ਸਮਗੱਲਿੰਗ ਕਰ ਕੇ ਕਈ ਲੋਕ ਬਣ ਚੁੱਕੇ ਹਨ ਕਰੋੜਪਤੀ
ਸੋਨੇ ਦੀ ਸਮੱਗਲਿੰਗ ਦੀ ਗੱਲ ਕਰੀਏ ਤਾਂ ਕਈ ਲੋਕ ਅਜਿਹੇ ਵੀ ਹਨ, ਜੋ ਸੋਨੇ ਦੀ ਸਮੱਗਲਿੰਗ ਕਰ ਕੇ ਹੀ ਮਾਲਾਮਾਲ ਹੋ ਚੁੱਕੇ ਹਨ ਅਤੇ ਕਰੋੜਪਤੀ ਬਣ ਚੁੱਕੇ ਹਨ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਕ ਦਰਜਨ ਵਾਰ ਸੋਨਾ ਕੱਢਣ ਤੋਂ ਬਾਅਦ ਖੁਦ ਹੀ ਇਕ-ਦੋ ਕੇਸ ਵਿਭਾਗ ਨੂੰ ਫੜਾ ਦਿੰਦੇ ਹਨ ਤਾਂ ਕਿ ਵਿਭਾਗ ਦੀ ਵੀ ਕਾਰਗੁਜਾਰੀ ਚਲਦੀ ਰਹੇ ਅਤੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ। ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਏਅਰਪੋਰਟ ’ਤੇ ਸਿਰਫ ਕਸਟਮ ਵਿਭਾਗ ਹੀ ਨਹੀਂ, ਸਗੋਂ ਡੀ. ਆਰ. ਆਈ. ਵਰਗੇ ਹੋਰ ਕੇਂਦਰੀ ਏਜੰਸੀਆਂ ਵੀ ਤਾਇਨਾਤ ਹਨ।
ਗਰੀਬ ਅਤੇ ਬੇਰੋਜ਼ਗਾਰ ਲੋਕਾਂ ਨੂੰ ਜ਼ਰੀਆ ਬਣਾਉਂਦੇ ਹਨ ਸਮੱਗਲਰ
ਸੋਨੇ ਦੀ ਸਮੱਗਲਿੰਗ ਕਰਨ ਲਈ ਆਮ ਤੌਰ ’ਤੇ ਸੋਨਾ ਸਮੱਗਲਰ ਗਰੀਬ, ਲੋੜਵੰਦ ਅਤੇ ਬੇਰੋਜ਼ਗਾਰ ਲੋਕਾਂ ਨੂੰ ਜ਼ਰੀਆ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਡੀ. ਆਰ. ਡੀ. ਵਲੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ’ਚੋਂ ਸੋਨਾ ਫੜੇ ਜਾਣ ਦੇ ਮਾਮਲੇ ’ਚ ਅੰਮ੍ਰਿਤਸਰ ਦਾ ਰਹਿਣ ਵਾਲਾ ਇਕ ਗਰੀਬ ਘਰ ਦਾ ਲੜਕਾ ਫੜਿਆ ਗਿਆ ਸੀ, ਜਿਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਪਰ ਉਸ ਦਾ ਆਕਾ ਨਹੀਂ ਫੜਿਆ ਜਾ ਸਕਿਆ ਕਿਉਂਕਿ ਆਮ ਤੌਰ ’ਤੇ ਆਕਾ ਵਲੋਂ ਕੁਰੀਅਰਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮੈਸੇਜ ਦਿੱਤੇ ਜਾਂਦੇ ਹਨ। ਆਕਾ ਪਰਦੇ ਦੇ ਪਿੱਛੇ ਹੀ ਰਹਿੰਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ
ਜਹਾਜ਼ ਦੀਆਂ ਯਾਤਰੀ ਸੀਟਾਂ ਤਕ ਪਹੁੰਚ ਜਾਂਦਾ ਹੈ ਸੋਨਾ
ਦੁਬਈ ਏਅਰਪੋਰਟ ’ਤੇ ਸੋਨੇ ਦੀ ਸਮਗੱਲਿੰਗ ਦਾ ਆਲਮ ਇਹ ਹੈ ਕਿ ਜਹਾਜ਼ ਦੀ ਯਾਤਰੀ ਸੀਟ ਦੇ ਹੇਠਾਂ ਤੱਕ ਸੋਨਾ ਪਹੁੰਚਾ ਦਿੱਤਾ ਜਾਂਦਾ ਹੈ, ਜੋ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਡੀ. ਆਰ. ਆਈ. ਵਲੋਂ ਕਈ ਕੇਸਾਂ ’ਚ ਜਹਾਜ਼ ਦੇ ਯਾਤਰੀ ਸੀਟਾਂ ਦੇ ਹੇਠਾਂ ਲੁਕਾਏ ਗਏ ਸੋਨੇ ਨੂੰ ਫੜਿਆ ਜਾ ਚੁੱਕਾ ਹੈ। ਸਵਾਲ ਤਾਂ ਇਹ ਉੱਠਦਾ ਹੈ ਕਿ ਸੋਨਾ ਜਹਾਜ਼ ਦੇ ਅੰਦਰ ਯਾਤਰੀ ਸੀਟ ਦੇ ਹੇਠਾਂ ਕਿਵੇਂ ਪਹੁੰਚ ਰਿਹਾ ਹੈ।
ਸੇਬਾਂ ਦੀਆਂ ਪੇਟੀਆਂ 'ਚੋਂ ਵੀ ਫੜਿਆ ਜਾ ਚੁੱਕਾ ਹੈ ਸੋਨਾ
ਸੋਨਾ ਸਮੱਗਲਰ ਜਹਾਜ਼ ਦੇ ਨਾਲ-ਨਾਲ ਸੜਕ ਮਾਰਗ ਰਾਹੀਂ ਆਈ. ਸੀ. ਪੀ. ਅਟਾਰੀ ’ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਸੇਬ ਦੇ ਟਰੱਕਾਂ ਨੂੰ ਵੀ ਸੋਨਾ ਸਮੱਗਲਿੰਗ ਦਾ ਜਰੀਆ ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਕਸਟਮ ਵਿਭਾਗ ਵਲੋਂ ਕੁਝ ਸਾਲ ਪਹਿਲਾਂ ਅਫਗਾਨਿਸਤਾਨ ਤੋਂ ਆਉਣ ਵਾਲੇ ਸੇਬ ਦੀਆਂ ਪੇਟੀਆਂ ’ਚੋਂ 33 ਕਿਲੋ ਸੋਨਾ ਫੜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 5 ਨਿਗਮਾਂ ਦੀਆਂ ਚੋਣਾਂ ਬਾਰੇ ਅਹਿਮ ਖ਼ਬਰ, ਜਾਰੀ ਹੋਈ ਇਹ ਸਮਾਂ-ਸਾਰਣੀ
NEXT STORY