ਤਰਨਤਾਰਨ (ਵਿਜੈ)— ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਭਾਵੇਂ ਵੀ. ਆਈ. ਪੀ. ਕਲਚਰ ਖਤਮ ਕੀਤਾ ਗਿਆ ਹੈ ਪਰ ਕੁਝ ਅਧਿਕਾਰੀਆਂ ਵੱਲੋਂ ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਪਿੰਡ ਸੁਰਸਿੰਘ 'ਚ ਦੇਖਣ ਨੂੰ ਮਿਲਿਆ, ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿਵਾਦ ਨੂੰ ਸੁਲਝਾਉਣ ਸਬੰਧੀ ਲੁਧਿਆਣਾ ਤੋਂ ਚੀਫ ਮੈਡੀਕਲ ਅਫਸਰ (ਇੰਸਪੈਕਸ਼ਨ) ਡਾ. ਗੁਰਿੰਦਰ ਸਿੰਘ ਅਟਵਾਲ ਆਪਣੀ ਗੱਡੀ 'ਤੇ ਲਾਲ ਬੱਤੀ ਲਗਾ ਕੇ ਪਹੁੰਚੇ। ਜਦੋਂ ਇਸ ਸਬੰਧੀ ਗੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਰਹੱਸਮਈ ਢੰਗ ਨਾਲ ਮੁਸਕੁਰਾਉਂਦੇ ਹੋਏ ਇਸ ਦਾ ਜਵਾਬ ਦਿੱਤਾ।
ਜਦੋਂ ਇਸ ਮਾਮਲੇ ਸਬੰਧੀ ਤਰਨਤਾਰਨ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੂੰ ਆਪਣੀ ਗੱਡੀ 'ਤੇ ਲਾਲ, ਨੀਲੀ ਜਾਂ ਕੋਈ ਹੋਰ ਬੱਤੀ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਅਧਿਕਾਰੀ ਖਿਲਾਫ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ।
'ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਸਖਤ ਮਿਹਨਤ ਕਰ ਰਹੀ ਹੈ'
NEXT STORY