ਗੁਰਦਾਸਪੁਰ (ਗੋਰਾਇਆ, ਗੁਰਪ੍ਰੀਤ)- ਜਿਨ੍ਹਾਂ ਨੌਜਵਾਨਾਂ ਨੇ ਬੁਲੇਟ ਮੋਟਰਸਾਈਕਲ ਸਿਰਫ਼ ਪਟਾਕੇ ਪਾਉਣ ਲਈ ਰੱਖੇ ਹੋਏ ਹਨ, ਉਨ੍ਹਾਂ ਖ਼ਿਲਾਫ਼ ਪੁਲਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਦੇ ਬਾਵਜੂਦ ਕੁਝ ਨੌਜਵਾਨ ਇਸ ਹਰਕਤ ਤੋਂ ਬਾਜ ਨਹੀਂ ਆ ਰਹੇ। ਅਜਿਹੀ ਹੀ ਇੱਕ ਸ਼ਿਕਾਇਤ ਮਿਲਣ ‘ਤੇ ਟਰੈਫਿਕ ਪੁਲਸ ਵੱਲੋਂ ਦੀਨਾਨਗਰ ਇਲਾਕੇ 'ਚ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ: ਅਧਿਆਪਕ ਬਣਿਆ ਹੈਵਾਨ, ਜਵਾਕ ਨੂੰ ਸ਼ਰਾਰਤਾਂ ਕਰਨ 'ਤੇ ਦਿੱਤੀ ਬੇਰਹਿਮ ਸਜ਼ਾ, ਜਦੋਂ ਘਰ ਪਹੁੰਚਿਆ...
ਟਰੈਫਿਕ ਪੁਲਸ ਨੇ ਦੀਨਾਨਗਰ ਹਲਕੇ ਦੇ ਵੱਖ-ਵੱਖ ਇਲਾਕਿਆਂ 'ਚ ਖਾਸ ਕਰਕੇ ਸਕੂਲਾਂ ਅਤੇ ਕਾਲਜਾਂ ਦੇ ਨਜ਼ਦੀਕ ਨਾਕੇ ਲਗਾ ਕੇ ਚੈਕਿੰਗ ਕੀਤੀ। ਇਸ ਦੌਰਾਨ ਪਟਾਕਿਆਂ ਵਾਲੇ ਸਾਇਲੈਂਸਰ ਲਗਾ ਕੇ ਸ਼ੋਰ ਮਚਾਉਂਦੇ 10 ਬੁਲੇਟ ਮੋਟਰਸਾਈਕਲ ਜ਼ਬਤ ਕੀਤੇ ਗਏ ਅਤੇ ਦਰਜਨਾਂ ਚਲਾਨ ਵੀ ਕੱਟੇ ਗਏ।
ਇਹ ਵੀ ਪੜ੍ਹੋ- ਵੱਡੀ ਖਬਰ: Black Out ਤੋਂ ਪਹਿਲਾਂ ਅੰਮ੍ਰਿਤਸਰ 'ਚ ਫੜਿਆ ਗਿਆ 'ਪਾਕਿਸਤਾਨੀ ਜਾਸੂਸ'
ਪੁਲਸ ਅਨੁਸਾਰ, ਜ਼ਬਤ ਕੀਤੇ ਮੋਟਰਸਾਈਕਲ ਚਾਲਕਾਂ ਤੋਂ ਕਾਨੂੰਨ ਅਨੁਸਾਰ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਦੇ ਗੈਰ-ਕਾਨੂੰਨੀ ਸਾਇਲੈਂਸਰ ਉਤਾਰ ਕੇ ਜ਼ਬਤ ਕੀਤੇ ਜਾਣਗੇ। ਇਸ ਤੋਂ ਇਲਾਵਾ ਦੀਨਾਨਗਰ 'ਚ ਟਰੈਫਿਕ ਪੁਲਸ ਵੱਲੋਂ ਦੱਸ ਸਕੂਲੀ ਵਾਹਨਾਂ ਦੇ ਵੀ ਚਲਾਨ ਕੀਤੇ ਗਏ ਹਨ, ਜੋ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀ ਕੋਰਟ 'ਚ ਪੇਸ਼ੀ, ਅੰਮ੍ਰਿਤਸਰ ਪੁਲਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਲਕੇ ਗੁਰਦਾਸਪੁਰ 'ਚ ਹੋਵੇਗਾ Black Out
NEXT STORY