ਤਰਨਤਾਰਨ (ਰਮਨ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਿੱਖਿਆ ਅਤੇ ਸਿਹਤ ਵਿਭਾਗਾਂ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਰਹੇ ਹਨ, ਜਿਹੜੇ ਸਰਕਾਰੀ ਸਕੂਲਾਂ ਵੱਲ ਬੱਚਿਆਂ ਦੇ ਮਾਪੇ ਮੂੰਹ ਨਹੀਂ ਸਨ ਕਰਦੇ ਹੁਣ ਉਨ੍ਹਾਂ ਸਕੂਲਾਂ ’ਚ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀ ਹਨ। ਪੰਜਾਬ ਸਰਕਾਰ ਹੁਣ ਤੱਕ 117 ਵਿਧਾਨ ਸਭਾ ਹਲਕਿਆਂ ’ਚ 117 ਸਕੂਲ ਆਫ਼ ਐਮੀਨੈਸ ਖੋਲ੍ਹ ਚੁੱਕੀ ਹੈ। ਇਨ੍ਹਾਂ ਸਕੂਲਾਂ ਵਿਚ ਸੀ. ਸੀ. ਟੀ. ਵੀ. , ਸੋਲਰ ਸਿਸਟਮ , ਵਾਈਫਾਈ ਅਤੇ ਸਕਿਓਟਰੀ ਰਾਹਤਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ 'ਸਰਕਾਰ-ਵਪਾਰ ਮਿਲਣੀ' 'ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਨੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਖਿਆ ਦੇ ਸਬੰਧ ’ਚ ਵਿਚਾਰ ਕਿੰਨੇ ਵਧੀਆ ਰੱਖਦੇ ਹਨ, ਉਹ ਕਹਿੰਦੇ ਹਨ ਕਿ ਜੇਕਰ ਇਕ ਗਰੀਬ ਬੱਚਾ ਚੰਗੀ ਸਿੱਖਿਆ ਪ੍ਰਾਪਤ ਕਰ ਲਵੇ ਅਤੇ ਉਸ ’ਚ ਅਸੀਂ ਭਾਗੀਦਾਰ ਬਣੀਏ ਤਾਂ ਇਸ ਤੋਂ ਵੱਡਾ ਕੋਈ ਹੋਰ ਪੁੰਨ ਦਾ ਕੰਮ ਨਹੀਂ ਇਸ ਤੋਂ ਵੱਡਾ ਰਾਸ਼ਟਰ ਨਿਰਮਾਣ ਦਾ ਕੰਮ ਨਹੀਂ ।
ਇਹ ਵੀ ਪੜ੍ਹੋ : ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਰਾਜਾ ਵੜਿੰਗ ਨੇ CM ਮਾਨ ਨੂੰ ਕੀਤੀ ਇਹ ਅਪੀਲ
ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2022-23 ਲਈ ਸਿੱਖਿਆ ਦੇ ਸੁਧਾਰ ਲਈ 170 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ’ਚ ਹੋਰ ਵੱਡੀਆਂ ਮੱਲਾਂ ਮਾਰਦਿਆਂ ਅਧਿਆਪਕਾਂ ਦੀਆਂ ਚਿਰਾਂ ਤੋਂ ਖਾਲੀ ਪਈਆਂ ਆਸਾਮੀਆਂ ਭਰੀਆਂ ਹਨ । ‘ਆਪ’ ਆਗੂ ਨੇ ਕਿਹਾ ਕਿ ਇਸੇ ਤਰ੍ਹਾਂ ਸਿਹਤ ਦੇ ਖੇਤਰ ’ਚ ਹੁਣ ਤੱਕ 829 ਆਮ ਆਦਮੀ ਕਲੀਨਿਕ ਖੋਲ੍ਹੇ ਹਨ, ਜਿਨ੍ਹਾਂ ’ਚ ਮੁਫਤ ਟੈਸਟ , ਮੁਫ਼ਤ ਦਵਾਈਆ ਯਕੀਨੀ ਬਣਾਏ ਗਏ ਹਨ। ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਲੋੜਵੰਦ ਪਰਿਵਾਰ ਬਹੁਤ ਫਾਇਦਾ ਲੈ ਰਹੇ ਹਨ। ਔਲਖ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਮੁਤਾਬਿਕ ਆਮ ਆਮਦੀ ਕਲੀਨਿਕ ਖੋਲ੍ਹ ਕੇ ਇਨ੍ਹਾਂ ਵਿਚ ਆਧੁਨਿਕ ਸਿੱਖਿਅਤ ਡਾਕਟਰ , ਹੋਰ ਸਟਾਫ ਅਤੇ ਟੈਸਟਾਂ ਦੀਆਂ ਸਹੂਲਤਾਂ ਦਿੱਤੀਆਂ ਹਨ, ਜਿਨ੍ਹਾਂ ’ਚ ਜ਼ਰੂਰਤ ਮੰਦ ਪਰਿਵਾਰਾਂ ਨੂੰ ਲੰਮਾ ਪੈਂਡਾ ਵੀ ਤਹਿ ਨਹੀਂ ਕਰਨਾ ਪੈਂਦਾ, ਇਕ ਤਰ੍ਹਾਂ ਨਾਲ ਘਰ ਬੈਠਿਆਂ ਹੀ ਸਰਕਾਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਔਲਖ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ‘ਆਪ’ ਸਰਕਾਰ ਨੇ ਮਾਣਮੱਤੀ ਪੁਲਾਂਘਾ ਪੁੱਟ ਕੇ ਇਤਿਹਾਸ ਸਿਰਜ ਦਿੱਤਾ ਹੈ।
ਇਹ ਵੀ ਪੜ੍ਹੋ : ਦੁਖ਼ਦਾਈ ਖ਼ਬਰ: ਤੇਜ਼ ਰਫ਼ਤਾਰ ਗੱਡੀ ਨੇ ਲਪੇਟ 'ਚ ਲਿਆ ਨੌਜਵਾਨ, ਹਨ੍ਹੇਰਾ ਹੋਣ ਕਾਰਨ ਉਪਰੋਂ ਲੰਘਦੇ ਰਹੇ ਕਈ ਵਾਹਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਇਲਾਕੇ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ
NEXT STORY