ਤਰਨਤਾਰਨ(ਰਮਨ)- ਦਿਨ ਦਿਹਾੜੇ ਦੁਪਹਿਰ ਸਮੇਂ ਤਰਨਤਾਰਨ-ਖਡੂਰ ਸਾਹਿਬ ਰੋਡ ਉਪਰ ਮੌਜੂਦ ਪਿੰਡ ਭੁੱਲਰ ਵਿਖੇ ਕਰਿਆਨਾ ਵਪਾਰੀ ਨੂੰ ਦੁਕਾਨ ਅੰਦਰ ਦਾਖਲ ਹੋ ਪਹਿਲਾਂ ਗੋਲੀਆਂ ਮਾਰੀਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਗੱਲੇ ਵਿਚੋਂ 700 ਰੁਪਏ ਦੀ ਨਕਦੀ ਲੈ ਫਰਾਰ ਹੋਣ ਵਿਚ ਕਾਮਯਾਬ ਹੋ ਜਾਂਦੇ ਹਨ। ਉਥੇ ਹੀ ਪੁਲਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦੇ ਹੋਏ ਇਸ ਕਤਲ ਨੂੰ ਰੰਜਿਸ਼ ਅਤੇ ਲੁੱਟ ਦੀ ਨੀਅਤ ਨਾਲ ਵੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਿਚ ਲੱਗੇ ਕਰੀਬ ਇਕ ਮਿੰਟ ਦੇ ਸਮੇਂ ਨੇ ਵਪਾਰੀਆਂ ਵਿਚ ਸਹਿਮ ਭਰਿਆ ਮਾਹੌਲ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...
ਦੁਪਹਿਰ ਕਰੀਬ 1 ਵਜੇ ਜਦੋਂ ਤਰਨਤਾਰਨ-ਖਡੂਰ ਸਾਹਿਬ ਰੋਡ ਉਪਰ ਆਉਂਦੇ ਪਿੰਡ ਭੁੱਲਰ ਵਿਖੇ ਮੌਜੂਦ ਕਰਿਆਨਾ ਦਾ ਕਾਰੋਬਾਰ ਕਰਨ ਵਾਲੇ ਦਲਜੀਤ ਸਿੰਘ ਪੁੱਤਰ ਖਜ਼ਾਨ ਸਿੰਘ ਆਪਣੀ ਦੁਕਾਨ ਵਿਚ ਰੋਜ਼ਾਨਾ ਵਾਂਗ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਅਚਾਨਕ ਸਪਲੈਂਡਰ ਮੋਟਰਸਾਈਕਲ ਉਪਰ ਸਵਾਰ ਹੋ ਦੋ ਨਕਾਬਪੋਸ਼ ਲੁਟੇਰੇ ਸੜਕ ਕਿਨਾਰੇ ਮੋਟਰਸਾਈਕਲ ਖੜ੍ਹਾ ਕਰਕੇ ਇਕ ਲੁਟੇਰਾ ਅੰਦਰ ਆਉਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲੁਟੇਰੇ ਦੀ ਚਾਲ ਨੂੰ ਵੇਖਦੇ ਹੋਏ ਦੁਕਾਨ ਮਾਲਕ ਅਲਰਟ ਹੁੰਦਾ ਹੈ ਅਤੇ ਲੁਟੇਰੇ ਵੱਲੋਂ ਕੱਢੇ ਗਏ ਡੱਬ ਵਿਚੋਂ ਪਿਸਤੌਲ ਦਾ ਸਾਹਮਣਾ ਕਰਦਾ ਹੈ। ਇਸ ਦੌਰਾਨ ਲੁਟੇਰੇ ਵੱਲੋਂ ਫੜ੍ਹੇ ਜਾਣ ਦੇ ਡਰ ਨੂੰ ਲੈ ਕੇ ਉਸ ਉਪਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਦੇ ਚੱਲਦਿਆਂ ਕਰੀਬ ਤਿੰਨ ਗੋਲੀਆਂ ਦਲਜੀਤ ਸਿੰਘ ਦੇ ਸੀਨੇ ਅਤੇ ਦਿਲ ਉਪਰ ਲੱਗਣ ਨਾਲ ਉਹ ਦੁਕਾਨ ਅੰਦਰ ਘੁੰਮਦਾ ਹੈ ਅਤੇ ਹੇਠਾਂ ਡਿੱਗ ਪੈਂਦਾ ਹੈ। ਇਸ ਦੀ ਆਵਾਜ਼ ਸੁਣ ਕੇ ਦੁਕਾਨ ਪਿੱਛੇ ਮੌਜੂਦ ਘਰ ਵਿਚੋਂ ਕੁਲਜੀਤ ਸਿੰਘ ਦਾ ਬੇਟਾ ਅਤੇ ਉਸਦੀ ਪਤਨੀ ਲੁਟੇਰੇ ਅੱਗੇ ਹੱਥ ਜੋੜਦੇ ਅਤੇ ਤਰਲੇ ਮਿੰਨਤਾਂ ਕਰਦੇ ਵੇਖੇ ਗਏ ਪਰ ਇਸ ਦੌਰਾਨ ਬਾਹਰ ਮੋਟਰਸਾਈਕਲ ਉਪਰ ਇੰਤਜ਼ਾਰ ਕਰਨ ਵਾਲਾ ਦੂਸਰਾ ਲੁਟੇਰਾ ਵੀ ਦੁਕਾਨ ਅੰਦਰ ਦਾਖਲ ਹੁੰਦਾ ਹੈ ਅਤੇ ਦੁਕਾਨ ਦੇ ਗੱਲੇ ਵਿਚੋਂ ਕੁਝ ਰੁਪਏ ਲੈ ਕੇ ਦੋਵੇਂ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡ 'ਚ ਲਗਾਤਾਰ ਚੱਲ ਰਹੀ...
ਇਸ ਸਾਰੀ ਵਾਰਦਾਤ ਨੂੰ ਲੱਗੇ ਕਰੀਬ ਇਕ ਮਿੰਟ ਦੇ ਸਮੇਂ ਦੌਰਾਨ ਦਲਜੀਤ ਸਿੰਘ ਦੀ ਪਤਨੀ ਆਪਣੇ ਪਤੀ ਨੂੰ ਜ਼ਖਮੀ ਹਾਲਤ ਦੌਰਾਨ ਆਪਣੀ ਗੋਦੀ ਵਿਚ ਲੈ ਹੱਥ ਜੋੜਦੀ ਨਜ਼ਰ ਆਈ। ਇਸ ਤਰਸ ਭਰੇ ਮਾਹੌਲ ਵਿਚ ਲੁਟੇਰਿਆਂ ਨੂੰ ਨਾ ਤਾਂ ਦੁਕਾਨ ਮਾਲਕ ਦੀ ਛਾਤੀ ਉਪਰ ਮਾਰੀਆਂ ਗੋਲੀਆਂ ਉਪਰ ਤਰਸ ਆਇਆ ਅਤੇ ਨਾ ਹੀ ਰੋਂਦੇ ਕਰਲਾਉਂਦੇ ਮਾਂ-ਪੁੱਤ ਦੇ ਤਰਲੇ ਨਜ਼ਰ ਆਏ। ਹੈਵਾਨੀਅਤ ਦਾ ਸਬੂਤ ਪੇਸ਼ ਕਰਨ ਵਾਲੇ ਦੋਵੇਂ ਲੁਟੇਰੇ ਮੌਕੇ ਤੋਂ ਬੜੇ ਆਰਾਮ ਨਾਲ ਪਿਸਤੌਲ ਹਵਾ ਵਿਚ ਲਹਿਰਾਉਂਦੇ ਹੋਏ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦਲਜੀਤ ਸਿੰਘ ਦੇ ਇਕਲੌਤੇ ਬੇਟੇ ਗੁਰਸਿਮਰਨ ਸਿੰਘ ਨੇ ਜਗਬਾਣੀ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਘਰ ਦੇ ਹਾਲਾਤ ਨਾਜੁਕ ਹੋਣ ਦੇ ਚੱਲਦਿਆਂ ਉਹ ਵਿਦੇਸ਼ ਜਾਣ ਦਾ ਪਲਾਨ ਕਰ ਰਿਹਾ ਸੀ, ਜਿਸ ਦੇ ਚੱਲਦਿਆਂ ਕੁਝ ਸਮਾਂ ਪਹਿਲਾਂ ਹੀ ਉਸ ਵੱਲੋਂ ਪਾਸ ਕੀਤੀ ਗਈ ਬਾਰ੍ਹਵੀਂ ਜਮਾਤ ਤੋਂ ਬਾਅਦ ਵਿਦੇਸ਼ ਜਾਣ ਦੀ ਤਿਆਰੀ ਸ਼ੁਰੂ ਕੀਤੀ ਗਈ ਸੀ ਪ੍ਰੰਤੂ ਅੱਜ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਸਦਾ ਲਈ ਉੱਠ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਗੁਰਸਿਮਰਨ ਸਿੰਘ ਨੇ ਰੋਂਦੇ ਹੋਏ ਕਿਹਾ ਕਿ ਮੈਨੂੰ ਪਤਾ ਹੈ ਅੱਜ ਸਾਡੇ ਕੋਲ ਸਭ ਆ ਕੇ ਹਿੰਮਤ ਰੱਖਣ ਦਾ ਭਰੋਸਾ ਦੇ ਰਹੇ ਹਨ ਪ੍ਰੰਤੂ ਬਾਅਦ ਵਿਚ ਮੈਨੂੰ ਸਾਰੀ ਜ਼ਿੰਦਗੀ ਬਿਨਾਂ ਪਿਤਾ ਦੇ ਸਾਏ ਤੋਂ ਇਕੱਲੇ ਹੀ ਗੁਜ਼ਾਰਨੀ ਪਵੇਗੀ। ਗੁਰਸਿਮਰਨ ਸਿੰਘ ਨੇ ਦੱਸਿਆ ਕਿ ਘਰ ਵਿਚ ਬਜ਼ੁਰਗ ਦਾਦੀ ਕਸ਼ਮੀਰ ਕੌਰ, ਦਾਦਾ ਖਜ਼ਾਨ ਸਿੰਘ, ਮਾਤਾ ਸਰਬਜੀਤ ਕੌਰ ਅਤੇ ਵਿਧਵਾ ਭੂਆ ਰਜਵੰਤ ਕੌਰ ਜੋ ਉਨ੍ਹਾਂ ਕੋਲ ਹੀ ਘਰ ਵਿਚ ਹੀ ਰਹਿੰਦੀ ਹੈ ਦਾ ਸਾਰਾ ਬੋਝ ਉਸ ਉਪਰ ਆ ਚੁੱਕਾ ਹੈ। ਬੇਟੇ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਉਸਦੇ ਪਿਤਾ ਉਪਰ ਬਿਲਕੁਲ ਤਰਸ ਨਹੀਂ ਕੀਤਾ ਗਿਆ ਜਦਕਿ ਉਸਦੀ ਮਾਂ ਅਤੇ ਉਹ ਖੁਦ ਉਨ੍ਹਾਂ ਅੱਗੇ ਹੱਥ ਜੋੜਦੇ ਰਹੇ। ਗੁਰਸਿਮਰਨ ਨੇ ਦੱਸਿਆ ਕਿ ਅੱਡੇ ਉਪਰ ਮੌਜੂਦ ਕਰੀਬ ਅੱਧਾ ਦਰਜਨ ਦੁਕਾਨਦਾਰਾਂ ਵੱਲੋਂ ਜਦੋਂ ਫਰਾਰ ਹੋਣ ਸਮੇਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੁਆਂਢ ਵਿੱਚ ਮੌਜੂਦ ਦੁਕਾਨ ਮਾਲਕ ਸ਼ਮਸ਼ੇਰ ਸਿੰਘ ਸਰਬਜੀਤ ਸਿੰਘ ਅਤੇ ਹਾਵਰ ਸਿੰਘ ਉਪਰ ਦੋ ਰੌਂਦ ਫਾਇਰ ਵੀ ਕਰ ਦਿੱਤੇ। ਜਿਸ ਤੋਂ ਬਾਅਦ ਲੁਟੇਰੇ ਤਰਨਤਾਰਨ ਵਾਲੀ ਸਾਈਡ ਫਰਾਰ ਹੋ ਗਏ। ਗੁਰ ਸਿਮਰਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਅੱਜ ਤੁਹਾਡੇ ਵੱਲੋਂ ਸਟੇਜ਼ਾਂ ਅਤੇ ਸਪੀਕਰਾਂ ਉਪਰ ਬੋਲੇ ਜਾਣ ਵਾਲੇ ਵੱਡੇ-ਵੱਡੇ ਸੁਰੱਖਿਆ ਨੂੰ ਲੈ ਕੇ ਦਾਅਵੇ ਕਿੱਥੇ ਹਨ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਗੁਰਸਿਮਰਨ ਸਿੰਘ ਨੇ ਦੱਸਿਆ ਕਿ ਘਰ ਦੇ ਹਾਲਾਤਾਂ ਨੂੰ ਹੋਰ ਵਧੀਆ ਬਣਾਉਣ ਲਈ ਉਸ ਦਾ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਆਪਣੇ ਬਜ਼ੁਰਗ ਦਾਦਾ-ਦਾਦੀ ਅਤੇ ਮਾਪਿਆਂ ਦੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਬਣਾਏਗਾ ਪ੍ਰੰਤੂ ਉਸ ਨੂੰ ਇਹ ਕਦੇ ਨਹੀਂ ਪਤਾ ਸੀ ਕਿ ਉਸਦੇ ਸੁਪਨੇ ਲੁਟੇਰੇ ਚਕਨਾਚੂਰ ਕਰ ਦੇਣਗੇ। ਗੁਰਸਿਮਰਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਤਾਂ ਜੋ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ। ਬਜ਼ੁਰਗ ਦਾਦੀ ਕਸ਼ਮੀਰ ਕੌਰ ਅਤੇ ਭੂਆ ਰਜਵੰਤ ਕੌਰ ਨੇ ਰੋਂਦੇ ਕਰਲਾਉਂਦੇ ਹੋਏ ਕਿਹਾ ਕਿ ਲੁਟੇਰੇ ਭਾਵੇਂ ਘਰ ਦਾ ਸਭ ਕੁਝ ਲੈ ਜਾਂਦੇ ਪ੍ਰੰਤੂ ਦਲਜੀਤ ਨੂੰ ਇਸ ਦੁਨੀਆ ਤੋਂ ਰੁਖਸਤ ਨਾ ਕਰਦੇ। ਓਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਵੱਖ-ਵੱਖ ਐਂਗਲਾਂ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵੱਖ-ਵੱਖ ਟੀਮਾਂ ਬਣਾਉਂਦੇ ਹੋਏ ਕਰੀਬ 117 ਕੈਮਰਿਆਂ ਨੂੰ ਖੰਘਾਲਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜਾਬ 'ਚ ਬੇਸਹਾਰਾ ਬੱਚਿਆਂ ਦੀ ਦੇਖ-ਰੇਖ ਕਰ ਰਹੀਆਂ ਸੰਸਥਾਵਾਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ
NEXT STORY