ਗੁਰਦਾਸਪੁਰ (ਹਰਮਨ): ਸਿਟੀ ਪੁਲਸ ਨੇ ਇਕ ਹਵਾਲਾਤੀ ਦੇ ਵਿਰੁੱਧ ਉਸਦੇ ਬੈਗ 'ਚੋਂ 32 ਬੋਰ ਦੇ ਤਿੰਨ ਖਾਲੀ ਰੋਂਦ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਨੇ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਮੁਹੱਈਆ ਕਰਵਾ ਰਿਹੈ ਅਕਾਲੀ ਦਲ
ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸੁਪਰੀਡੈਂਟ ਜੌਹਰ ਸਿੰਘ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਹਵਾਲਾਤੀ ਹਿਂਮਤ ਉਰਫ ਗਿੱਲ ਪੁੱਤਰ ਦਲਬੀਰ ਸਿੰਘ ਵਾਸੀ ਮੋਦੇ ਪੁਲਸ ਸਟੇਸ਼ਨ ਘਰਿੰਡਾ (ਅੰਮ੍ਰਿਤਸਰ) ਖਿਲਾਫ ਐੱਨ. ਡੀ . ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਜਦੋਂ 3.15 ਵਜੇ ਪੁਲਸ ਗਾਰਦ ਵਲੋਂ ਜੇਲ 'ਚ ਦਾਖ਼ਲ ਕਰਵਾਇਆ ਗਿਆ ਤਾਂ ਰੂਟੀਨ ਚੈਕਿੰਗ ਦੌਰਾਨ ਉਸਦੇ ਬੈਗ 'ਚੋਂ 32 ਬੋਰ ਦੇ ਚਲੇ ਹੋਏ 3 ਖਾਲੀ ਰੋਂਦ ਬਰਾਮਦ ਕੀਤੇ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਮਾਸੀ ਦੀ ਧੀ ਨਾਲ ਨੌਜਵਾਨ ਨੇ ਮਿਟਾਈ ਆਪਣੀ ਹਵਸ, ਹੋਈ ਗਰਭਵਤੀ
ਕਿਸਾਨਾਂ ਦੇ ਹੱਕ 'ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
NEXT STORY