ਤਰਨ ਤਾਰਨ (ਰਮਨ ਚਾਵਲਾ): ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਪੰਡੋਰੀ ਰੋਮਾਣਾ ਦੇ ਮੌਜੂਦਾ 'ਆਪ' ਸਰਪੰਚ ਬਚਿੱਤਰ ਸਿੰਘ ਨਾਲ ਲੁੱਟ ਦੀ ਵਾਰਦਾਤ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਆਪਣੇ ਆਪ ਨੂੰ ਪੰਜਾਬ ਪੁਲਸ ਦਾ ਅਧਿਕਾਰੀ ਦੱਸਦਿਆਂ ਅਤੇ ਸ਼ਨਾਖਤੀ ਕਾਰਡ ਵਿਖਾ ਕੇ ਸਰਪੰਚ ਨੂੰ ਗਨ ਪੁਆਇੰਟ ’ਤੇ ਲੈ ਕੇ ਕਾਰ ਸਮੇਤ ਲੁੱਟ ਲਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸਾਈਬਰ ਠੱਗੀ ਦੀ ਹੱਦ ਪਾਰ, ਨਵ-ਨਿਯੁਕਤ DC ਦਲਵਿੰਦਰਜੀਤ ਸਿੰਘ ਦੇ ਨਾਂ ’ਤੇ ਧੋਖਾਧੜੀ
ਜਾਣਕਾਰੀ ਅਨੁਸਾਰ ਇਹ ਵਾਰਦਾਤ ਨੂੰ ਅੰਜਾਮ ਤਰਨ ਤਾਰਨ–ਅੰਮ੍ਰਿਤਸਰ ਰੋਡ ’ਤੇ ਸਵੇਰੇ ਲਗਭਗ 4 ਵਜੇ ਦਿੱਤਾ ਗਿਆ। ਵਿਰੋਧ ਕਰਨ ਦੌਰਾਨ ਸਰਪੰਚ ਬਚਿੱਤਰ ਸਿੰਘ ਨੂੰ ਜਖਮੀ ਵੀ ਕੀਤਾ ਗਿਆ। ਲੁਟੇਰੇ ਮੌਕੇ ਤੋਂ ਦੋ ਮੋਬਾਇਲ ਫੋਨ, ਪਰਸ, ਲਾਇਸੈਂਸੀ ਪਿਸਤੌਲ ਅਤੇ 6 ਜਿੰਦਾ ਰੌਂਦ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਸੁਖਵਿੰਦਰ ਸੁੱਖੀ ਦੇ ਵਿਧਾਨ ਸਭਾ 'ਚ ਬੋਲਣ 'ਤੇ ਹੰਗਾਮਾ, ਬਾਜਵਾ ਨੇ ਕਿਹਾ- 'ਪਹਿਲਾਂ ਦੱਸੋ ਕਿਹੜੀ ਪਾਰਟੀ ਦੇ ਹੋ'
ਵਾਰਦਾਤ ਤੋਂ ਬਾਅਦ ਸਰਪੰਚ ਬਚਿੱਤਰ ਸਿੰਘ ਆਪਣੇ ਸਾਥੀਆਂ ਸਮੇਤ ਇਨਸਾਫ਼ ਦੀ ਮੰਗ ਲਈ ਥਾਣੇ ਪੁੱਜੇ ਅਤੇ ਪੁਲਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੁਟੇਰਿਆਂ ਦੀ ਭਾਲ ਲਈ ਨਾਕਾਬੰਦੀ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਇਸ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮਾਨ ਸਰਕਾਰ ਦਾ "ਰੰਗਲਾ ਪੰਜਾਬ" ਹੁਣ "ਸਾਫ਼-ਸੁਥਰਾ ਪੰਜਾਬ" : ਦੇਸ਼ ਦੇ ਚੋਟੀ ਦੇ ਸੂਬਿਆਂ ਵਿਚ ਸ਼ਾਮਲ
NEXT STORY