ਗੁਰਦਾਸਪੁਰ (ਹਰਮਨ, ਵਿਨੋਦ) : ਕੋਵਿਡ-19 ਤੋਂ ਬਚਾਅ ਕਰਨ ਲਈ ਜ਼ਿਲਾ ਮੈਜਿਸਟਰੇਟ ਵਲੋਂ ਜਾਰੀ ਕੀਤੇ ਹੁਕਮਾਂ ਤਹਿਤ ਹੁਣ ਮਾਸਕ ਤੋਂ ਬਗੈਰ ਘੁੰਮਣ ਵਾਲੇ ਵਿਅਕਤੀਆਂ ਦੀ ਖੈਰ ਨਹੀਂ ਹੈ। ਇਸ ਤਹਿਤ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੇ ਸਖਤੀ ਕਰਦੇ ਹੋਏ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਖਿਲਾਫ ਮਾਮਲੇ ਦਰਜ ਕਰਨ ਅਤੇ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ, ਗੁਰਦਾਸਪੁਰ 'ਚ 4 ਨਵੇਂ ਮਾਮਲਿਆਂ ਦੀ ਪੁਸ਼ਟੀ
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਪੁਲਸ ਨੇ ਮਾਸਕ ਨਾ ਪਾਉਣ ਵਾਲੇ 13 ਵਿਅਕਤੀਆਂ ਖਿਲਾਫ ਮਾਮਲੇ ਕਰ ਕੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ ਜਦੋਂ ਕਿ ਵੱਖ-ਵੱਖ ਪੁਲਸ ਅਧਿਕਾਰੀਆਂ ਵਲੋਂ ਅਜਿਹੇ ਲੋਕਾਂ ਦੇ ਵਾਹਨਾਂ ਦੇ ਚਾਲਾਨ ਵੀ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਸਦਰ ਥਾਣਾ ਗੁਰਦਾਸਪੁਰ ਦੀ ਪੁਲਸ ਨੇ ਮੌਸਸ ਮਸੀਹ ਵਾਸੀ ਅਲੀਸ਼ੇਰ, ਹਰਵੰਤ ਸਿੰਘ ਉਰਫ ਬੱਗਾ ਵਾਸੀ ਵਰਿਆਂ, ਰਾਜ ਕੁਮਾਰ ਉਰਫ ਕਾਕਾ ਵਾਸੀ ਨਬੀਪੁਰ ਕਲੌਨੀ ਖਿਲਾਫ ਮਾਸਕ ਨਾ ਪਹਿਨਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਤਿੱਬੜ ਦੀ ਪੁਲਸ ਨੇ ਰਾਜ ਕੁਮਾਰ ਵਾਸੀ ਤਿੱਬੜ, ਸੁਰਜਨ ਸਿੰਘ ਵਾਸੀ ਡੱਲਾ ਗੋਰੀਆ, ਸਤਨਾਮ ਸਿੰਘ ਵਾਸੀ ਬਲੱਗਨ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਲਵਪ੍ਰੀਤ ਸਿੰਘ ਉਰਫ ਅਕਾਸ਼ ਵਾਸੀ ਛਾਂਟ ਮੁਕੇਰੀਆਂ, ਮੰਨੂੰ ਵਾਸੀ ਪਾਹੜਾ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਸਤਪਾਲ ਵਾਸੀ ਭੈਣੀ ਮੀਆਂ ਖਾਂ ਜਦੋਂ ਕਿ ਕਾਹਨੂੰਵਾਨ ਥਾਣਾ ਦੀ ਪੁਲਸ ਨੇ ਸੋਨੂੰ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਧਾਰੀਵਾਲ ਕਲਾਂ, ਜਗਪ੍ਰੀਤ ਸਿੰਘ ਵਾਸੀ ਸੁੱਖਾ ਚਿੜਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਡਿਊਟੀ 'ਤੇ ਤਾਇਨਾਤ ਫੂਡ ਸਪਲਾਈ ਇੰਸਪੈਕਟਰ ਦੀ ਸਰਪੰਚ ਵਲੋਂ ਬੇਰਹਿਮੀ ਨਾਲ ਕੁੱਟਮਾਰ
NEXT STORY