ਗੁਰਦਾਸਪੁਰ (ਵਿਨੋਦ) : ਮੁਸਲਿਮ ਕੁੜੀ ਨੂੰ ਅਗਵਾ ਕਰਨ ਵਾਲੇ 5 ਮੁਲਜ਼ਮਾਂ 'ਚੋਂ ਮੁੱਖ ਮੁਲਜ਼ਮ ਦੇ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਦਕਿ ਹੋਰਾਂ ਨੂੰ ਗ੍ਰਿਫ਼ਤਾਰ ਅਤੇ ਲੜਕੀ ਨੂੰ ਬਰਾਮਦ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਨੇ ਸਰਕਾਰੀ ਮੁਆਵਜ਼ਾਂ ਕੀਤਾ ਰੱਦਾ, ਅਕਾਲੀ ਦਲ ਨੇ ਕੀਤੀ ਹਮਾਇਤ
ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ 5 ਮੁਲਜ਼ਮਾਂ ਨੇ ਇਕ ਮੁਸਲਿਮ ਕੁੜੀ ਨੂੰ ਅਗਵਾ ਕੀਤਾ ਸੀ ਅਤੇ ਇਸ ਸਬੰਧੀ ਪੁਲਸ ਸਟੇਸ਼ਨ 'ਚ ਬਾਗੂ, ਗਾਮਾ ਪੁੱਤਰ ਰਹਿਮ ਅਲੀ ਉਰਫ ਰੇਮੂ, ਰੇਮੂ ਪੁੱਤਰ ਹਜੂਰ, ਬਾਲੂ ਪਤਨੀ ਰਹੀਮ ਅਲੀ ਵਾਸੀ ਨੌਸ਼ਹਿਰਾ ਅਤੇ ਬੱਚੂ ਪੁੱਤਰ ਸਿਪਾਹੀਆ ਦੇ ਖਿਲਾਫ ਕੇਸ ਦਰਜ ਕੀਤਾ ਸੀ। ਪੁਲਸ ਨੇ ਛਾਪੇਮਾਰੀ ਕਰ ਕੇ ਮੁੱਖ ਮੁਲਜ਼ਮ ਬਾਗੂ ਦੇ ਪਿਤਾ ਰਹਿਤ ਅਲੀ ਉਰਫ ਰੇਮੂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਆਪਣੇ ਲੜਕਿਆਂ ਅਤੇ ਜਾਨ ਪਹਿਚਾਣ ਵਾਲਿਆ ਨਾਲ ਮਿਲ ਕੇ ਕੁੜੀ ਨੂੰ ਪਿੰਡੋਰੀ ਬਾਗ ਦੇ ਕੋਲੋਂ ਅਗਵਾ ਕੀਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਕੀ ਮੁਲਜ਼ਮ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋਂ : ਸ਼ਰਮਨਾਕ : ਜਿਸ ਨੂੰ ਬਣਾਇਆ ਜਿਗਰੀ ਯਾਰ ਉਸੇ ਨੇ ਲੁੱਟੀ ਭੈਣ ਦੀ ਇੱਜ਼ਤ
ਘਰੇਲੂ ਕਲੇਸ਼ ਦੇ ਚੱਲਦਿਆਂ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY