ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਲਹਿਰਾ ਸੌਂਧਾ ਵਿਖੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰਨ ਦੇ ਦੋਸ਼ਾਂ ’ਚ ਪੁਲਸ ਵੱਲੋਂ ਅੱਧਾ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਅਜੈ ਗਾਂਧੀ ਨੇ ਦੱਸਿਆ ਕਿ 22 ਮਾਰਚ ਨੂੰ ਮਨਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪੱਤੀ ਸਾਉਲ ਪਿੰਡ ਮਹਿਰਾਜ ਹਾਲ ਆਬਾਦ ਭੁੱਚੋ ਮੰਡੀ ਆਪਣੇ ਘਰ ਆ ਰਿਹਾ ਸੀ। ਰਸਤੇ ਵਿਚ ਬੱਸ ਅੱਡਾ ਲਹਿਰਾ ਸੌਂਧਾ ਮੇਨ ਰੋਡ ’ਤੇ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮਨਪ੍ਰੀਤ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੂੰ ਰਾਮਪੁਰਾ ਵਿਖੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ 24 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਸੀ. ਆਈ. ਏ. ਸਟਾਫ 1/2 ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਸੀ.ਆਈ.ਏ.-1 ਵੱਲੋਂ 6 ਵਿਅਕਤੀਆਂ ਦੀ ਪਛਾਣ ਕਰ ਕੇ ਨਾਮਜ਼ਦ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਵੱਲੋਂ ਮੁਲਜ਼ਮ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਜੰਟ ਸਿੰਘ, ਬਲਜੀਤ ਰਾਮ ਉਰਫ ਬੱਲੂ ਪੁੱਤਰ ਅਮਰਜੀਤ ਰਾਮ, ਸੁਖਦੇਵ ਰਾਮ ਉਰਫ ਸੁੱਖਾ ਪੁੱਤਰ ਛਿੰਦਰਪਾਲ, ਵਾਸੀਆਨ ਪਿੰਡ ਉੱਗੋਕੇ ਜ਼ਿਲਾ ਬਰਨਾਲਾ ਨੂੰ ਗ੍ਰਿਫਤਾਰ ਕੀਤਾ।
ਪੁੱਛਗਿੱਛ ਦੌਰਾਨ ਪੁਲਸ ਵੱਲੋਂ ਵਾਰਦਾਤ ਵਿਚ ਵਰਤਿਆ ਬਿਨ੍ਹਾਂ ਨੰਬਰੀ ਮੋਟਰਸਾਈਕਲ, 1 ਕਾਪਾ ( ਟੋਕਾ), ਗਰਾਰੀ ਬਰਾਮਦ ਕਰਵਾਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰਹਿੰਦੇ 3 ਮੁਲਜ਼ਮਾਂ ਦੀ ਗ੍ਰਿਫਤਾਰੀ ਕਰਨ ਲਈ ਵੱਖ-ਵੱਖ ਟੀਮਾਂ ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਹਰਪ੍ਰੀਤ ਸਿੰਘ ਉਰਫ ਢੱਕਣ ਦੀ ਮਨਪ੍ਰੀਤ ਸਿੰਘ ਨਾਲ ਕੋਈ ਲਾਗ ਡਾਟ ਸੀ। ਉਨ੍ਹਾਂ ਨੂੰ ਕਤਲ ਕਰਨ ਲਈ ਨਾਲ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।
ਬਰਨਾਲਾ ਦੇ ਪਿੰਡਾਂ 'ਚ ਮਚੀ ਹਾਹਾਕਾਰ, ਬੁਰੀ ਤਰ੍ਹਾਂ ਡਰੇ ਪਸ਼ੂ ਪਾਲਕ, ਪੜ੍ਹੋ ਕੀ ਹੈ ਪੂਰਾ ਮਾਮਲਾ
NEXT STORY