ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਗੁਰਦਾਸਪੁਰ ਦੇ ਪਿੰਡ ਹਰਚੋਵਾਲ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫ਼ਸਰ ਬਣ ਗਈ ਹੈ। ਜਦੋਂ ਜੀਵਨਜੋਤ ਆਪਣੇ ਜੱਦੀ ਪਿੰਡ ਪਹੁੰਚੀ ਅਤੇ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਬਣ ਗਿਆ। ਘਰ 'ਚ ਰਿਸ਼ਤੇਦਾਰ ਅਤੇ ਗੁਆਂਢੀ ਅਫ਼ਸਰ ਧੀ ਨੂੰ ਵਧਾਈ ਦੇਣ ਪਹੁੰਚ ਗਏ। ਇਹ ਪਰਿਵਾਰ ਪੀੜੀਆਂ ਤੋਂ ਫੌਜ 'ਚ ਨੌਕਰੀ ਕਰਦਾ ਆ ਰਿਹਾ ਹੈ, ਜੀਵਨਜੋਤ ਦੇ ਦਾਦਾ, ਪਿਤਾ ਅਤੇ ਚਾਚਾ ਜੇ.ਸੀ.ਓ ਦੇ ਰੈਂਕ 'ਤੇ ਫੌਜ ਤੋਂ ਸੇਵਾਮੁਕਤ ਹੋਏ ਹਨ। ਜੀਵਨਜੋਤ ਪਰਿਵਾਰ ਦੀਆਂ ਤਿੰਨ ਪੀੜੀਆਂ ਤੋਂ ਬਾਅਦ ਅਫ਼ਸਰ ਵਜੋਂ ਸ਼ਾਮਲ ਹੋਣ ਵਾਲੀ ਪਹਿਲੀ ਕੁੜੀ ਹੈ।


ਇਹ ਵੀ ਪੜ੍ਹੋ- ਧੁੰਦ ਦੀ ਆੜ ’ਚ ਸਮੱਗਲਰਾਂ ਨੇ ਵਧਾਈ ਹਲਚਲ, BSF ਸਮੇਤ ਕੇਂਦਰ ਤੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ
ਜੀਵਨਜੋਤ ਕੌਰ ਦੇ ਇਸ ਅਫ਼ਸਰ ਤੱਕ ਪਹੁੰਚਣ ਪਿੱਛੇ ਇਕ ਵੱਡਾ ਸੰਘਰਸ਼ ਰਿਹਾ ਹੈ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀਂ ਤੱਕ ਦੀ ਸਿੱਖਿਆ ਪਿੰਡ ਅਤੇ ਬਟਾਲਾ ਦੇ ਇਕ ਨਿੱਜੀ ਸਕੂਲ 'ਚ ਪੂਰੀ ਕੀਤੀ ਤਾਂ ਬਾਅਦ 'ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਕੀਤੀ । ਜਿਸ ਤੋਂ ਬਾਅਦ ਉਸ ਨੂੰ ਇਕ ਚੰਗੀ ਆਈਟੀ ਸੈਕਟਰ 'ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ। ਚੰਗੀ ਤਨਖਾਹ ਹੋਣ ਦੇ ਬਾਵਜੂਦ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਫਿਰ ਏਅਰਫੋਰਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ, ਹਾਲਾਂਕਿ ਇਹ ਸਫ਼ਰ ਇਹਨਾਂ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਖਿਰ ਤੀਸਰੀ ਵਾਰ ਸਫ਼ਲਤਾ ਮਿਲੀ। ਉਥੇ ਹੀ ਹੁਣ ਜੀਵਨਜੋਤ ਨੇ ਕਰੀਬ ਦੋ ਸਾਲ 'ਚ ਸਖ਼ਤ ਮਿਹਨਤ ਕਰਕੇ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ। ਹੁਣ ਜੀਵਨਜੋਤ ਦੀ ਸਫ਼ਲਤਾ ਅਤੇ ਅਫ਼ਸਰ ਬਣਨ 'ਤੇ ਮਾਤਾ-ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ- ਇੰਗਲੈਂਡ ’ਚ ਪਤੀ ਵਲੋਂ ਕਤਲ ਕੀਤੀ ਮਹਿਕ ਦੀ ਪਿੰਡ ਪਹੁੰਚੀ ਲਾਸ਼, ਧੀ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਈ ਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ
NEXT STORY