ਅੰਮ੍ਰਿਤਸਰ,(ਅਰੁਣ) : ਰਾਜਨੀਤਿਕ ਨੇਤਾਵਾ ਨਾਲ ਨਜ਼ਦੀਕੀ ਦਾ ਹਵਾਲਾ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀ ਮੰਗਣ ਵਾਲੇ ਗਿਰੋਹ ਦਾ ਭਾਡਾ ਭੰਨਦਿਆ ਸੀ. ਆਈ. ਏ. ਸਟਾਫ ਦੀ ਪੁਲਸ ਵਲੋਂ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ। ਗਿਰੋਹ ਦੇ ਇੰਨ੍ਹਾ ਮੈਂਬਰਾਂ ਦਾ ਹੌਂਸਲਾ ਇਸ ਕਦਰ ਹੱਦ ਟੱਪ ਗਿਆ, ਜਦੋ ਪੈਸਿਆਂ ਦੇ ਲਾਲਚ 'ਚ ਅੰਨ੍ਹੇ ਹੋਏ ਗਿਰੋਹ ਦੇ ਇੰਨ੍ਹਾ ਮੈਂਬਰਾਂ ਵਲੋਂ ਫੋਨ ਕਰਕੇ ਐਮ. ਪੀ. ਔਜਲਾ ਦੇ ਪੀ. ਏ. ਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਭਿੱਟੇਵੱਡ ਨੂੰ 35 ਲੱਖ ਦੀ ਫਿਰੋਤੀ ਦੇਣ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ।
ਪੁਲਸ ਵਲੋਂ ਟਰੈਪ ਲਗਾ ਕੇ ਦਬੋਚੇ ਦੋਨੋਂ ਮੁਲਜਮ-ਡੀ. ਸੀ. ਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਅਤੇ ਡੀ. ਸੀ. ਪੀ. ਸਕਿਓਰਿਟੀ/ ਉਪਰੇਸ਼ਨ ਜਗੋਮਹਣ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਵਿਜੇ ਸ਼ਰਮਾ ਉਰਫ ਬੋਕੀ ਪੁੱਤਰ ਯੋਗਰਾਜ ਸ਼ਰਮਾ ਵਾਸੀ ਨਹਿਰੂ ਕਲੋਨੀ, ਮਜੀਠਾ ਰੋਡ ਤੇ ਉਸ ਦਾ ਸਾਥੀ ਦੀਪਕ
ਪੁੱਤਰ ਜਨਕ ਰਾਜ ਵਾਸੀ ਸੰਧੂ ਕਲੋਨੀ, ਮਜੀਠਾ ਰੋਡ ਜੋ ਰਾਜਨੀਤਿਕ ਪਹੁੰਚ ਦਾ ਦਿਖਾਵਾ ਕਰਕੇ ਭੋਲੇ-ਭਾਲੇ ਲੋਕਾਂ ਕੋਲੋਂ ਫਿਰੋਤੀ ਮੰਗਣ ਦਾ ਧੰਦਾ ਕਰਦੇ ਹਨ। ਗਿਰੋਹ ਦੇ ਇੰਨ੍ਹਾ ਮੈਂਬਰਾਂ ਵਲੋਂ ਐਮ. ਪੀ ਗੁਰਜੀਤ ਸਿੰਘ ਔਜਲਾ ਦੇ ਪੀ. ਏ. ਮਨਪ੍ਰੀਤ ਸਿੰਘ ਨੂੰ ਵੀ ਫੋਨ ਕਰਕੇ 35 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਹੈ। ਪੁਲਸ ਵਲੋਂ ਸਪੈਸ਼ਲ ਜਾਂਚ ਟੀਮ ਗਠਿਤ ਕਰਦਿਆਂ ਇੰਨ੍ਹਾ ਮੁਲਜ਼ਮਾਂ ਨੂੰ 10 ਲੱਖ ਰੁਪਏ ਦੀ ਰਕਮ ਹਵਾਲੇ ਕਰਨ ਦੀ ਵਿਊਂਤਬੰਦੀ ਬਣਾਈ ਗਈ। ਪਲਵਿੰਦਰ ਸਿੰਘ ਸਹਾਇਕ ਡਿਪਟੀ ਕਮਿਸ਼ਨਰ ਇੰਨਵੈਸ਼ਟੀਗੇਸ਼ਨ ਦੀ ਅਗਵਾਈ ਹੇਠ ਸੀ. ਆਈ. ਏ ਸਟਾਫ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਟੀਮ ਵਲੋਂ ਟਰੈਪ ਲਗਾ ਕੇ ਇੰਨ੍ਹਾਂ ਦੋਵੇਂ ਮੁਲਜ਼ਮਾਂ ਨੂੰ 10 ਲੱਖ ਰੁਪਏ ਫਿਰੋਤੀ ਦੀ ਰਕਮ ਲੈਦਿਆ ਰੰਗੇ ਹੱਥੀਂ ਕਾਬੂ ਕਰਦਿਆ ਥਾਣਾ ਕੰਟੋਨਮੈਂਟ ਵਿਖੇ ਮਾਮਲਾ ਦਰਜ ਕਰ ਲਿਆ। ਇੰਨ੍ਹਾ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਦੇਸੀ ਪਿਸਤੋਲ, ਮੋਬਾਇਲ ਫੋਨ, ਐਕਟਿਵਾ ਤੇ ਫਿਰੋਤੀ ਦੀ 10 ਲੱਖ ਰੁਪਏ ਦੀ ਰਕਮ ਪੁਲਸ ਵਲੋਂ ਬਰਾਮਦ ਕੀਤੀ ਗਈ। ਭੋਲੇ-ਭਾਲੇ ਲੋਕਾਂ ਤੋਂ ਇਲਾਵਾ ਐਮ. ਪੀ. ਗੁਰਜੀਤ ਸਿੰਘ ਔਜਲਾ ਦੇ ਪੀ. ਏ. ਮਨਪ੍ਰੀਤ ਸਿੰਘ ਨੂੰ ਫੋਨ ਉਪਰ ਧਮਕਾਉਣ ਵਾਲਾ ਇਹ ਮੋਬਾਇਲ ਫੋਨ ਉਨ੍ਹਾ ਵਲੋਂ ਪ੍ਰਕਾਸ਼ਨ ਮੰਡਲ ਨਾਮ ਦੇ ਮਾਲੀ ਕੋਲੋਂ ਖੋਹਿਆ ਗਿਆ ਸੀ, ਜਿਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਨੰਬਰ 84/2019 ਦਰਜ ਹੈ।
ਗੈਂਗਸਟਰ ਸ਼ੁਭਮ ਦੇ ਨਾਮ 'ਤੇ ਮੰਗਦੇ ਸੀ ਫਿਰੋਤੀ
ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆ ਡੀ. ਸੀ. ਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ, ਡੀ. ਸੀ. ਪੀ. ਸਕਿਓਰਿਟੀ ਉਪਰੇਸ਼ਨ ਜਗੋਮਹਣ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਇਹ ਮੈਂਬਰ ਖੁਦ ਨੂੰ ਗੈਂਗਸਟਰ ਸ਼ੁਭਮ ਦਾ ਹਵਾਲਾ ਦੇ ਕੇ ਰਾਜਨੀਤਿਕ ਤੇ ਹੋਰ ਭੋਲੇ-ਭਾਲੇ ਲੋਕਾਂ ਕੋਲੋ ਫਿਰੋਤੀ ਦੀ ਰਕਮ ਮੰਗਦੇ ਸਨ। ਮੁਲਜ਼ਮ ਵਿਜੇ ਸ਼ਰਮਾ ਜੋ ਖੁਦ ਨੂੰ ਕਿਸੇ ਬਹੁਤ ਹੀ ਵੱਡੇ ਨੇਤਾ ਦਾ ਪੀ. ਏ ਪ੍ਰੇਸ਼ਾਤ ਕਿਸ਼ੋਰ ਦੱਸ ਕੇ ਰਾਜਨੀਤਿਕ ਲੋਕਾਂ ਨੂੰ ਟਿਕਟ ਤਕ ਦਿਵਾਉਣ ਦੀ ਹਾਮੀਂ ਭਰਦਾ ਸੀ।
ਕੰਡਿਆਲੀ ਤਾਰ ਪਾਰ ਕਰਕੇ ਆਇਆ ਪਾਕਿਸਤਾਨੀ, ਕਿਸਾਨ 'ਤੇ ਕੀਤਾ ਹਮਲਾ
NEXT STORY