ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ’ਚ ਮਰੀਜ਼ਾਂ ਦੀ ਸਹੂਲਤ ਲਈ ਲਗਾਈ ਗਈ 4 ਕਰੋੜ ਦੀ ਲਾਗਤ ਵਾਲੀ ਐੱਮ. ਆਰ. ਆਈ. ਮਸ਼ੀਨ ਖ਼ਰਾਬ ਹੋ ਚੁੱਕੀ ਹੈ। ਮਸ਼ੀਨ ਦੀ ਮੁਰੰਮਤ ਕਰਵਾਉਣ ਲਈ ਹਸਪਤਾਲ ਪ੍ਰਸ਼ਾਸਨ ਕੋਲ ਪੈਸੇ ਨਾ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਹੱਦ ਘੱਟ ਰੇਟਾਂ ’ਤੇ ਹੋਣ ਵਾਲੇ ਟੈਸਟ ਮਰੀਜ਼ਾਂ ਨੂੰ ਦੁੱਗਣੇ ਰੇਟ ’ਤੇ ਪ੍ਰਾਈਵੇਟ ਸੈਂਟਰਾਂ ਤੋਂ ਕਰਵਾਉਣੇ ਪੈ ਰਹੇ ਹਨ ਅਤੇ ਮਰੀਜ਼ਾਂ ਵਿਚ ਹਾਹਾਕਾਰ ਮਚੀ ਹੋਈ ਹੈ। ਮਾੜੇ ਸਿਸਟਮ ਨੂੰ ਦੇਖ ਕੇ ਮਰੀਜ਼ ਸਰਕਾਰ ਨੂੰ ਕੋਸ ਰਹੇ ਹਨ ।
ਇਹ ਵੀ ਪੜ੍ਹੋ- ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ’ਚ ਮਰੀਜ਼ਾਂ ਦੇ ਇਲਾਜ ਲਈ 4 ਕਰੋੜ ਤੋਂ ਵੱਧ ਦੀ ਲਾਗਤ ਵਾਲੀ ਮਸ਼ੀਨ ਇਕ ਨਿੱਜੀ ਕੰਪਨੀ ਵੱਲੋਂ ਦਾਨ ਕੀਤੀ ਗਈ ਸੀ, ਜਦੋਂ ਤੱਕ ਇਸ ਮਸ਼ੀਨ ਦਾ ਬੀਮਾ ਹੋਇਆ ਸੀ, ਉਦੋਂ ਤੱਕ ਇਸ ਦੀ ਸਾਂਭ-ਸੰਭਾਲ ਕੀਤੀ ਜਾਂਦੀ ਰਹੀ ਸੀ, ਪਰ ਹੁਣ ਇਸ ਦੇ ਬੀਮੇ ਦੀ ਮਿਆਦ ਪੁੱਗ ਚੁੱਕੀ ਹੈ। ਇਸ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ, ਇੱਥੋਂ ਤੱਕ ਕਿ ਹਸਪਤਾਲ ਪ੍ਰਸ਼ਾਸਨ ਆਪਣੇ ਪੈਸੇ ਖਰਚ ਕੇ ਵੀ ਇਸ ਦੀ ਸਾਂਭ-ਸੰਭਾਲ ਕਰਵਾਉਣ ਤੋਂ ਅਸਮਰੱਥ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਜੁਗਾੜੂ ਰੇਹੜੇ ਅਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
ਇਸ ਮਸ਼ੀਨ ’ਤੇ ਰੋਜ਼ਾਨਾ 30 ਤੋਂ 35 ਮਰੀਜ਼ਾਂ ਦੇ ਟੈਸਟ ਕੀਤੇ ਜਾਂਦੇ ਸਨ, ਪਰ ਹੁਣ ਅੰਮ੍ਰਿਤਸਰ ਤੋਂ ਆਏ ਮਰੀਜ਼ਾਂ ਦੇ ਇਹ ਟੈਸਟ ਨਹੀਂ ਕੀਤੇ ਜਾ ਰਹੇ ਹਨ। ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਆਦਿ ਤੋਂ ਲੋਕ ਇੱਥੇ ਟੈਸਟ ਕਰਵਾਉਣ ਲਈ ਆਉਂਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅਜਨਾਲਾ ਹਿੰਸਾ : ਸਬ-ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਰਿਪੋਰਟ
NEXT STORY